ਨਾ ਮੰਨੇ ਤਾਂ ਭੁਗਤਣੇ ਪੈਣਗੇ ਨਤੀਜੇ!
BCCI: ਮੁੰਬਈ, (ਏਜੰਸੀ)। BCCI ਨੇ ਕ੍ਰਿਕਟ ‘ਚ ਨਵੇਂ ਨਿਯਮ ਲਾਗੂ ਕਰਕੇ ਟੀਮ ‘ਚ ‘ਅਨੁਸ਼ਾਸਨ, ਏਕਤਾ ਅਤੇ ਸਕਾਰਾਤਮਕ ਮਾਹੌਲ’ ਨੂੰ ਉਤਸ਼ਾਹਿਤ ਕਰਨ ਲਈ ਬੇਮਿਸਾਲ ਕਦਮ ਚੁੱਕੇ ਹਨ। ਬੀਸੀਸੀਆਈ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਜੋ ਵੀ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਬੀਸੀਸੀਆਈ ਨਾ ਸਿਰਫ ਉਸ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ, ਸਗੋਂ ਉਸ ਦਾ ਕੇਂਦਰੀ ਇਕਰਾਰਨਾਮਾ ਵੀ ਖਤਮ ਕਰ ਸਕਦਾ ਹੈ ਅਤੇ ਉਸ ‘ਤੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਖੇਡਣ ‘ਤੇ ਪਾਬੰਦੀ ਲਗਾ ਸਕਦਾ ਹੈ।
‘ਪਾਲਿਸੀ ਡਾਕਿਊਮੈਂਟ ਫਾਰ ਟੀਮ ਇੰਡੀਆ’ ਨਾਂਅ ਦੀ ਇਹ ਡਾਕਿਊਮੈਂਟਰੀ ਵੀਰਵਾਰ ਨੂੰ ਖਿਡਾਰੀਆਂ ਨੂੰ ਭੇਜਿਆ ਗਿਆ, ਜਿਸ ’ਚ ਪਿਛਲੇ ਹਫਤੇ ਹੋਈ ਸਮੀਖਿਆ ਮੀਟਿੰਗ ਦੇ ਸਲਾਹ ਸ਼ਾਮਲ ਹਨ। ਇਹ ਬੈਠਕ ਨਿਊਜ਼ੀਲੈਂਡ ਸੀਰੀਜ਼ ਅਤੇ ਬਾਰਡਰ-ਗਾਵਸਕਰ ਟਰਾਫੀ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਬੁਲਾਈ ਗਈ ਸੀ, ਜਿਸ ‘ਚ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ, ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ, ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਬੀਸੀਸੀਆਈ ਦੇ ਨਵੇਂ ਸਕੱਤਰ ਦੇਵਜੀਤ ਸੈਕੀਆ ਨੇ ਵੀ ਹਿੱਸਾ ਲਿਆ ਸੀ।
ਖਿਡਾਰੀ ਵੱਖਰੇ ਤੌਰ ‘ਤੇ ਯਾਤਰਾ ਨਹੀਂ ਕਰ ਸਕਣਗੇ। BCCI News
ਮੀਟਿੰਗ ਵਿੱਚ ਕਿਹਾ ਗਿਆ ਕਿ ਕੁਝ ਖਿਡਾਰੀ ਟੀਮ ਬੱਸ ਦੀ ਬਜਾਏ ਮੈਚਾਂ ਜਾਂ ਅਭਿਆਸ ਲਈ ਵੱਖਰੇ ਤੌਰ ’ਤੇ ਸਫ਼ਰ ਕਰਦੇ ਹਨ, ਜਿਸ ਕਾਰਨ ਟੀਮ ਦਾ ਅਨੁਸ਼ਾਸਨ ਭੰਗ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਕੁਝ ਖਿਡਾਰੀ ਅਭਿਆਸ ਸੈਸ਼ਨਾਂ ਵਿਚ ਗਰੁੱਪ ਨਾਲ ਸਮਾਂ ਨਹੀਂ ਬਿਤਾ ਰਹੇ ਹਨ, ਜਿਸ ਨਾਲ ਟੀਮ ਦਾ ਮਾਹੌਲ ਖਰਾਬ ਹੁੰਦਾ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਖਿਡਾਰੀ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਮੈਚ ਜਾਂ ਸਿਖਲਾਈ ਲਈ ਵੱਖਰੇ ਤੌਰ ‘ਤੇ ਯਾਤਰਾ ਕਰਨੀ ਪਵੇ ਤਾਂ ਉਸ ਨੂੰ ਮੁੱਖ ਕੋਚ ਜਾਂ ਮੁੱਖ ਚੋਣਕਾਰ ਤੋਂ ਪਹਿਲਾਂ ਤੋਂ ਇਜਾਜ਼ਤ ਲੈਣੀ ਪਵੇਗੀ।
ਲੰਬੇ ਦੌਰੇ ‘ਤੇ ਪਰਿਵਾਰ ਲਈ ਸਿਰਫ਼ ਦੋ ਹਫ਼ਤੇ | BCCI
ਕੋਰੋਨਾ ਤੋਂ ਬਾਅਦ, ਲੰਬੇ ਦੌਰਿਆਂ ‘ਤੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਬਹੁਤ ਆਮ ਹੋ ਗਈ ਹੈ, ਪਰ ਬੀਸੀਸੀਆਈ ਨੇ ਇਸ ਨੂੰ ਫੋਕਸ ਪ੍ਰਭਾਵਿਤ ਹੋਣ ਦਾ ‘ਸੰਭਾਵਿਤ ਕਾਰਨ’ ਮੰਨਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਟੂਰ 45 ਦਿਨਾਂ ਦਾ ਹੈ ਤਾਂ ਖਿਡਾਰੀਆਂ ਦੇ ਪਤਨੀ ਅਤੇ ਬੱਚੇ (18 ਸਾਲ ਤੋਂ ਘੱਟ ਉਮਰ ਦੇ) 14 ਦਿਨਾਂ ਤੋਂ ਵੱਧ ਨਹੀਂ ਰਹਿ ਸਕਦੇ ਹਨ। ਲੰਬੇ ਦੌਰੇ ‘ਤੇ ਪਰਿਵਾਰ ਸਿਰਫ ਇਕ ਵਾਰ ਹੀ ਆ ਸਕਦਾ ਹੈ, ਜਿਸ ਦਾ ਖਰਚਾ ਖਿਡਾਰੀ ਨੂੰ ਖੁਦ ਚੁੱਕਣਾ ਪਵੇਗਾ। ਪਰਿਵਾਰ ਨੂੰ ਟੂਰ ‘ਤੇ ਲਿਜਾਣ ਲਈ ਖਿਡਾਰੀ ਨੂੰ ਕੋਚ, ਕਪਤਾਨ ਅਤੇ ਬੀਸੀਸੀਆਈ ਦੇ ਜਨਰਲ ਮੈਨੇਜਰ ਆਪ੍ਰੇਸ਼ਨ ਤੋਂ ਵੀ ਇਜਾਜ਼ਤ ਲੈਣੀ ਪਵੇਗੀ। ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ਬੀਸੀਸੀਆਈ ਸਿਰਫ਼ ਸਾਂਝੀ ਰਿਹਾਇਸ਼ ਦਾ ਪ੍ਰਬੰਧ ਕਰੇਗਾ, ਬਾਕੀ ਖਰਚਾ ਖਿਡਾਰੀ ਨੂੰ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਪਰਿਵਾਰ ਨਿਰਧਾਰਤ ਸਮੇਂ ਤੋਂ ਵੱਧ ਠਹਿਰਦਾ ਹੈ ਤਾਂ ਉਸ ਦਾ ਖਰਚਾ ਵੀ ਖਿਡਾਰੀ ਹੀ ਉਠਾਏਗਾ।
ਨਿੱਜੀ ਸਟਾਫ਼ | BCCI
ਬੀਸੀਸੀਆਈ ਨੇ ਇਹ ਵੀ ਕਿਹਾ ਹੈ ਕਿ ਖਿਡਾਰੀਆਂ ਨੂੰ ਆਪਣੇ ਨਿੱਜੀ ਸਟਾਫ ਨੂੰ ਸੀਮਤ ਕਰਨਾ ਹੋਵੇਗਾ। ਇਸ ਵਿੱਚ ਪ੍ਰਬੰਧਕ, ਸ਼ੈੱਫ, ਸਹਾਇਕ, ਸੋਸ਼ਲ ਮੀਡੀਆ ਟੀਮ ਅਤੇ ਸੁਰੱਖਿਆ ਗਾਰਡ ਸ਼ਾਮਲ ਹਨ। ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ਇਸ ਨਾਲ ‘ਲੌਜਿਸਟਿਕਲ ਚੁਣੌਤੀਆਂ’ ਘੱਟ ਹੋਣਗੀਆਂ। ਬੀਸੀਸੀਆਈ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਖਿਡਾਰੀਆਂ ਨੂੰ ਕਿਸੇ ਵੀ ਸੀਰੀਜ਼ ਜਾਂ ਦੌਰੇ ਦੌਰਾਨ ਕੋਈ ਨਿੱਜੀ ਸ਼ੂਟ ਨਹੀਂ ਕਰਨਾ ਚਾਹੀਦਾ ਅਤੇ ਧਿਆਨ ਸਿਰਫ ਕ੍ਰਿਕਟ ਅਤੇ ਟੀਮ ਦੀਆਂ ਜ਼ਿੰਮੇਵਾਰੀਆਂ ‘ਤੇ ਹੋਣਾ ਚਾਹੀਦਾ ਹੈ।
ਘਰੇਲੂ ਕ੍ਰਿਕਟ ‘ਚ ਹਿੱਸਾ ਲੈਣਾ ‘ਲਾਜ਼ਮੀ’ | BCCI
ਬੀਸੀਸੀਆਈ ਨੇ ਮੁੜ ਦੁਹਰਾਇਆ ਹੈ ਕਿ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਲਈ ਆਪਣੇ ਆਪ ਨੂੰ ਉਪਲੱਬਧ ਰੱਖਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੈਚਾਂ ਅਤੇ ਕੇਂਦਰੀ ਇਕਰਾਰਨਾਮੇ ‘ਚ ਚੋਣ ਲਈ ਅਯੋਗ ਕਰਾਰ ਦਿੱਤਾ ਜਾਵੇਗਾ। ਬੀਸੀਸੀਆਈ ਦਾ ਮੰਨਣਾ ਹੈ ਕਿ ਇਸ ਨਾਲ ਘਰੇਲੂ ਕ੍ਰਿਕਟ ਅਤੇ ਆਉਣ ਵਾਲੀ ਪ੍ਰਤਿਭਾ ਨੂੰ ਵੀ ਫਾਇਦਾ ਹੋਵੇਗਾ। ਬੀਸੀਸੀਆਈ ਨੇ ਕਿਹਾ ਹੈ ਕਿ ਕਿਸੇ ਖਿਡਾਰੀ ਨੂੰ ‘ਅਣਲੋੜੀਂਦੇ ਹਾਲਾਤਾਂ’ ਅਤੇ ਚੋਣ ਕਮੇਟੀ ਦੀ ਇਜਾਜ਼ਤ ਤੋਂ ਬਾਅਦ ਹੀ ਇਸ ‘ਚ ਛੋਟ ਮਿਲ ਸਕਦੀ ਹੈ।