Bathinda News: ਧੂੰ-ਧੂੰ ਕਰਕੇ ਸੜਿਆ ਰੈਸਟੋਰੈਂਟ, ਭਾਰੀ ਨੁਕਸਾਨ, ਸੂਚਨਾ ਮਿਲਦਿਆਂ ਅੱਗ ਬੁਝਾਉਣ ਝੱਟ ਪਹੁੰਚ ਗਏ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ

Bathinda News
Bathinda News: ਧੂੰ-ਧੂੰ ਕਰਕੇ ਸੜਿਆ ਰੈਸਟੋਰੈਂਟ, ਭਾਰੀ ਨੁਕਸਾਨ, ਸੂਚਨਾ ਮਿਲਦਿਆਂ ਅੱਗ ਬੁਝਾਉਣ ਝੱਟ ਪਹੁੰਚ ਗਏ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ

Bathinda News: ਭੁੱਚੋ ਮੰਡੀ (ਸੁਰੇਸ਼ ਕੁਮਾਰ)। ਆਦੇਸ਼ ਹਸਪਤਾਲ ਦੇ ਸਾਹਮਣੇ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਉੱਪਰ ਬਣੇ ਰੈਸਟੋਰੈਂਟ ਨੂੰ ਅੱਗ ਲੱਗਣ ਕਾਰਨ ਭਾਰੀ ਮਾਲੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋ ਬਚਾਅ ਰਿਹਾ। ਇਸ ਦੀ ਜਾਣਕਾਰੀ ਦਿੰਦਿਆਂ ਰੈਸਟੋਰੈਂਟ ਮਹਿਫੀਲੀਓ ਦੇ ਮਾਲਕ ਵਿਪਨ ਬਾਂਸਲ ਅਤੇ ਵਰੁਣ ਬਾਂਸਲ ਨੇ ਦੱਸਿਆ ਕਿ ਸ਼ਨਿੱਚਰਵਾਰ ਦੀ ਰਾਤ ਨੂੰ ਪਾਰਟੀ ਤੋਂ ਬਾਅਦ 4 ਵਜੇ ਉਹ ਅਪਣੇ ਘਰ ਆ ਗਏ।

Read Also : School Closed: ਹੁਣ ਇਸ ਦਿਨ ਤੱਕ ਹੋਰ ਬੰਦ ਰਹਿਣਗੇ ਸਕੂਲ, ਸਰਕਾਰ ਵੱਲੋਂ ਆਦੇਸ਼ ਜਾਰੀ

Bathinda News

ਕੁਝ ਸਮੇਂ ਬਾਅਦ ਉਹਨਾਂ ਨੂੰ ਕਿਸੇ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਉਹਨਾਂ ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਅੱਗ ਨੇ ਵਿਕਰਾਲ ਰੂਪ ਧਾਰਿਆ ਹੋਇਆ ਸੀ ਜਿਸ ਨਾਲ ਸਭ ਕੁੱਝ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਬਠਿੰਡਾ ਅਤੇ ਭੁੱਚੋ ਮੰਡੀ ਦੀਆਂ ਗੱਡੀਆਂ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ। Bathinda News

Bathinda News

ਰੈਸਟੋਰੈਂਟ ਅੰਦਰ ਸੌਂ ਰਹੇ ਕਰਮਚਾਰੀ ਅਮਿਤ ਕੁਮਾਰ ਨੇ ਦੱਸਿਆ ਕੇ ਉਨ੍ਹਾਂ ਨੂੰ ਗੁਆਢੀਆਂ ਵੱਲੋਂ ਫੋਨ ਕਰਕੇ ਅੱਗ ਲੱਗਣ ਦੀ ਘਟਨਾ ਬਾਰੇ ਦੱਸਿਆ ਗਿਆ। ਉਸ ਨੇ ਜਦ ਬਾਹਰ ਨਿਕਲ ਕੇ ਦੇਖਿਆ ਤਾਂ ਹਰ ਪਾਸੇ ਧੂੰਆਂ ਹੀ ਧੂੰਆਂ ਸੀ ਉਸ ਨੇ ਬਾਲਕੋਨੀ ਦੇ ਰਸਤੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮਾਲਕਾਂ ਨੇ ਦੱਸਿਆ ਕਿ ਉਹਨਾਂ ਦਾ ਲਗਭਗ ਇਕ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਸ਼ੰਕਾ ਜਤਾਈ ਕਿ ਅੱਗ ਲੱਗਣ ਦਾ ਕਾਰਨ ਸ਼ਾਟ-ਸਰਕਟ ਹੋ ਸਕਦਾ ਹੈ। Bathinda News

Bathinda News

ਇਸ ਮੌਕੇ ਅੱਗ ‘ਤੇ ਕਾਬੂ ਪਾਉਣ ਵਿਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਰਾਜੇਸ਼ ਲਡਵਾਲ ਇੰਸਾਂ, ਤਰਲੋਚਨ ਸਿੰਘ ਇੰਸਾਂ, ਵਿਕਰਮ ਸਿੰਘ ਇੰਸਾਂ, ਰਵੀ ਇੰਸਾਂ, ਪਰਵਿੰਦਰ ਸਿੰਘ ਇੰਸਾਂ, ਸ਼ਾਮ ਲਾਲ ਇੰਸਾਂ, ਰਾਜਿੰਦਰ ਕੁਮਾਰ ਕਾਕੂ, ਦਿਆਲ ਚੰਦ ਇੰਸਾਂ, ਕ੍ਰਿਸ਼ਨ ਇੰਸਾਂ, ਸ਼ੁਭ ਅਤੇ ਜਸਕਰਨ ਸਿੰਘ ਇੰਸਾਂ ਹਾਜ਼ਰ ਸਨ।

Bathinda News