‘ਭਰੋਸੇਯੋਗ’ ਇੱਕ ਇਮਾਨਦਾਰ ਵਿਅਕਤੀ ਦੀ ਸਥਿਤੀ ਦਾ ਵਰਣਨ ਕਰਦਾ ਹੈ, ਜਿਸ ‘ਚ ਪੂਰਨ ਨਿਰਭਰਤਾ ਅਤੇ ਭਰੋਸੇਯੋਗਤਾ ਦੇ ਚੰਗੇ ਗੁਣ ਹੁੰਦੇ ਹਨ, ਤਾਂ ਕਿ ਜਨਤਾ ਉਸਦੇ ਵਿਚਾਰਾਂ ਤੇ ਕੰਮਾਂ ਨੂੰ ਧਾਰਨ ਕਰ ਸਕੇ ਇਸ ‘ਚ ਦੋ ਸ਼ਬਦਾਂ ਦਾ ਸਬੰਧ ਹੈ ‘ਟਰੱਸਟ’ ਜਾਂ ਭਰੋਸਾ, ਜਿੰਮਾ, ਜਿਸ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ, ‘ਯੋਗ’ ਦਾ ਮਤਲਬ, ਜੋ ਸਨਮਾਨ ਦੇ ਲਾਇਕ ਹੋਵੇ ਇਸ ਲਈ, ਭਰੋਸਾ ਇੱਕ ਵਿਵਸਥਾ ਹੈ, ਜਿਸ ‘ਚ ਇੱਕ ਚੰਗੇ ਵਿਵਹਾਰ ਵਾਲਾ ਵਿਅਕਤੀ (ਟਰੱਸਟੀ), ਇੱਕ ਜਾਂ ਜ਼ਿਆਦਾ ਲਾਭਪਾਤਰੀਆਂ ਦੇ ਕਲਿਆਣ ਲਈ ਵਿਸ਼ੇਸ਼ਤਾ ਹਾਸਲ ਕਰਦਾ ਹੈ
ਭਰੋਸੇਯੋਗਤਾ ਬਣਨ ਲਈ ਯੋਗਤਾ:
ਚੰਗੇ ਚਰਿੱਤਰ, ਵਿਚਾਰਸ਼ੀਲਤਾ ਤੇ ਸਕਾਰਾਤਮਕ ਕੰਮਾਂ ਜਰੀਏ, ਸਿਹਰਾ, ਪ੍ਰਸਿੱਧੀ, ਮਾਣ ਤੇ ਭਰੋਸਾ ਕਰਨ ਦੇ ਮਹੱਤਵ ਨੂੰ ਹਾਸਲ ਕੀਤਾ ਜਾ ਸਕਦਾ ਹੈ
ਏਕਤਾ ਦਾ ਵਿਕਾਸ: ਚੰਗੇ ਲੋਕਾਂ ਨਾਲ ਦੋਸਤੀ ਕਰੋ ਤੇ ਉਨ੍ਹਾਂ ‘ਚ ਭਰੋਸੇ ਨੂੰ ਉਤਸ਼ਾਹ ਦਿਓ ਆਪਣੇ ਗੁਪਤ ਸ਼ਬਦਾਂ ਨੂੰ ਪ੍ਰਗਟ ਨਾ ਕਰੋ ਇਮਾਨਦਾਰ, ਦਿਆਲੂ, ਵਿਚਾਰਸ਼ੀਲ ਅਤੇ ਸੰਵੇਦਨ ਸੂਚਕ ਰਹੋ ਹਰ ਵਿਅਕਤੀ ਆਪਣੇ ਹੋਰ ਲੋਕਾਂ ਨੂੰ ਗੁਣਵੱਤਾ ਦੇਣ ਤੇ ਟੀਚਾ ਧਾਰਨਾ ਦੇ ਨਾਲ ਖੜ੍ਹੇ ਹੋਣ ਦੀ ਇੱਛਾ ਰੱਖਦਾ ਹੈ
ਅਸਲੀਅਤ ਵਿਚ ਤੇ ਸੱਚੇ ਰਹੋ:
ਸਾਧਾਰਨ, ਨਰਮ, ਸੁਸ਼ੀਲ ਅਤੇ ਮਿੱਠੀ ਗੱਲਬਾਤ ਦੀ ਸ਼ੈਲੀ ‘ਚ ਰਹੋ ਹੰਕਾਰੀ ਵਿਵਹਾਰ ਤੋਂ ਬਚੋ
ਹਮੇਸ਼ਾ ਸਹਾਇਕ ਬਣੋ:
