ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home ਵਿਚਾਰ ਪ੍ਰੇਰਨਾ ਪਹਿਲਾਂ ਖੁਦ ਚੰ...

    ਪਹਿਲਾਂ ਖੁਦ ਚੰਗੇ ਬਣੋ

    Be Good First Sachkahoon

    ਪਹਿਲਾਂ ਖੁਦ ਚੰਗੇ ਬਣੋ

    ਕੁਝ ਸਾਲ ਪਹਿਲਾਂ ਮੁੰਬਈ ਨੂੰ ਲੈ ਕੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ਵਿਚ ਰੁਕਿਆ ਸੀ ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ ਚਾਰੇ ਪਾਸੇ ਹਫੜਾ-ਦਫੜੀ ਮੱਚੀ ਸੀ ਅਸਟਰੇਲੀਅਨ ਪਰਿਵਾਰ ਦੇ ਇੱਕ ਜਵਾਨ ਨੇ ਇਹ ਸਭ ਕੁਝ ਵੇਖਿਆ ਤਾਂ ਆਪਣੇ ਪਿਤਾ ਤੋਂ ਪੁੱਛਿਆ,

    ‘‘ਇਹ ਲੋਕ ਆਪਸ ’ਚ ਕਿਉ ਲੜ ਰਹੇ ਹਨ?’’ ਪਿਤਾ ਨੇ ਜਵਾਬ ਦਿੱਤਾ, ‘‘ਬੇਟਾ, ਇਹ ਮਨੁੱਖ ਨਹੀਂ ਹਨ ਇਨ੍ਹਾਂ ਵਿੱਚੋਂ ਕੁਝ ਮਰਾਠੀ ਹਨ, ਕੁਝ ਗੁਜਰਾਤੀ ਹਨ ਇਨ੍ਹਾਂ ਵਿੱਚੋਂ ਮਨੁੱਖ ਕੋਈ ਨਹੀਂ ਹੈ ਜੇਕਰ ਮਨੁੱਖ ਹੁੰਦੇ ਤਾਂ ਇੱਕ ਹੀ ਦੇਸ਼ ਦੇ ਨਿਵਾਸੀ ਹੋ ਕੇ ਆਪਸ ਵਿਚ ਲੜਦੇ ਕਿਉ? ਇਹ ਅਨੋਖਾ ਦਿ੍ਰਸ਼ ਹੈ ਇਸ ਦੇਸ਼ ’ਚ ਕਿਤੇ ਧਰਮ ਦਾ ਝਗੜਾ ਹੈ, ਕਿਤੇ ਭਾਸ਼ਾ ਦਾ, ਕਿਤੇ ਰਾਜ ਦਾ ਝਗੜਾ ਹੈ, ਕਿਤੇ ਜਾਤ ਦਾ, ਕਿਤੇ ਸਿਆਸਤ ਦਾ, ਕਿਤੇ ਅਰਥ ਨੀਤੀ ਦਾ’’ ਝਗੜੇ ਦੇ ਕਈ ਆਧਾਰ ਪੈਦਾ ਕਰ ਰੱਖੇ ਹਨ ਅਤੇ ਅਸੀਂ ਇਸ ਗੱਲ ਨੂੰ ਭੁਲਾ ਦਿੱਤਾ ਹੈ ਕਿ ਮਿਲਾਪ ਦਾ ਇੱਕ ਆਧਾਰ ਹੈ-ਇਹ ਧਰਤੀ, ਜਿਸ ’ਤੇ ਅਸੀਂ ਰਹਿੰਦੇ ਹਾਂ ਅਸੀਂ ਦੂਜਿਆਂ ਨੂੰ ਚੰਗਾ ਬਣਾਉਣਾ ਚਾਹੁੰਦੇ ਹਾਂ ਪਰ ਖੁਦ ਚੰਗਾ ਬਣਨਾ ਨਹੀਂ ਚਾਹੁੰਦੇ ਦੂਜਿਆਂ ਨੂੰ ਮਨੁੱਖ ਬਣਾਉਣਾ ਚਾਹੁੰਦੇ ਹਾਂ, ਖੁਦ ਮਨੁੱਖ ਬਣਨਾ ਨਹੀਂ ਚਾਹੁੰਦੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here