ਜਿੱਥੇ ਪੰਜਾਬ ਨਸ਼ੇ ਦੀ ਦਲਦਲ ’ਚੋਂ ਬਾਹਰ ਨਿੱਕਲਣ ਲਈ ਸੰਘਰਸ਼ ਕਰ ਰਿਹਾ ਹੈ, ਉੱਥੇ ਨਸ਼ਾ ਤਸਕਰੀ ’ਚ ਸਿਆਸੀ ਆਗੂਆਂ ਦਾ ਨਾਂਅ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਪੰਜਾਬ ’ਚ ਪਿਛਲੇ ਸਾਲਾਂ ’ਚ ਅਰਬਾਂ ਰੁਪਏ ਦੀ ਡਰੱਗ ਬਰਾਮਦ ਹੋਈ ਪੰਜਾਬ ’ਚ ਹਰ ਸਾਲ 7500 ਕਰੋੜ ਰੁਪਏ ਦਾ ਨਸ਼ੇ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਹੈ ਨਸ਼ੇ ਕਾਰਨ ਪਿੰਡਾਂ ਦੇ ਪਿੰਡ ਬਰਬਾਦ ਹੋ ਰਹੇ ਹਨ ਕਈ ਪਿੰਡ ਤਾਂ ਅਨਾਥਾਂ ਅਤੇ ਵਿਧਵਾਵਾਂ ਦੇ ਪਿੰਡ ਦੇ ਨਾਂਅ ਨਾਲ ਜਾਣੇ ਜਾਂਦੇ ਹਨ ‘ਰੋਡਮੈਪ ਫਾਰ ਪਿ੍ਰਵੈਂਸ਼ਨ ਐਂਡ ਕੰਟਰੋਲ ਆਫ਼ ਸਬਸਟੈਂਸ ਐਬਿਊਜ ਇਨ ਪੰਜਾਬ’ ਨਾਂਅ ਦੀ ਇੱਕ ਕਿਤਾਬ ’ਚ ਪੰਜਾਬ ਦੀ 15.4 ਫੀਸਦੀ ਆਬਾਦੀ ਨੂੰ ਨਸ਼ੇ ਦੀ ਗਿ੍ਰਫ਼ਤ ’ਚ ਦਿਖਾਇਆ ਗਿਆ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਨਸ਼ੇ ਦੀ ਰੋਕਥਾਮ ਲਈ ਹਰ ਸਿਆਸੀ ਪਾਰਟੀ ਅਵਾਜ਼ ਉਠਾਉਦੀ ਰਹੀ ਹੈ ਅਤੇ ਰੋਕਥਾਮ ਲਈ ਯਤਨ ਕਰਦੀ ਰਹੀ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਹੈ ਕਿਉਂਕਿ ਇਹ ਯਤਨ ਦਿਖਾਵਾ ਮਾਤਰ ਹੀ ਹੰਦੇ ਹਨ। (Drug Addiction)
ਇਹ ਵੀ ਪੜ੍ਹੋ : ਨਸ਼ਾ ਤਸਕਰੀ ’ਚ ਜ਼ਮਾਨਤ ’ਤੇ ਆਏ ਇੱਕ ਸਮੇਤ 3 ਕਾਬੂ, 9 ਮੋਟਰਸਾਇਕਲ ਬਰਾਮਦ
ਪੰਜਾਬ ਦੇ ਵੱਡੇ-ਵੱਡੇ ਆਗੂਆਂ ਦੇ ਨਾਂਅ ਨਸ਼ੇ ਦੇ ਕਾਲੇ ਧੰਦੇ ’ਚ ਆਏ ਹਨ ਕਈ ਵੱਡੇ ਪੁਲਿਸ ਅਧਿਕਾਰੀ ਵੀ ਇਸ ਨਸ਼ੇ ਦੇ ਕਾਰੋਬਾਰ ’ਚ ਸ਼ਮੂਲੀਅਤ ਦੇ ਕੇਸ ਝੱਲ ਰਹੇ ਹਨ ਜਦੋਂ ਵੱਡੇ ਅਤੇ ਸ਼ਕਤੀਸ਼ਾਲੀ ਲੋਕਾਂ ਦਾ ਨਸ਼ੇ ਦੇ ਕਾਰੋਬਾਰ ’ਚ ਹੱਥ ਹੋਵੇ ਤਾਂ ਫਿਰ ਨਿਰਪੱਖ ਜਾਂਚ ਕਰਨਾ ਅਤੇ ਕਰਵਾਉਣਾ ਬੜਾ ਮੁਸ਼ਕਿਲ ਕੰਮ ਹੁੰਦਾ ਹੈ ਇਸ ਵਜ੍ਹਾ ਨਾਲ ਵੱਡੀਆਂ ਮੱਛੀਆਂ ਬਚ ਨਿੱਕਲਦੀਆਂ ਹਨ ਅਤੇ ਜਨਤਾ ਘੁਣ ਵਾਂਗ ਪਿਸਦੀ ਰਹਿੰਦੀ ਹੈ ਹਾਲ ਹੀ ’ਚ ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਵੀ ਨਸ਼ਾ ਤਸਕਰੀ ’ਚ ਗਿ੍ਰਫ਼ਤਾਰੀ ਹੋਈ ਹੈ ਪੰਜਾਬ ਕਾਂਗਰਸ ਦੇ ਆਗੂ ਇਸ ਨੂੰ ਆਮ ਆਦਮੀ ਪਾਰਟੀ ’ਤੇ ਬਦਲੇ ਦੀ ਕਾਰਵਾਈ ਦਾ ਦੋਸ਼ ਲਾ ਰਹੇ ਹਨ ਜਦੋਂ ਕਿ ਆਮ ਆਦਮੀ ਪਾਰਟੀ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਐਸਆਈਟੀ ਦੀ ਜਾਂਚ ’ਚ ਨਸ਼ਾ ਤਸਕਰੀ ’ਚ ਸ਼ਾਮਲ ਪਾਇਆ ਗਿਆ ਹੈ। (Drug Addiction)
ਇਸ ਲਈ ਖਹਿਰਾ ਦੀ ਗਿ੍ਰਫਤਾਰੀ ਹੋਈ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ। ਕਿ ਉਨ੍ਹਾਂ ਦੀ ਸਰਕਾਰ ਨਸ਼ਾਖੋਰੀ ਅਤੇ ਨਸ਼ਾ ਤਸਕਰੀ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਚਾਹੇ ਇਸ ’ਚ ਕੋਈ ਵੀ ਕਿਉਂ ਨਾ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਘਰਾਂ ਦੇ ਘਰ ਬਰਬਾਦ ਕਰਨ ਵਾਲੇ ਨਸ਼ੇ ਰੂਪੀ ਇਸ ਦੈਂਤ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਹੀ ਚਾਹੀਦੇ ਹਨ, ਪਰ ਪੂਰੀ ਇਮਾਨਦਾਰੀ ਨਾਲ ਤਾਂ ਕਿ ਕੋਈ ਨਿਰਦੋਸ਼ ਵੀ ਨਾ ਫਸੇ ਅਤੇ ਕੋਈ ਗੁਨਾਹਗਾਰ ਨਾ ਬਚ ਸਕੇ ਸਿਆਸੀ ਆਗੂਆਂ ਨੂੰ ਆਪਣੇ-ਪਰਾਏ ਦਾ ਭੇਦਭਾਵ ਕੀਤੇ ਬਿਨਾਂ ਇੱਕਜੁਟਤਾ, ਗੰਭੀਰਤਾ ਅਤੇ ਇਮਾਨਦਾਰੀ ਨਾਲ ਯਤਨ ਕਰਨੇ ਹੋਣਗੇ ਫਿਰ ਹੀ ਸਮਾਜ ਇਸ ਕੋਹੜ ਤੋਂ ਮੁਕਤ ਹੋ ਸਕਦਾ ਹੈ। (Drug Addiction)