ਲੋੜਵੰਦ ਲੋਕਾਂ ਨੂੰ ਕਈ ਤਰ੍ਹਾਂ ਦੀ ਸਰੀਰਕ, ਵਿੱਤੀ ਅਤੇ ਨੈਤਿਕ ਸਹਾਇਤਾ ਪ੍ਰਦਾਨ ਕਰੋ ਸਾਧਨ ਸੰਪੰਨ ਵਿਅਕਤੀਆਂ ਨੂੰ ਆਪਣੀਆਂ ਉਪਯੋਗੀ ਚੀਜ਼ਾਂ ਨੂੰ ਸਾਂਝਾ ਕਰਦਿਆਂ ਬਿਹਤਰ ਸਫਲਤਾ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ
ਮਹਾਨ ਤੇ ਤਜ਼ਰਬੇਕਾਰ ਲੋਕਾਂ ਨਾਲ ਚੰਗੇ ਸਬੰਧ ਰੱਖੋ:
ਨਵਾਂ ਗਿਆਨ ਹਾਸਲ ਕਰਨ ਲਈ ਚੰਗੇ ਲੋਕਾਂ ‘ਤੇ ਭਰੋਸਾ ਬਣਾਉਣ ਵਾਲਾ ਵਿਅਕਤੀ ਹਮੇਸ਼ਾ ਸਿੱਖਣ ਦੇ ਨਵੇਂ ਕੌਸ਼ਲ ਨਾਲ ਉਤਸ਼ਾਹਿਤ ਮਹਿਸੂਸ ਕਰਦਾ ਹੈ
ਸਕਾਰਾਤਮਕ ਫੈਸਲਾ ਲਓ: ਦ੍ਰਿੜ੍ਹ ਆਚਰਨ ਅਤੇ ਵਿਵਹਾਰ ਲਈ ਉੱਤਮ ਚਰਿੱਤਰ ਅਤੇ ਅਧਿਆਤਮਕ ਚਿੰਤਨ ‘ਚ ਮਾਹਿਰ ਲੋਕਾਂ ‘ਤੇ ਭਰੋਸਾ ਕਰਨ ਦੀ ਕੋਸ਼ਿਸ਼ ਕਰੋ ਵਿਵੇਕਸ਼ੀਲ ਫੈਸਲੇ ਦੂਜਿਆਂ ਦੇ ਵਿਚਾਰਾਂ ‘ਤੇ ਚੰਗਾ ਪ੍ਰਭਾਵ ਪਾਉਂਦੇ ਹਨ
ਆਪਣੇ-ਆਪ ‘ਤੇ ਭਰੋਸਾ ਕਰੋ:
ਹਮੇਸ਼ਾ ਕਾਰਜਸ਼ੀਲ ਰਹੋ ਅਜਿਹਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਪੇਸ਼ੇ ਦਾ ਗਿਆਨ ਰੱਖਦੇ ਹੋ, ਅਤੇ ਤੁਸੀਂ ਮਾਹਿਰ ਅਧਿਕਾਰੀ ਹੋ
ਹਮੇਸ਼ਾ ਸੱਚ ਬੋਲੋ:
ਧੋਖਾ ਦੇਣ ਜਾਂ ਕਿਸੇ ਸੂਚਨਾ ਦੇ ਮਾਮਲਿਆਂ ਨੂੰ ਗਲਤ ਢੰਗ ਨਾਲ ਪੇਸ਼ ਨਾ ਕਰੋ
ਈਰਖਾ ਦੀ ਭਾਵਨਾ ਨਾ ਰੱਖੋ:
ਗੁਆਂਢੀਆਂ, ਰਿਸ਼ਤੇਦਾਰਾਂ ਤੇ ਦੋਸਤਾਂ ਦੀ ਤਰੱਕੀ ਦਾ ਸਮੱਰਥਨ ਕਰੋ
ਨਕਾਰਾਤਮਕ ਚਿੰਤਨ ਤੋਂ ਬਚੋ:
ਮਾਤਾ-ਪਿਤਾ, ਰਿਸ਼ਤੇਦਾਰਾਂ, ਦੋਸਤਾਂ ਅਤੇ ਸਹਿਕਰਮੀਆਂ ਦੇ ਜੀਵਨ ਬਾਰੇ ਸੱਚੇ ਰਹੋ ਨਿਮਰ ਗੱਲਬਾਤ ਨੂੰ ਅਪਣਾਓ ਅਤੇ ਟਕਰਾਅ ਤੋਂ ਬਚੋ
