ਬਠਿੰਡਾ ਪੁਲਿਸ ਵੱਲੋਂ ਬੱਚਾ ਵੇਚਣ ਵਾਲਾ ਗਿਰੋਹ ਕਾਬੂ

 ਕੁਝ ਦਿਨ ਪਹਿਲਾਂ ਵੇਚਿਆ ਸੀ ਦੋ ਦਿਨ ਦਾ ਲੜਕਾ

  • ਲੜਕਾ ਵੇਚਣ ਦੇ ਮਾਮਲੇ ’ਚ ਮਾਂ-ਪਿਉ ਸਮੇਤ 8 ਜਣੇ ਕੀਤੇ ਗਿ੍ਰਫ਼ਤਾਰ

(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਪਰਸਰਾਮ ਨਗਰ ਵਿਖੇ ਸਥਿਤ ਗੁੱਡਵਿਲ ਹਸਪਤਾਲ ’ਚੋਂ ਇੱਕ ਨਵਜੰਮਿਆ ਬੱਚਾ ਵੇਚਣ ਦੇ ਮਾਮਲੇ ’ਚ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮਾਂ-ਪਿਉ ਸਮੇਤ 8 ਜਣਿਆਂ ਖਿਲਾਫ਼ ਪਰਚਾ ਦਰਜ਼ ਕਰਕੇ ਗਿ੍ਰਫ਼ਤਾਰ ਕੀਤਾ ਹੈ ਗਿ੍ਰਫ਼ਤਾਰ ਵਿਅਕਤੀਆਂ ’ਚ ਮਾਂ-ਪਿਉ ਸਮੇਤ ਉਹ ਵੀ ਸ਼ਾਮਿਲ ਨੇ ਜਿੰਨ੍ਹਾਂ ਨੇ ਬੱਚਾ ਖਰੀਦਿਆ ਸੀ ਤੇ ਇਸ ਦੌਰਾਨ ਵਿਚੋਲੀਏ ਦੀ ਭੂਮਿਕਾ ਨਿਭਾਈ ਸੀ ਪੁਲਿਸ ਵੱਲੋਂ ਇਸ ਬੱਚਾ ਵੇਚਣ ਵਾਲੇ ਗਿਰੋਹ ਤੋਂ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।

ਵੇਰਵਿਆਂ ਮੁਤਾਬਿਕ ਗੁੱਡਵਿੱਲ ਹਸਪਤਾਲ ’ਚ 1 ਅਕਤੂਬਰ ਨੂੰ ਲੜਕੇ ਨੇ ਜਨਮ ਲਿਆ ਸੀ ਉਸ ਮਗਰੋਂ ਬੱਚੇ ਦੀ ਮਾਂ ਨੇ 3 ਅਕਤੂਬਰ ਨੂੰ ਐਸਐਸਪੀ ਬਠਿੰਡਾ ਨੂੰ ਦਰਖਾਸਤ ਦਿੱਤੀ ਸੀ ਕਿ ਉਸਦਾ ਨਵਜੰਮਿਆ ਬੱਚਾ ਚੋਰੀ ਹੋ ਗਿਆ ਹੈ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਦੌਰਾਨ ਪਾਇਆ ਕਿ ਇਸ ’ਚ ਬੱਚੇ ਦੇ ਮਾਪਿਆਂ ਦਾ ਵੀ ਹੱਥ ਸੀ ਇਸ ਤੋਂ ਇਲਾਵਾ ਜਿੰਨ੍ਹਾਂ ਵਿਅਕਤੀਆਂ ਨੂੰ ਅੱਗੇ ਬੱਚਾ ਵੇਚਿਆ ਗਿਆ ਸੀ ।

