ਬਠਿੰਡਾ ਪੁਲਿਸ ਨੇ ਕਰੋੜਾਂ ਰੁਪਿਆਂ ਦੇ ਮੈਡੀਕਲ ਨਸ਼ੇ ਕੀਤੇ ਬਰਾਮਦ

Medical Drugs
ਮੌੜ ਮੰਡੀ : ਫੜਿਆ ਗਿਆ ਮੁਲਜਮ ਪੁਲਿਸ ਪਾਰਟੀ ਨਾਲ।

ਮੈਡੀਕਲ ਨਸ਼ਿਆਂ ਦੀ ਤਸਕਰੀ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ / Medical Drugs

ਭਾਰੀ ਮਾਤਰਾ ’ਚ ਨਸ਼ੀਲੀਆਂ ਦਵਾਈਆਂ ਸਮੇਤ ਨਸ਼ਾ ਤਸਕਰ ਕਾਬੂ
 
(ਰਾਕੇਸ਼ ਗਰਗ) ਮੌੜ ਮੰਡੀ। ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਕਰੋੜਾਂ ਰੁਪਿਆਂ ਦੇ ਮੈਡੀਕਲ ਨਸ਼ੇ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਭਾਵੇਂ ਪੁਲਿਸ ਨੇ ਮਾਮਲਾ ਪੜਤਾਲ ਅਧੀਨ ਹੋਣ ਕਰਕੇ ਕੋਈ ਜਿਆਦਾ ਜਾਣਾਕਾਰੀ ਦੇਣ ਤੋਂ ਗੁਰੇਜ਼ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਮੈਡੀਕਲ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਪੁਲਿਸ ਵੱਲੋਂ ਬੇਪਰਦ ਕੀਤਾ ਗਿਆ ਪੰਜਾਬ ਦਾ ਇਹ ਸਭ ਤੋਂ ਵੱਡਾ ਗੁਦਾਮ ਹੈ। ਬਠਿੰਡਾ ਜ਼ਿਲ੍ਹੇ ਦੀ ਰਾਮਾਂ ਮੰਡੀ, ਸੀਂਗੋ, ਤਲਵੰਡੀ ਸਾਬੋ ਅਤੇ ਨੇੜਲੇ ਇਲਾਕਿਆਂ ’ਚ ਸਰਗਰਮ ਇਸ ਨਸ਼ਾ ਤਸਕਰ ਦੀ ਪਛਾਣ ਤਰਸੇਮ ਚੰਦ ਉਰਫ ਢਪਈ ਪੁੱਤਰ ਸੁਖਦੇਵ ਰਾਮ ਵਾਸੀ ਵਾਰਡ ਨੰਬਰ 7 ਬੋਹੜ ਵਾਲਾ ਚੌਂਕ ਮੌੜ ਮੰਡੀ ਦੇ ਤੌਰ ’ਤੇ ਕੀਤੀ ਗਈ ਹੈ। Medical Drugs

ਇਹ ਵੀ ਪੜ੍ਹੋ: ਸੈਫਾਲੀ ਵਰਮਾ ਟੈਸਟ ’ਚ ਸਭ ਤੋਂ ਤੇਜ਼ ਦੂਹਰਾ ਸੈਂਕੜਾ ਬਣਾਉਣ ਵਾਲੀ ਖਿਡਾਰਨ ਬਣੀ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਅਸਲ ’ਚ ਮੈਡੀਕਲ ਨਸ਼ਿਆਂ ਦੀ ਤਸਕਰੀ ਨਾਲ ਜੁੜਿਆ ਇਹ ਮਾਮਲਾ ਲੰਘੀ 20 ਜੂਨ ਨੂੰ ਇੱਕ ਮੈਡੀਕਲ ਸਟੋਰ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ।ਉਨ੍ਹਾਂ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਨਸ਼ੇ ਦੀਆਂ 37 ਗੋਲੀਆਂ ਬਰਾਮਦ ਹੋਣ ਕਾਰਨ ਜਸਵਿੰਦਰ ਸਿੰਘ ਪੁੱਤਰ ਅਮਰ ਸਿੰਘ ਅਤੇ ਇੰਦਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 88 ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਸੀ ਕਿ ਉਹ ਇਹ ਸਮਾਨ ਤਰਸੇਮ ਚੰਦ ਉਰਫ ਢਪਈ ਤੋਂ ਲਿਆਉਂਦੇ ਹਨ।

ਕਰੀਬ 67 ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ

ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਇਸ ਮੁਕੱਦਮੇ ’ਚ ਤਰਸੇਮ ਚੰਦ ਨੂੰ ਨਾਮਜਦ ਕਰਕੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਅਦਾਲਤ ਤੋਂ ਤਰਸੇਮ ਚੰਦ ਦੇ ਘਰ ਅਤੇ ਦੁਕਾਨਾਂ ਦੀ ਤਲਾਸ਼ੀ ਦੇ ਵਰੰਟ ਹਾਸਲ ਕੀਤੇ ਸਨ। ਡੀਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਰਸੇਮ ਚੰਦ ਦੇ ਮਕਾਨ ਦੀ ਤਲਾਸ਼ੀ ਲਈ ਤਾਂ ਕਰੀਬ 67 ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿੰਨ੍ਹਾਂ ਵਿੱਚ 20 ਲੱਖ 42 ਹਜ਼ਾਰ ਨਸ਼ੀਲੇ ਕੈਪਸੂਲ ਤੇ 3 ਲੱਖ 68 ਹਜ਼ਾਰ 250 ਨਸ਼ੀਲੀਆਂ ਗੋਲੀਆਂ, 3580 ਕਿੱਟਾਂ ਅਤੇ ਨਸ਼ੇ ਦੀਆਂ 176 ਗੋਲੀਆਂ ਬਰਾਮਦ ਕੀਤੀਆਂ ਹਨ। ਇੰਨ੍ਹਾਂ ਦੀ ਪ੍ਰਿੰਟ ਰੇਟ ਮੁਤਾਬਕ ਕੀਮਤ ਤਕਰੀਬਨ 5 ਕਰੋੜ 35 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਗੁਦਾਮ ਚੋਂ 6 ਤਰ੍ਹਾਂ ਦੀਆਂ 176 ਨਸ਼ੀਲੀਆਂ ਗੋਲੀਆਂ ਵੀ ਮਿਲੀਆਂ ਹਨ ਜਦੋਂਕਿ ਨਕਦੀ ਇਸ ਤੋਂ ਵੱਖਰੀ ਹੈ। ਉਨ੍ਹਾਂ ਦੱਸਿਆ ਕਿ ਤਰਸੇਮ ਚੰਦ ਰਾਮਾ ਮੰਡੀ ਇਲਾਕੇ ’ਚ ਨਸ਼ੇ ਦਾ ਸਮਾਨ ਵੇਚਦਾ ਹੈ।

Medical Drugs
ਮੌੜ ਮੰਡੀ : ਫੜਿਆ ਗਿਆ ਮੁਲਜਮ ਪੁਲਿਸ ਪਾਰਟੀ ਨਾਲ।

ਤਰਸੇਮ ਖਿਲਾਫ ਪਹਿਲਾਂ ਵੀ ਦਰਜ ਹਨ ਦਰਜਨਾਂ ਮੁਕੱਦਮੇ

ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਤਰਸੇਮ ਚੰਦ ਉਰਫ ਢਪਈ ਦਾ ਇਸ ਤੋਂ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੋਣ ਕਰਕੇ ਇੱਕ ਦਰਜਨ ਮੁਕੱਦਮੇ ਦਰਜ ਹਨ। ਪੁਲਿਸ ਅਨੁਸਾਰ ਤਰਸੇਮ ਚੰਦ ਖਿਲਾਫ ਸਭ ਤੋਂ ਪਹਿਲਾਂ ਸਾਲ 2007 ’ਚ ਪਹਿਲਾ ਮੁਕੱਦਮਾ ਥਾਣਾ ਮੌੜ ’ਚ ਦਰਜ ਹੋਇਆ ਸੀ ਜਦੋਂਕਿ ਸਾਲ 2009 ’ਚ ਮੈਡੀਕਲ ਐਕਟ ਤਹਿਤ ਥਾਣਾ ਮੌੜ ’ਚ ਐਫਆਈਆਰ ਦਰਜ ਕੀਤੀ ਗਈ ਸੀ। ਤਰਸੇਮ ਚੰਦ ਖਿਲਾਫ ਇੰਨ੍ਹਾਂ ਦੋਵਾਂ ਪੁਲਿਸ ਕੇਸਾਂ ਤੋਂ ਬਿਨਾਂ ਥਾਣਾ ਮੌੜ ’ਚ ਨਸ਼ਾ ਤਸਕਰੀ ਦੇ ਅੱਧੀ ਦਰਜਨ ਮੁਕੱਦਮੇ ਦਰਜ ਹਨ। ਤਰਸੇਮ ਚੰਦ ਖਿਲਾਫ ਥਾਣਾ ਬਾਲਿਆਂ ਵਾਲੀ ,ਥਾਣਾ ਸਦਰ ਮਾਨਸਾ ਅਤੇ ਥਾਣਾ ਤਲਵੰਡੀ ਸਾਬੋ ’ਚ ਵੀ ਨਸ਼ਾ ਤਸਕਰੀ ਦਾ ਇੱਕ-ਇੱਕ ਪੁਲਿਸ ਕੇਸ ਦਰਜ ਹੋਇਆ ਹੈ। Medical Drugs

ਇਹਨਾਂ ਕੁਝ ਹੋਇਆ ਬਰਾਮਦ

  • 20 ਲੱਖ 42 ਹਜ਼ਾਰ ਨਸ਼ੀਲੇ ਕੈਪਸੂਲ
  • 3 ਲੱਖ 68 ਹਜ਼ਾਰ 250 ਨਸ਼ੀਲੀਆਂ ਗੋਲੀਆਂ
  • 3580 ਕਿੱਟਾਂ ਅਤੇ ਨਸ਼ੇ ਦੀਆਂ 176 ਗੋਲੀਆਂ
  • ਇੰਨ੍ਹਾਂ ਦੀ ਪ੍ਰਿੰਟ ਰੇਟ ਮੁਤਾਬਕ ਕੀਮਤ ਤਕਰੀਬਨ 5 ਕਰੋੜ 35 ਲੱਖ ਰੁਪਏ ਬਣਦੀ ਹੈ।
  •  ਗੁਦਾਮ ਚੋਂ 6 ਤਰ੍ਹਾਂ ਦੀਆਂ 176 ਨਸ਼ੀਲੀਆਂ ਗੋਲੀਆਂ ਵੀ ਮਿਲੀਆਂ ਹਨ
  • ਨਗਦੀ ਵੀ ਬਰਾਮਦ

LEAVE A REPLY

Please enter your comment!
Please enter your name here