ਆਪਣੇ ਦੋਸ਼ਾਂ ਅਤੇ ਕਮੀਆਂ ਨੂੰ ਸਵੀਕਾਰ ਕਰੋ: ਜਦੋਂ ਕਦੇ ਤੁਹਾਡੇ ਦੋਸਤ ਗਲਤ ਫੈਸਲੇ ਜਾਂ ਮਹੱਤਵਪੂਰਨ ਅਸਫਲਤਾਵਾਂ ਬਾਰੇ ਸੱਚਾਈ ਪ੍ਰਗਟ ਕਰਨ, ਉਦੋਂ ਉਚਿਤ ਹੱਲ ਅਤੇ ਸੁਧਾਰ ਲਈ ਉੱਚਿਤ ਮਾਰਗਦਰਸ਼ਨ ਪ੍ਰਾਪਤ ਕਰੋ
ਸਾਰੇ ਲੋਕਾਂ ਨੂੰ ਸਨਮਾਨਿਤ ਕਰੋ:
ਇਮਾਨਦਾਰੀ ਨਾਲ ਲੋਕਾਂ ਨੂੰ ਉਨ੍ਹਾਂ ਦੀਆਂ ਉਮੀਦਾਂ ਬਦਲੇ ਅਨੁਕੂਲ ਮਾਣ ਪ੍ਰਾਪਤ ਕਰਨ ਤੋਂ ਪਹਿਲਾਂ ਪੂਰਨ ਭਰੋਸਾ ਦਿਓ
ਚੰਗੀ ਸਹਾਇਤਾ ਮਿਲਣ ‘ਤੇ ਧੰਨਵਾਦ ਪ੍ਰਗਟ ਕਰੋ:
ਸਾਨੂੰ ਤਰੱਕੀ ਦਿਵਾਉਣ ਵਾਲੇ ਲੋਕਾਂ ਨੂੰ ਧੰਨਵਾਦ ਦੇ ਕੇ ਉਨ੍ਹਾਂ ਨੂੰ ਲਗਾਤਾਰ ਸਹਾਇਤਾ ਦੇਣ ਲਈ ਉਤਸ਼ਾਹਿਤ ਕਰੋ
ਪਹਿਲ, ਸ੍ਰੇਸ਼ਠਤਾ ਅਤੇ ਵੱਧ ਤੋਂ ਵੱਧ ਲਾਭ ਦੀ ਪ੍ਰਾਪਤੀ ਨਾਲ ਜੁੜੇ ਕੰਮਾਂ ਨੂੰ ਅਪਣਾਓ:ਜੋ ਵਿਅਕਤੀ ਸਮੇਂ ਦੀ ਗੁਣਵੱਤਾ ਤੇ ਨੇਕ ਕੰਮਾਂ ਦੀ ਪ੍ਰਸੰਸਾ ਕਰਦੇ ਹਨ ਉਨ੍ਹਾਂ ਦੀ ਵਰਤੋਂ, ਅਲੋਚਨਾ ਅਤੇ ਨਿੰਦਾ ਨਾ ਕਰੋ
ਲੋਕਾਂ ਨੂੰ ਲੱਗਦੈ ਕਿ ਗੁੱਸੇ ‘ਚ ਵਿਅਕਤੀ ਭਰੋਸੇਯੋਗ ਨਹੀਂ ਰਹਿੰਦਾ: ਕ੍ਰੋਧੀ ਵਿਅਕਤੀ ਸਮਾਜ ‘ਚ ਲੋੜੀਂਦਾ ਦਰਜਾ ਪ੍ਰਾਪਤ ਕਰਨ ‘ਚ ਨਾਕਾਮ ਰਹਿੰਦਾ ਹੈ ਕਿਉਂਕਿ ਅਜਿਹੇ ਵਿਚਾਰ ਹੱਲ ਅਤੇ ਸਮਝੌਤੇ ਜਾਂ ਸੰਧੀ ਨੂੰ ਪੈਦਾ ਨਹੀਂ ਹੋਣ ਦਿੰਦੇ ਕ੍ਰੋਧ ਵਾਲੇ ਵਿਅਕਤੀ ਸੰਤੋਸ਼ ਨਾਲ ਨਹੀਂ ਰਹਿੰਦੇ ਉਹ ਆਪਣੀ ਸਮਝ, ਚੇਤਨਾ, ਆਤਮ ਕੰਟਰੋਲ ਅਤੇ ਇੱਥੋਂ ਤੱਕ ਕਿ ਮਾਨਵਤਾ ਦੇ ਧਾਰਮਿਕ ਗੁਣ ਵੀ ਗਵਾ ਦਿੰਦੇ ਹਨ
