ਬਰਨਾਲਾ ਪੁਲਿਸ ਨੇ ਡਰੱਗ ਮਨੀ ਦੀ 1 ਕਰੋੜ 14 ਲੱਖ ਦੀ ਵੱਡੀ ਖੇਪ ਕੀਤੀ ਬਰਾਮਦ

ਨਸ਼ਾ ਤਸਕਰੀ ਮਾਮਲੇ ਚ ਹੁਣ ਤੱਕ 8 ਮੁਲਜ਼ਮ ਕਾਬੂ

ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵੀ ‘ਚ ਕਾਬੂ ਕੀਤੇ ਮਲੇਰਕੋਟਲਾ ਦੇ ਇੱਕ ਵਿਅਕਤੀ ਪਾਸੋਂ 1,14,0,000 ਦੀ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਇਹ ਬਰਾਮਦਗੀ ਪੰਜਾਬ ਅੰਦਰ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਜ਼ਿਕਰਯੋਗ ਹੈ ਕਿ ਉਕਤ ਸਫ਼ਲਤਾ ਪੁਰਾਣੇ ਦਰਜ਼ ਮਾਮਲੇ ਦੀ ਤਫਤੀਸ਼ ਦੌਰਾਨ ਹਾਸ਼ਲ ਕੀਤੀ ਗਈ ਹੈ

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਸਥਾਨਕ ਥਾਣਾ ਸਿਟੀ ਵਿਖੇ 25 ਫਰਵਰੀ 2020 ਨੂੰ ਦਰਜ਼ ਕੀਤੇ ਮਾਮਲੇ ਤਹਿਤ ਲੰਘੇ ਦਿਨੀਂ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਸਨ, ਜਿਨ੍ਹਾਂ ਪਾਸੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕਿਆਂ ਦੀ ਬਰਾਮਦਗੀ ਕਰਵਾਈ ਸੀ, ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪੁਲਿਸ ਨੇ ਬਰਨਾਲਾ ਇਲਾਕੇ ਅੰਦਰ ਨਸ਼ੇ ਦੀ ਸਪਲਾਈ ਦੇਣ ਵਾਲੇ ਮਲੇਰਕੋਟਲਾ ਵਾਸੀ ਰਜਿੰਦਰ ਕੁਮਾਰ ਪਾਸੋਂ 35,60,000 ਦੀ ਡਰੱਗ ਮਨੀ ਵੀ ਬਰਾਮਦ ਕੀਤੀ ਸੀ

ਉਨ੍ਹਾਂ ਦੱਸਿਆ ਕਿ ਇਸੇ ਮਾਮਲੇ ਵਿਚ ਅਗਲੇਰੀ ਪੁੱਛਗਿੱਛ ਉਪਰੰਤ ਉਕਤ ਤਸਕਰ ਕੋਲੋਂ 1 ਕਰੋੜ 14 ਲੱਖ ਦੀ ਡਰੱਗ ਮਨੀ ਸਮੇਤ ਕੁੱਲ 1 ਕਰੋੜ 49 ਲੱਖ 60 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਉਕਤ 8 ਕਾਬੂ ਮੁਲਜ਼ਮਾਂ ਕੋਲੋਂ ਕੁੱਲ 44 ਲੱਖ 26 ਹਜ਼ਾਰ 770 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹੋ ਚੁੱਕੀਆਂ ਹਨ

ਜ਼ਿਕਰਯੋਗ ਹੈ ਕਿ ਉਕਤ ਮਾਮਲੇ ‘ਚ ਹੁਣ ਤੱਕ ਕੁੱਲ 8 ਨਸ਼ਾ ਤਸਕਰ ਕਾਬੂ ਕੀਤੇ ਜਾ ਰਹੇ ਹਨ, ਜਿਨ੍ਹਾਂ ਪਾਸੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਪੁਲਿਸ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਵੱਲ ਵਧ ਰਹੀ ਹੈ ਇਸੇ ਮਾਮਲੇ ‘ਚ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਸਥਿੱਤ ਬੀਰੂ ਰਾਮ ਠਾਕੁਰ ਦਾਸ ਮੈਡੀਕਲ ਹਾਲ ਦਾ ਮਾਲਕ ਰਿੰਕੂ ਮਿੱਤਲ ਵੀ ਸ਼ਾਮਲ ਹੈ, ਜੋ ਆਪਣੇ ਇਸ ਘਿਨਾਉਣੇ ਕਾਰਨਾਮੇ ਵਿੱਚ ਆਉਣ ਵਾਲੀਆਂ ਕਾਨੂੰਨੀ ਅੜਚਨਾਂ ਨੂੰ ਸਥਾਨਕ ਖਾਕੀ ਦੇ ਕੁਝ ਵੱਡੇ ਅਧਿਕਾਰੀਆਂ ਦੇ ਸਹਾਰੇ ਨਿਰਵਿਘਨ ਚਲਾ ਰਿਹਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here