ਉਨ੍ਹਾਂ ਸਮੇਤ, ਇਸ ਕੰਮ ’ਚ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਚਾਰ ਜਣੇ ਵੀ ਸ਼ਾਮਿਲ ਹਨ ਇਨ੍ਹਾਂ ਮੁਲਜ਼ਮਾਂ ’ਚ 5 ਮਹਿਲਾਵਾਂ ਤੇ 3 ਪੁਰਸ਼ ਹਨ ਮਾਮਲੇ ਦੀ ਮੁਕੰਮਲ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਇੱਕ ਪੂਜਾ ਨਾਂਅ ਦੀ ਮਹਿਲਾ ਜਿਸਦੇ 6 ਬੱਚੇ ਹਨ, ਜਿੰਨ੍ਹਾਂ ’ਚੋਂ ਇੱਕ ਬੱਚਾ 1 ਅਕਤੂਬਰ ਨੂੰ ਗੁੱਡਵਿਲ ਹਸਪਤਾਲ ’ਚ ਹੋਇਆ ਸੀ ਉਸਨੇ ਪੁਲਿਸ ਨੂੰ 3 ਅਕਤੂੁਬਰ ਨੂੰ ਸੂਚਿਤ ਕੀਤਾ ਸੀ ਕਿ ਉਸਦਾ ਬੱਚਾ ਚੋਰੀ ਹੋ ਗਿਆ ਮਾਮਲੇ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਇਹ ਇੱਕ ਗੈਂਗ ਸੀ ਜੋ ਬੱਚੇ ਵੇਚਦਾ ਸੀ, ਜਿਸ ’ਚ ਬੱਚੇ ਦੇ ਮਾਪੇ ਵੀ ਸ਼ਾਮਿਲ ਹਨ ਮਹਿਲਾ ਦੇ 6 ਬੱਚੇ ਹਨ ਜਿੰਨ੍ਹਾਂ ’ਚੋਂ ਦੋ ਗਾਇਬ ਹਨ ਉਸਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮੁਲਜ਼ਮਾਂ ’ਚ 5 ਮਹਿਲਾਵਾਂ ਤੇ 3 ਪੁਰਸ਼ ਹਨ

ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਜਿਸ ਬੱਚੇ ਦਾ ਜਨਮ ਹੋਇਆ ਸੀ, ਉਸਨੂੰ ਗੁਰਦਾਸਪੁਰ ਵਿਖੇ ਵੇਚਿਆ ਗਿਆ ਸੀ, ਜਿਸਨੂੰ ਬਰਾਮਦ ਕਰ ਲਿਆ ਹੈ ਉਸ ਬੱਚੇ ਬਦਲੇ ਜੋ ਢਾਈ ਲੱਖ ਰੁਪਿਆ ਲਿਆ ਸੀ ਉਸ ’ਚੋਂ 1 ਲੱਖ 70 ਹਜ਼ਾਰ ਰੁਪਿਆ ਵੀ ਬਰਾਮਦ ਹੋ ਗਿਆ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ 8 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।

ਜਿਸ ’ਚ ਬੱਚਾ ਵੇਚਣ ਵਾਲੇ ਉਸਦੇ ਮਾਤਾ ਪਿਤਾ ਪੂਜਾ ਅਤੇ ਸੋਨੂੰ ਵਾਸੀਆਨ ਬੀੜ ਤਾਲਾਬ, ਖਰੀਦਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਜੋੜਾ ਸਤਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਗੁਰਪ੍ਰੀਤ ਕੌਰ ਪਤਨੀ ਸਤਵਿੰਦਰ ਸਿੰਘ ਵਾਸੀ ਪਿੰਡ ਜਗਤਪੁਰਾ ਇਸ ਤੋਂ ਇਲਾਵਾ ਇਸ ਕੰਮ ’ਚ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਪੀਟਰ ਹੈਪੀ ਪੁੱਤਰ ਹੈਰੀ ਜੰਗੀ, ਗੁੱਡੋ ਪਤਨੀ ਪੀਟਰ ਹੈਰੀ ਵਾਸੀਆਨ ਬੀੜ ਤਲਾਬ, ਗੁਰਮੀਤ ਕੌਰ ਪਤਨੀ ਹਰਭਜਨ ਸਿੰਘ ਵਾਸੀ ਜੈਤੋ, ਰਛਪਾਲ ਕੌਰ ਪਤਨੀ ਪ੍ਰਸ਼ੋਤਮ ਸਿੰਘ ਵਾਸੀ ਬਲਰਾਜ ਨਗਰ ਬਠਿੰਡਾ ਸ਼ਾਮਿਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