ਪ੍ਰੇਰਨਾ ਹਾਸਲ ਕਰੋ: ਆਪਣੇ ਬਜ਼ੁਰਗਾਂ, ਅਧਿਆਪਕਾਂ , ਵਤਵੰਤਿਆਂ ਤੇ ਚੰਗੇ ਸਾਹਿਤ ਤੋਂ ਪ੍ਰੇਰਨਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੋ
ਧਰਮ ਦਾ ਸਨਮਾਨ ਕਰੋ:
ਅਧਿਆਤਮਕਾ ਦੀ ਭਾਵਨਾ ਨਾਲ ਪ੍ਰੇਰਿਤ ਵਿਅਕਤੀ ਜ਼ਿਆਦਾ ਭਰੋਸੇਯੋਗ ਹੁੰਦੇ ਹਨ ਵੱਖ-ਵੱਖ ਸ਼੍ਰੇਣੀਆਂ ਦੇ ਘੱਟੋ-ਘੱਟ 20 ਵਿਅਕਤੀਆਂ ਦੀ ਇੱਕ ਸੂਚੀ ਤਿਆਰ ਕਰੋ, ਜਿਨ੍ਹਾਂ ਨੇ ਆਪਣੇ ਚੰਗੇ ਵਿਵਹਾਰ ਕਾਰਨ ਤੁਹਾਡੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ, ਇਸ ਤੋਂ ਇਲਾਵਾ ਆਪਣੇ ਗੁਣਾਂ ਦਾ ਆਦਾਨ-ਪ੍ਰਦਾਨ ਕਰੋ ਤੇ 20-20 ਵਿਅਕਤੀਆਂ ਦੀ ਇੱਕ ਸੂਚੀ ਤਿਆਰ ਕਰੋ ਜਿਨ੍ਹਾਂ ਨੇ ਤੁਹਾਡੇ ਚਰਿੱਤਰ ਅਤੇ ਵਿਹਾਰ ‘ਤੇ ਆਪਣਾ ਭਰੋਸਾ ਵਿਕਸਤ ਕੀਤਾ ਹੋਵੇ, ਉਦੋਂ ਤੁਹਾਨੂੰ ਇੱਕ ਪ੍ਰਸਿੱਧ ਵਿਅਕਤੀ ਲਈ ਜ਼ਰੂਰੀ ਗੁਣਾਂ ਦੀ ਮਾਤਰਾ ਦਾ ਅਹਿਸਾਸ ਹੋਵੇਗਾ
ਭਰੋਸੇਯੋਗ ਬਣਨ ਦੇ ਲਾਭ:
- ਸਾਰੇ ਸਕਾਰਾਤਮਕ ਵਿਚਾਰ ਅਤੇ ਕਰਮ ਪ੍ਰਾਪਤ ਵਿਅਕਤੀ, ਬੇਹੱਦ ਸੰਤੁਸ਼ਟੀ, ਪ੍ਰਸੰਨਤਾ, ਸਨਮਾਨ ਅਤੇ ਸਫਲਤਾ ਪ੍ਰਾਪਤ ਕਰਦੇ ਹਨ
- ਭਰੋਸੇਯੋਗ ਹੋਣਾ ਜੀਵਨ ਦੀ ਕੀਮਤੀ ਸੰਪੱਤੀ ਹੁੰਦੀ ਹੈ ਤੇ ਤੁਸੀਂ ਜਿਨ੍ਹਾਂ ਲੋਕਾਂ ਦੀ ਪਰਵਾਹ ਕਰਦੇ ਹੋ ਉਨ੍ਹਾਂ ਦੇ ਜੀਵਨ ‘ਚ ਸਹਾਇਤਾ ਕਰਦੇ ਹੋ
- ਉਨ੍ਹਾਂ ਜੀਵਾਂ ਲਈ ਵੀ ਲਾਭਕਾਰੀ ਬਣੋ ਜੋ ਸਾਨੂੰ ਵੇਖਣ ਤੇ ਸੁਣਨ ‘ਚ ਅਸਮਰੱਥ ਹਨ, ਜਿਵੇਂ ਕੁਦਰਤੀ ਵਾਤਾਵਰਨ, ਪੌਦੇ ਅਤੇ ਜਾਨਵਰ ਸਾਨੂੰ ਯੋਜਨਾ ਤੈਅ ਕਰਨੀ ਚਾਹੀਦੀ ਹੈ ਕਿ ਹਰ ਤਰ੍ਹਾਂ ਦਾ ਪ੍ਰਦੂਸ਼ਣ ਤੇ ਗਲੋਬਲ-ਵਾਰਮਿੰਗ ਨੂੰ ਰੋਕ ਸਕੀਏ
