ਸਾਵਧਾਨ! ਕੇਵਾਈਸੀ ਅੱਪਡੇਟ ਦੇ ਨਾਂਅ ’ਤੇ ਤੁਹਾਡੇ ਨਾਲ ਹੋ ਸਕਦੀ ਹੈ ਠੱਗੀ

ਕੇਵਾਈਸੀ ਕੀ ਹੈ?

ਕੇਵਾਈਸੀ (ਚਨੳ) ਦਾ ਅਰਥ ਹੈ ਆਪਣੇ ਗ੍ਰਾਹਕ ਨੂੰ ਜਾਣੋ (ਚਗ਼ਲ਼ੂ ਨਲ਼ੂÇ ਊੀਂੁਲ਼ਖ਼ਯÇ) ਅਸਾਨ ਭਾਸ਼ਾ ਵਿੱਚ ਕੇਵਾਈਸੀ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗ੍ਰਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜਮੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਬੈਂਕ ਵਿੱਚ ਖਾਤਾ ਖੋਲ੍ਹਣ ਜਾਂ ਲੋਨ ਲੈਣ ਲਈ, ਆਪਣੀ ਪਛਾਣ ਅਤੇ ਪਤੇ ਦਾ ਪ੍ਰਮਾਣ ਭਾਵ ਅਧਾਰ ਕਾਰਡ, ਪੈਨ ਕਾਰਡ ਤੇ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੇ ਹੁੰਦੇ ਹਨ। ਇਸ ਪ੍ਰਕਿਰਿਆ ਰਾਹੀਂ ਬੈਂਕ ਆਪਣੇ ਗ੍ਰਾਹਕਾਂ ਦੀ ਪਛਾਣ ਅਤੇ ਪਤੇ ਬਾਰੇ ਸੂਚਨਾਵਾਂ ਪ੍ਰਾਪਤ ਕਰਦੇ ਹਨ। ਰਿਜਰਵ ਬੈਂਕ ਦੇ ਨਿਰਦੇਸ਼ ਅਨੁਸਾਰ ਕੇਵਾਈਸੀ ਦੇ ਕਾਰਜ ਨੂੰ ਬੈਂਕਾਂ ਵੱਲੋਂ ਖਾਤਾ ਖੋਲ੍ਹਣ ਸਮੇਂ ਪੂਰਾ ਕਰਨਾ ਹੁੰਦਾ ਹੈ।

ਇਹ ਕਾਰਜ ਇਹ ਯਕੀਨੀ ਕਰਨ ਵਿੱਚ ਮੱਦਦ ਕਰਦਾ ਹੈ ਕਿ ਬੈਂਕ ਦੀਆਂ ਸੇਵਾਵਾਂ ਦੀ ਦੁਰਵਰਤੋਂ ਨਾ ਹੋਵੇ। ਬੈਂਕਾਂ ਨੂੰ ਆਪਣੇ ਗ੍ਰਾਹਕਾਂ ਦੇ ਕੇਵਾਈਸੀ ਦੇ ਵੇਰਵੇ ਸਮੇਂ-ਸਮੇਂ ’ਤੇ ਅੱਪਡੇਟ ਕਰਨ ਦੀ ਲੋੜ ਵੀ ਹੁੰਦੀ ਹੈ ਆਮ ਤੌਰ ’ਤੇ ਇਹ ਪ੍ਰਕਿਰਿਆ ਬੈਂਕ ਵਿੱਚ ਪਹੁੰਚ ਕੇ ਆਫਲਾਈਨ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ ਕੇਵਾਈਸੀ ਪ੍ਰਕਿਰਿਆ ਨੂੰ ਆਫਲਾਈਨ ਕਰਨ ਦਾ ਸਮਾਂ ਨਹੀਂ ਹੈ ਤਾਂ ਕੇਵਾਈਸੀ ਦੀ ਪ੍ਰਕਿਰਿਆ ਨੂੰ ਆਨਲਾਈਨ ਵੀ ਕੀਤਾ ਜਾ ਸਕਦਾ ਹੈ। ਤੁਸੀਂ ਆਨਲਾਈਨ ਕੇਵਾਈਸੀ ਫਾਰਮ ਭਰ ਕੇ ਜਾਂ ਵੀਡੀਓ-ਆਧਾਰਿਤ ਗ੍ਰਾਹਕ ਪਛਾਣ ਪ੍ਰਕਿਰਿਆ ਦੁਆਰਾ ਡਿਜ਼ੀਟਲ ਕੇਵਾਈਸੀ ਨੂੰ ਪੂਰਾ ਕਰ ਸਕਦੇ ਹੋ। ਡਿਜੀਟਲ ਕੇਵਾਈਸੀ ਨਾਲ ਤੁਸੀਂ ਆਸਾਨੀ ਨਾਲ ਲੋਨ ਲਈ ਅਰਜੀ ਦੇ ਸਕਦੇ ਹੋ ਅਤੇ ਆਨਲਾਈਨ ਬੈਂਕ ਖਾਤਾ ਖੋਲ੍ਹ ਸਕਦੇ ਹੋ। ਇਸ ਤੋਂ ਇਲਾਵਾ ਨਵਾਂ ਸਿਮ ਕਾਰਡ ਲੈਣ, ਸਿਮ ਕਾਰਡ ਸਵੈਪ ਅਤੇ ਮੋਬਾਈਲ ਨੰਬਰ ਪੋਰਟ ਕਰਨ ਲਈ ਵੀ ਕੇਵਾਈਸੀ ਅੱਪਡੇਟ ਕਰਵਾਉਣ ਦੀ ਜਰੂਰਤ ਪੈਂਦੀ ਹੈ।

ਕੇਵਾਈਸੀ ਧੋਖਾਧੜੀ ਕੀ ਹੈ?

ਸਾਈਬਰ ਠੱਗ, ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤਰੀਕੇ ਲੱਭ ਰਹੇ ਹਨ। ਭਾਵੇਂ ਇਹ ਕੇ. ਵਾਈ. ਸੀ. ਨਾਲ ਸਬੰਧਤ ਧੋਖਾਧੜੀ ਹੋਵੇ, ਵੱਖ-ਵੱਖ ਕਿਸਮਾਂ ਦੀ ਬੈਂਕਿੰਗ ਧੋਖਾਧੜੀ ਜਾਂ ਏਟੀਐਮ ਧੋਖਾਧੜੀ ਹੋਵੇ, ਇਹ ਧੋਖੇਬਾਜ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਰਹੇ ਹਨ। ਅੱਜ-ਕੱਲ੍ਹ, ਧੋਖਾਧੜੀ ਕਰਨ ਵਾਲੇ ਗ੍ਰਾਹਕਾਂ ਨੂੰ ਉਨ੍ਹਾਂ ਦੇ ਵੇਰਵੇ ਜਿਵੇਂ ਕਿ ਪਛਾਣ ਸਬੰਧੀ ਜਾਣਕਾਰੀ, ਬੈਂਕਿੰਗ ਜਾਣਕਾਰੀ, ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਅਤੇ ਓਟੀਪੀ ਸਾਂਝਾ ਕਰਨ ਲਈ ਆਖ ਕੇ ਅਸਾਨੀ ਨਾਲ ਫਸਾ ਲੈਂਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਅਣਅਧਿਕਾਰਤ ਪਹੁੰਚ ਪ੍ਰਾਪਤ ਕਰ ਲੈਂਦੇ ਹਨ। ਇਸ ਤੋਂ ਇਲਾਵਾ ਕੇਵਾਈਸੀ ਅੱਪਡੇਟ ਦੇ ਬਹਾਨੇ ਸਾਈਬਰ ਠੱਗ ਸਿਮ ਕਾਰਡ ਨੂੰ ਆਪਣੇ ਕੋਲ ਐਕਟੀਵੇਟ ਕਰ ਸਕਦੇ ਹਨ। ਜਿਸ ਨਾਲ ਉਸ ਸਿਮ ਕਾਰਡ ਨਾਲ ਜੁੜੇ ਬੈਂਕ ਖਾਤੇ ਲੁੱਟੇ ਜਾ ਸਕਦੇ ਹਨ।

ਆਰਬੀਆਈ ਦੀ ਰਿਪੋਰਟ ਅਨੁਸਾਰ ਹਾਲ ਹੀ ਦੇ ਦਿਨਾਂ ਵਿੱਚ, ਕੇਵਾਈਸੀ ਨਾਲ ਸਬੰਧਤ ਧੋਖਾਧੜੀ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਗ੍ਰਾਹਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ/ਸੰਗਠਨ ਨਾਲ ਆਪਣੀ ਨਿੱਜੀ ਪਛਾਣ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ। ਆਰਬੀਆਈ ਨੇ ਆਪਣੀ ਵੈੱਬਸਾਈਟ ’ਤੇ ਵੀ ਸਪੱਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ ਅਜਿਹੀ ਜਾਣਕਾਰੀ ਫੋਨ ਕਾਲ ਦੌਰਾਨ ਨਹੀਂ ਮੰਗਦੇ ਅਤੇ ਗ੍ਰਾਹਕਾਂ ਨੂੰ ਇਸ ਬਾਰੇ ਚੁਕੰਨੇ ਰਹਿਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਕੇਵਾਈਸੀ ਅੱਪਡੇਟ ਕਰਵਾਉਣ ਲਈ ਕੋਈ ਜਾਅਲੀ ਫੋਨ ਕਾਲ ਆਉਂਦੀ ਹੈ, ਤਾਂ ਉਨ੍ਹਾਂ ਨੂੰ ਤੁਰੰਤ ਸਬੰਧਿਤ ਬੈਂਕ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ। ਉਹ ਅਜਿਹੀਆਂ ਬੇਨਤੀਆਂ ਦੀ ਰਿਪੋਰਟ ਸਿੱਧਾ ਆਰਬੀਆਈ ਨੂੰ ਵੀ ਕਰ ਸਕਦੇ ਹਨ।

ਸੋ ਮੋਟੇ ਤੌਰ ’ਤੇ ਕੇ. ਵਾਈ. ਸੀ. ਧੋਖਾਧੜੀ ਅਤੇ ਹੋਰ ਬੈਂਕਿੰਗ ਧੋਖਾਧੜੀਆਂ ਤੋਂ ਬਚਣ ਲਈ ਹੇਠ ਲਿਖੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ:-

  • 1. ਆਪਣੀ ਪਹਿਚਾਣ ਅਤੇ ਬੈਂਕਿੰਗ ਵੇਰਵੇ ਕਿਸੇ ਨਾਲ ਵੀ ਸਾਂਝਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
  • 2. ਫੋਨ ਕਾਲ ਦੌਰਾਨ ਕਿਸੇ ਨੂੰ ਵੀ ਏਟੀਐਮ ਪਿਨ, ਸੀਵੀਵੀ ਨੰਬਰ ਜਾਂ ਇੰਟਰਨੈੱਟ ਬੈਂਕਿੰਗ ਲੋਗਇਨ ਜਾਣਕਾਰੀ ਨਾ ਦਿਓ।
  • 3. ਇੰਟਰਨੈੱਟ ਉੱਤੇ ਦਿੱਤੀ ਜਾਣਕਾਰੀ ’ਤੇ ਜਲਦੀ ਭਰੋਸਾ ਨਾ ਕਰੋ। ਕਿਸੇ ਦੁਆਰਾ ਪ੍ਰਾਪਤ ਹੋਏ ਧੋਖਾਧੜੀ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕਰੋ।
  • 4. ਈਮੇਲ ਜਾਂ ਮੈਸੇਜ ਦੁਆਰਾ ਮਿਲੇ ਫਾਲਤੂ ਦੇ ਲੁਭਾਵਣੇ ਲਿੰਕਾਂ ਨੂੰ ਨਹੀਂ ਖੋਲ੍ਹਣਾ ਚਾਹੀਦਾ।
  • 5. ਬੈਂਕਿੰਗ ਸਬੰਧੀ ਕੰਮਾਂ ਲਈ ਬੈਂਕ ਦੀ ਆਪਣੀ ਐਪਲੀਕੇਸ਼ਨ ਦੀ ਵਰਤੋਂ ਕਰੋ। ਫਾਲਤੂ ਦੀਆਂ ਐਪਲੀਕੇਸਨ ਡਾਊਨਲੋਡ ਨਾ ਕਰੋ।
  • 6. ਸਿਰਫ ਜਾਣੀਆਂ-ਪਛਾਣੀਆਂ ਤੇ ਸੁਰੱਖਿਅਤ ਵੈੱਬਸਾਈਟਾਂ ’ਤੇ ਹੀ ਪੇਮੈਂਟ ਕਰਨ ਲਈ ਆਪਣੇ ਕ੍ਰੈਡਿਟ ਕਾਰਡ/ਡੈਬਿਟ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰੋ।
  • 7. ਫ੍ਰੀ ਆਫਰਾਂ ਜਾਂ ਉਨ੍ਹਾਂ ਵੈੱਬਸਾਈਟਾਂ ਤੋਂ ਖਬਰਦਾਰ ਰਹੋ ਜੋ ਬਹੁਤ ਹੀ ਘੱਟ ਕੀਮਤ ’ਤੇ ਚੀਜਾਂ ਵੇਚਦੀਆਂ ਹਨ।

ਚਾਨਣ ਦੀਪ ਸਿੰਘ ਔਲਖ
ਗੁਰਨੇ ਖੁਰਦ (ਮਾਨਸਾ)
ਮੋ. 98768-88177

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here