ਫਾਜ਼ਿਲਕਾ (ਰਜਨੀਸ਼ ਰਵੀ)। ਅੱਜ ਕੱਲ ਬਦਲ ਰਹੇ ਮੌਸਮ ਵਿਚ ਖਾਂਸੀ, ਬੁਖਾਰ, ਸਿਰ ਦਰਦ, ਸ਼ਰੀਰ ਵਿੱਚ ਦਰਦ ਹੋਣਾ ਆਮ ਗੱਲ ਹੈ ਪਰ ਜੇ ਇਸਦੇ ਨਾਲ ਨਾਲ ਸਾਹ ਲੈਣ ਵਿਚ ਵੀ ਤਕਲੀਫ਼ ਹੋਵੇ ਤਾਂ ਸਾਨੂੰ ਸਚੇਤ ਹੋ ਜਾਣਾ ਚਾਹੀਦਾ ਹੈ ਕਿ ਇਹ ਆਮ ਐਨਫਲੂਏਂਜ਼ਾ ਨਹੀਂ ਬਲਕਿ H3N2 ਵਾਇਰਸ ਨਾਲ ਹੋਣ ਵਾਲਾ ਐਨਫਲੂਏਂਜ਼ਾ ਹੈ। (Disease)
ਡਾ. ਸਤੀਸ਼ ਗੋਇਲ ਨੇ ਦੱਸਿਆ ਕੇ ਇਸ ਤੋਂ ਬਚਣ ਲਈ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ, ਮਾਸਕ ਪਾ ਕੇ ਰੱਖਣਾ ਅਤੇ ਭੀੜ ਵਾਲੀਆਂ ਥਾਵਾਂ ਤੇ ਨਾ ਜਾਣਾ, ਖੰਘਦੇ ਅਤੇ ਛਿੱਕਦੇ ਸਮੇਂ ਮੂੰਹ ਅਤੇ ਨੱਕ ਨੂੰ ਢੱਕ ਕੇ ਰੱਖਣਾ, ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨਾ, ਅੱਖਾਂ ਅਤੇ ਨੱਕ ਨੂੰ ਵਾਰ ਵਾਰ ਨਾ ਛੂਹਣਾ, ਬੁਖਾਰ ਅਤੇ ਸ਼ਰੀਰਕ ਦਰਦ ਲਈ ਸਿਰਫ ਪੈਰਾਸਿੱਟਾਮੋਲ ਦਾ ਪ੍ਰਯੋਗ ਕਰਦੇ ਰਹਿਣਾ ਸਾਨੂੰ ਇਸ ਬੀਮਾਰੀ ਤੋ ਬਚਾਅ ਸਕਦਾ ਹੈ। (Disease)
ਨਾਲ ਹੀ ਸਾਨੂੰ ਇਕ ਦੂਜੇ ਨੂੰ ਮਿਲਦੇ ਸਮੇਂ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਨਤਕ ਥਾਵਾਂ ਤੇ ਥੁੱਕਨਾ ਨਹੀਂ ਚਾਹੀਦਾ, ਇਕੱਠੇ ਬੈਠ ਕਿ ਖਾਣਾ ਨਹੀਂ ਖਾਣਾ ਚਾਹੀਦਾ ਅਤੇ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਐਂਟੀਬਾਯੋਟਿਕ ਜਾ ਹੋਰ ਦੁਆਈਆਂ ਅਪਣੇ ਆਪ ਨਹੀਂ ਲੈਣਾ ਚਾਹੀਦਾ। ਸਾਹ ਲੈਣ ਵਿਚ ਤਕਲੀਫ ਜਾਂ ਉਪਰੋਕਤ ਕੋਈ ਵੀ ਲੱਛਣ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਅਸੀਂ ਸਾਰੇ ਜਾਗਰੂਕ ਹੋ ਕੇ ਹੀ ਇਸ ਤਰ੍ਹਾਂ ਦੀਆਂ ਅਲਾਮਤਾਂ/ ਬੀਮਾਰੀਆਂ ਤੋਂ ਬਚ ਸਕਦੇ ਹਾਂ।
ਕੀ ਹਨ ਇਸ ਦੇ ਲੱਛਣ
ਦੇਸ਼ ਵਿੱਚ ਹੁਣ ਤੱਕ ਸਿਰਫ H3N2 ਅਤੇ H1N1 ਸੰਕਰਮਣ ਦਾ ਪਤਾ ਲੱਗਾ ਹੈ। ਇਨ੍ਹਾਂ ਦੋਵਾਂ ਵਿੱਚ ਕੋਵਿਡ ਵਰਗੇ ਲੱਛਣ ਹਨ, ਜਿਸ ਨੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਸੰਕਰਮਿਤ ਕੀਤਾ ਹੈ। ਮਹਾਂਮਾਰੀ ਦੇ ਦੋ ਸਾਲਾਂ ਬਾਅਦ, ਫਲੂ ਦੇ ਵੱਧ ਰਹੇ ਕੇਸਾਂ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ।
H3N2 ਇਸ ਤਰ੍ਹਾਂ ਬਚਾਓ
- ਪ੍ਰਦੂਸ਼ਿਤ ਥਾਵਾਂ ‘ਤੇ ਜਾਣ ਤੋਂ ਬਚੋ।
- ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੋ।
- ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਓ।
- ਹੱਥਾਂ ਨੂੰ ਨਿਯਮਿਤ ਤੌਰ ‘ਤੇ ਧੋਵੋ ਅਤੇ ਜਨਤਕ ਥਾਵਾਂ ‘ਤੇ ਹੱਥ ਮਿਲਾਉਣ ਅਤੇ ਥੁੱਕਣ ਤੋਂ ਬਚੋ।
- ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਬਚੋ।
- ਖੰਘਦੇ ਸਮੇਂ ਮੂੰਹ ਅਤੇ ਨੱਕ ਨੂੰ ਢੱਕੋ।