- ਸਵੈ-ਕਾਬੂ, ਦਇਆ, ਗਤੀਸ਼ੀਲਤਾ, ਸ਼ਾਂਤੀ ਤੇ ਨਿਮਰਤਾ ‘ਤੇ ਪੂਰਾ ਧਿਆਨ ਦਿਓ
- ਲੋਕ ਨਿਰਭਰਤਾ ਹੌਲੀ-ਹੌਲੀ ਪ੍ਰਾਪਤ ਹੁੰਦੀ ਹੈ ਪਰ ਇਸ ਗੁਣਵੱਤਾ ਦੀਆਂ ਮਹਾਨ ਕੋਸ਼ਿਸ਼ਾਂ ਨੂੰ ਬਣਾਈ ਰੱਖੋ
- ਚੰਗੀਆਂ ਆਦਤਾਂ, ਮਜ਼ਬੂਤ ਚਰਿੱਤਰ ਅਤੇ ਸੁਹਿਰਦਤਾਪੂਰਨ ਵਿਵਹਾਰ ਨੂੰ ਉਤਸ਼ਾਹ ਦਿਓ
- ਨਿਮਰਤਾ, ਮਾਫੀ ਤੇ ਧੰਨਵਾਦ ਦੇਣ ਦੇ ਚੰਗੇ ਗੁਣਾਂ ਨੂੰ ਅਪਣਾਓ
- ਘੱਟ ਮਿਆਦੀ ਲਾਭ ਦੀ ਥਾਂ ‘ਤੇ ਚਿਰਕਾਲੀ ਸਬੰਧ ਬਣਾਈ ਰੱਖੋ
- ਦੁਕਾਨਦਾਰ ਆਪਣੀ ਵਿਕਰੀ, ਪੇਸ਼ੇਵਰ ਆਪਣੀ ਤਨਖ਼ਾਹ, ਸਿਆਸੀ ਆਗੂ ਆਪਣੀ ਅਵਸਥਾ ‘ਚ ਉਤਸ਼ਾਹ ਪ੍ਰਾਪਤ ਕਰ ਸਕਦੇ ਹਨ
- ਭਰੋਸੇਯੋਗ ਵਿਅਕਤੀ ਮੁੱਖ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਖੁਦ ‘ਤੇ ਪੂਰਾ ਵਿਸ਼ਵਾਸ ਤੇ ਕਮਾਨ ਪ੍ਰਾਪਤ ਕਰਦੇ ਹਨ
- ਜੀਵਨ ਕਾਲ ਸਭ ਦਾ ਸੀਮਤ ਹੁੰਦਾ ਹੈ ਅਸੀਂ ਇਸ ਮਨੁੱਖੀ ਜਾਤੀ ਲਈ ਨਿਸਵਾਰਥ, ਸਵੈਇੱਛਕ ਸਮਾਜ ਸੇਵਾ ਰਾਹੀਂ ਸੀਮਾਵਾਂ ਤੋਂ ਵੀ ਉੱਪਰ ਲਾਭਕਾਰੀ ਬਣ ਸਕਦੇ ਹਾਂ
ਸਭ ਤੋਂ ਦ੍ਰਿੜ ਤੇ ਸਭ ਤੋਂ ਜ਼ਿਆਦਾ ਭਰੋਸੇਯੋਗ ਕੌਣ ਹੈ? - ਪਰਮਪਿਤਾ ਪਰਮਾਤਮਾ, ਸਰਵਵਿਧਾਤਾ, ਸਰਵਪ੍ਰਵਰਤਕ, ਸਰਵਮੁਕਤੀਵਾਨ, ਸਰਵਸ਼ਕਤੀਮਾਨ, ਅਜੈ, ਅਮਰ, ਉਦਾਰਕਰਤਾ, ਪਰਉਪਕਾਰੀ ਦਿਬ ਸ਼ਕਤੀ ਹੈ ਇਹ ਨੀਯਤੀ ਨਿਯਾਮਕ ਸਮੇਂ ਦੀ ਸੀਮਾ ਤੋਂ ਉੱਪਰ ਹੈ ਇਸ ਦੀ ਸ਼ੁੱਧ ਅਤੇ ਪਵਿੱਤਰ ਊਰਜਾਵਾਨ ਸ਼ਕਤੀ ਬ੍ਰਹਿਮੰਡ ਦੇ ਹਰ ਕਣ ‘ਚ ਹੈ ਇਸਦਾ ਦਿਬ ਰਾਗ ਹਰ ਆਤਮਾ ‘ਚ ਦਿਨ-ਰਾਤ ਗੂੰਜਦਾ ਹੈ ਭਗਵਾਨ ਅਦੁੱਤੀ ਚਮਤਕਾਰ ਨਾਲ ਗਲਤੀਆਂ ਨੂੰ ਲਾਪਰਵਾਹੀ ‘ਚ ਬਦਲ ਸਕਦਾ ਹੈ
- ਉਹ ਆਪਣੀ ਕ੍ਰਿਪਾ ਨਾਲ ਸਾਡੇ ਪਹਾੜ ਵਰਗੇ ਦੁੱਖਾਂ ਨੂੰ ਕੰਕਰ ‘ਚ, ਕੜਵਾਹਟ ਨੂੰ ਮਿਠਾਸ ‘ਚ, ਹਨ੍ਹੇਰੇ ਨੂੰ ਪ੍ਰਕਾਸ਼ ‘ਚ ਬਦਲਣ ਦੀ ਸਮਰੱਥਾ ਰੱਖਦਾ ਹੈ ਉਹ ਇੱਕ-ਮਾਤਰ ਨੀਯਤੀ ਨਿਯਾਮਕ ਤੇ ਪ੍ਰੇਮ ਪ੍ਰਤੀਕ ਹੈ ਇਸ ਲਈ ਵੱਖ-ਵੱਖ ਸ਼੍ਰੇਣੀਆਂ ਦੇ ਮਨੁੱਖੀ ਭਾਈਚਾਰਿਆਂ ਨੂੰ ਪ੍ਰੇਮ ਦਾ ਪਾਲਣ ਕਰਨ ਤੇ ਪ੍ਰਸਾਰ ਕਰਨ ਲਈ ਉਸ ਦਾ ਪਵਿੱਤਰ ਅਸ਼ੀਰਵਾਦ ਪ੍ਰਾਪਤ ਕਰਨ ਲਈ ਕੋਸ਼ਿਸ ਕਰਨੀ ਚਾਹੀਦੀ ਹੈ ਸਿਰਫ ਪਰਮਾਤਮਾ ਦਾ ਪਿਆਰ ਹਮੇਸ਼ਾ ਭਰੋਸੇਯੋਗ ਹੁੰਦਾ ਹੈ ਭਗਵਾਨ ‘ਤੇ ਪੂਰਨ ਭਰੋਸਾ ਹੀ ਵਡਮੁੱਲਾ ਖਜਾਨਾ ਹੈ
- ਸਾਨੂੰ ਆਪਣੇ ਅਤਿਆਤਮਿਕ ਗੁਰੂ ਪ੍ਰਤੀ ਆਸਥਾ ਅਤੇ ਧੰਨਵਾਦ ਪ੍ਰਗਟ ਕਰਨਾ ਚਾਹੀਦਾ ਹੈ ਜੋ ਸਾਨੂੰ ਸਿੱਖਿਆ ਪ੍ਰਦਾਨ ਕਰਕੇ ਸਿਧਾਂਤਾਂ ਦੀ ਅਗਵਾਈ ਪ੍ਰਦਾਨ ਕਰਦੇ ਹਨ ਆਸ਼ਾਵਾਦੀ ਰਵੱਈਆ, ਸਕਾਰਾਤਮਕ ਉਦੇਸ਼ ਰਾਹੀਂ ਰਚਨਾਤਮਕ ਕਦਮ ਸਾਨੂੰ ਅਨੰਤ ਕਾਲ ਤੱਕ ਦਿਬ ਅਨੰਦ ਪ੍ਰਾਪਤ ਕਰਨ ‘ਚ ਸਹਾਇਤਾ ਕਰ ਸਕਦੇ ਹਨ
ਡਾ. ਤ੍ਰਿਲੋਕੀ ਨਾਥ ਚੁੱਘ ਇੰਸਾਂ,
ਸਾਬਕਾ ਕੋ-ਆਰਡੀਨੇਟਰ,
ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾ,
ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ)