1100 ਨਸ਼ੀਲੀਆਂ ਗੋਲੀਆਂ ਤੇ 100 ਡੱਬਾ ਸ਼ਰਾਬ ਬਰਾਮਦ
ਬਰਨਾਲਾ | ਜ਼ਿਲ੍ਹਾ ਬਰਨਾਲਾ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਇੰਵੈਸਟੀਗੇਸ਼ਨ ਸੁਰਜੀਤ ਸਿੰਘ ਧਨੋਆ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਜੀਤ ਸਿੰਘ ਤੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ 1100 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਸੁਰਜੀਵਨ ਕੁਮਾਰ ਪੁੱਤਰ ਬਾਲ ਕ੍ਰਿਸ਼ਣ ਵਾਸੀ ਸ਼ੇਖਾ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 100 ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਪੁੱਛਗਿਛ ਦੌਰਾਨ ਉਸ ਨੇ ਮੰਨਿਆ ਕਿ ਇਹ ਗੋਲੀਆਂ ਉਨ੍ਹਾਂ ਅਸ਼ੋਕ ਕੁਮਾਰ ਉਰਫ ਭਾਨਾ ਪੁੱਤਰ ਰਾਮਸਵਰੂਪ ਤੋਂ ਖ਼ਰੀਦੀਆਂ ਹਨ ਉਸ ਵਿਅਕਤੀ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ, ਜਿਸਦੀ ਨਿਸ਼ਾਨਦੇਹੀ ‘ਤੇ 1000 ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਗਈਆਂ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਨ੍ਹਾਂ ਦੋਵਾਂ ਦੀ ਪੁਸ਼ਟੀ ਤੋਂ ਬਾਅਦ ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਸ਼ੇਰਪੁਰ ਨਾਮਜ਼ਦ ਹੋਈ, ਜਿਸ ਨੂੰ ਵੀ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਹੀ ਨਾਇਬ ਸਿੰਘ ਸੀਆਈਏ ਸਟਾਫ ਬਰਨਾਲਾ ਸਮੇਤ ਪੁਲਿਸ ਪਾਰਟੀ ਸ਼ੱਕ ਦੇ ਅਧਾਰ ‘ਤੇ ਇੱਕ ਆਦਮੀ ਦੀ ਚੈਕਿੰਗ ਦੌਰਾਨ ਧਨੌਲਾ ਦੇ ਨਜ਼ਦੀਕ ਚੈਕਿੰਗ ਕੀਤੀ ਜਾ ਰਹੀ ਸੀ ਗਸ਼ਤ ਦੌਰਾਨ ਹਰਪ੍ਰੀਤ ਕੁਮਾਰ ਪੁੱਤਰ ਭਾਨ ਚੰਦ ਵਾਸੀ ਹਰੀਗੜ੍ਹ ਤੇ ਉਸਦਾ ਸਾਥੀ ਰਣਜੋਧ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬਹਾਦਰਪੁਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਸਵਿਫਟ ਕਾਰ ‘ਚੋਂ 5 ਡੱਬੇ ਠੇਕਾ ਦੇਸੀ ਚੰਡੀਗੜ੍ਹ ਸ਼ਰਾਬ ਬਰਾਮਦ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਡੀਐੱਸਪੀ ਇੰਵੈਸਟੀਗੇਸ਼ਨ ਸੁਰਜੀਤ ਸਿੰਘ ਧਨੋਆ ਨੇ ਦੱਸਿਆ ਕਿ ਸੀਆਈਏ ਸਟਾਫ ਬਰਨਾਲਾ ਦੇ ਏਐੱਸਆਈ ਟੇਕ ਚੰਦ ਤੇ ਪੁਲਿਸ ਪਾਰਟੀ ਦੌਰਾਨ ਫੋਨ ‘ਤੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਸਵਿਫਟ ਕਾਰਾਂ ‘ਚੋਂ 95 ਡੱਬੇ ਮਿਜਾਜ਼ ਸ਼ਰਾਬ ਬਰਾਮਦ ਹੋਏ ਜਿਨ੍ਹਾਂ ਦੇ ਕਾਰ ਚਾਲਕ ਹਰਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ਧਰਮਪਾਲ ਸਿੰਘ ਵਾਸੀ ਮਨਾਵਾਲਾ ਤੇ ਗੁਰਪ੍ਰੀਤ ਸਿੰਘ ਉਰਫ਼ ਗੌਰੀ ਪੁੱਤਰ ਸੰਤ ਸਿੰਘ ਵਾਸੀ ਪੁਣੇਵਾਲ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਇਨ੍ਹਾਂ ਖਿਲਾਫ ਐਕਸਾਈਜ਼ ਐਕਟ 61/1/14 ਰੁੜੇਕੇ ਕਲਾਂ ਥਾਣਾ ‘ਚ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਸਵਿਫਟ ਕਾਰ ‘ਚੋਂ 45 ਡੱਬੇ ਤੇ ਦੂਜੀ ਸਵਿਫਟ ਕਾਰ ‘ਚੋਂ 50 ਡੱਬੇ ਸ਼ਰਾਬ ਬਰਾਮਦ ਕੀਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।