
Haryana Weather Alert: ਹਿਸਾਰ (ਸੰਦੀਪ ਸਿੰਹਮਾਰ)। ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਹਰਿਆਣਾ ਦੇ 22 ਜ਼ਿਲ੍ਹਿਆਂ ਲਈ ਆਰੇਂਜ ਤੇ ਯੈਲੋ ਅਲਰਟ ਜਾਰੀ ਕੀਤੇ ਹਨ। ਅਲਰਟ ’ਚ ਅਗਲੇ 36 ਤੋਂ 48 ਘੰਟਿਆਂ ਤੱਕ ਭਾਰੀ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਤੇ ਹਿਮਾਲੀਅਨ ਖੇਤਰਾਂ ’ਚ ਲਗਾਤਾਰ ਬਾਰਿਸ਼ ਦਾ ਪ੍ਰਭਾਵ ਹਰਿਆਣਾ ਦੀਆਂ ਨਦੀਆਂ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਸਰਸਾ ’ਚ ਘੱਗਰ, ਫਰੀਦਾਬਾਦ ’ਚ ਯਮੁਨਾ ਤੇ ਕੁਰੂਕਸ਼ੇਤਰ ’ਚ ਮਕੰਦਰਾ ਨਦੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਨੀਵੇਂ ਇਲਾਕਿਆਂ ’ਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਪੰਚਕੂਲਾ, ਅੰਬਾਲਾ, ਗੁਰੂਗ੍ਰਾਮ, ਕਰਨਾਲ ਸਮੇਤ 11 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : SCO ’ਚ ਅੱਤਵਾਦ ਵਿਰੁੱਧ ਭਾਰਤ ਦੀ ਵੱਡੀ ਜਿੱਤ, ਪਾਕਿਸਤਾਨੀ PM ਦੀ ਮੌਜ਼ੂਦਗੀ ’ਚ ਪਹਿਲਗਾਮ ਹਮਲੇ ਦੀ ਨਿੰਦਾ
ਇਸ ਦੇ ਨਾਲ ਹੀ ਸਰਸਾ ਤੇ ਰੇਵਾੜੀ ਸਮੇਤ 11 ਜ਼ਿਲ੍ਹਿਆਂ ਨੂੰ ਯੈਲੋ ਅਲਰਟ ’ਤੇ ਰੱਖਿਆ ਗਿਆ ਹੈ ਮੰਗਲਵਾਰ ਨੂੰ ਸੂਬੇ ਦੇ 17 ਜ਼ਿਲ੍ਹਿਆਂ ’ਚ ਪੀਲਾ ਅਲਰਟ ਲਾਗੂ ਰਹੇਗਾ। ਪੰਚਕੂਲਾ ਜ਼ਿਲ੍ਹੇ ’ਚ ਸਵੇਰ ਤੋਂ ਲਗਾਤਾਰ ਮੀਂਹ ਪੈਣ ਨਾਲ ਸਥਿਤੀ ਹੋਰ ਵਿਗੜ ਗਈ ਹੈ। ਘੱਗਰ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਖੇਤਰਾਂ ’ਚ ਖ਼ਤਰਾ ਵਧ ਗਿਆ। ਪ੍ਰਸ਼ਾਸਨ ਨੇ ਫਤਿਹਾਬਾਦ ਤੇ ਸਰਸਾ ’ਚ ਹੜ੍ਹ ਕੰਟਰੋਲ ਲਈ ਟੀਮਾਂ ਵੀ ਤਾਇਨਾਤ ਕੀਤੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਚੇਤ ਰਹਿਣ ਤੇ ਲੋੜ ਪੈਣ ’ਤੇ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਹੈ। ਆਫ਼ਤ ਪ੍ਰਬੰਧਨ ਟੀਮਾਂ ਲਗਾਤਾਰ ਬੰਨ੍ਹਾਂ ਤੇ ਕਮਜ਼ੋਰ ਥਾਵਾਂ ਦੀ ਨਿਗਰਾਨੀ ਕਰ ਰਹੀਆਂ ਹਨ। Haryana Weather Alert