ਬਰਨਾਲਾ ਪੁਲਿਸ ਵੱਲੋਂ ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀ ਮੰਗਣ ਵਾਲੇ 3 ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ

ਤਿੰਨੇ ਦੇ ਤਾਰ ਅੱਗੇ ਫ਼ਿਲੀਪੀਨਜ਼, ਜਰਮਨ ਅਤੇ ਅਮਰੀਕਾ ਰਹਿੰਦੇ ਹੋਰ ਤਿੰਨਾਂ ਨਾਲ ਜੁੜੇ

ਬਰਨਾਲਾ, (ਜਸਵੀਰ ਸਿੰਘ ਗਹਿਲ)। ਬਰਨਾਲਾ ਪੁਲਿਸ ਨੇ ਜ਼ਿਲੇ ਅਤੇ ਲਾਗਲੇ ਜ਼ਿਲੇ ਦੇ ਵਸਨੀਕਾਂ ਤੋਂ ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਵਿਰੌਤੀ ਮੰਗਣ ਵਾਲਿਆਂ ਵਿੱਚੋਂ 3 ਨੂੰ ਗਿ੍ਰਫਤਾਰ ਕੀਤਾ ਹੈ। ਇੱਥੇ ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਵੱਲੋਂ ਬਲਜਿੰਦਰ ਸਿੰਘ ਉਰਫ਼ ਕਿੰਦਾ, ਗੁਰਵਿੰਦਰ ਸਿੰਘ ਉਰਫ਼ ਗਿੱਲ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀਆਨ ਕੋਟਦੁੱਨਾ (ਜ਼ਿਲਾ ਬਰਨਾਲਾ) ਨੂੰ ਗਿ੍ਰਫ਼ਤਾਰ ਕੀਤਾ ਹੈ, ਜਿੰਨਾਂ ਵੱਲੋਂ ਪਿਛਲੇ ਦਿਨੀ ਲਵਲੀ ਗਰਗ ਪੁੱਤਰ ਪ੍ਰੇਮ ਚੰਦ ਗਰਗ ਵਾਸੀ ਬਰਨਾਲਾ ਅਤੇ ਹਰਿੰਦਰ ਸਿੰਘ ਪੋ੍ਰਡਿਊਸਰ ਤੋਂ ਕ੍ਰਮਵਾਰ 20 ਲੱਖ ਅਤੇ 10 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਉਨਾਂ ਦੱਸਿਆ ਕਿ ਲਵਲੀ ਗਰਗ ਮੋਬਾਇਲ ਵੇਚਣ ਦੀ ਦੁਕਾਨ ਚਲਾਉਂਦਾ ਹੈ ਜਦਕਿ ਹਰਿੰਦਰ ਸਿੰਘ ਟੈਲੀਫ਼ਿਲਮਾਂ ਬਣਾਉਂਦਾ ਹੈ। ਮਲਿਕ ਨੇ ਦੱਸਿਆ ਕਿ ਉਕਤ ਤਿੰਨੇ ਕਾਬੂ ਕੀਤੇ ਵਿਅਕਤੀਆਂ ਪਾਸੋਂ ਪੁਲਿਸ ਵੱਲੋਂ 6 ਮੋਬਾਇਲ ਫੋਨ, ਇੱਕ ਪਿਸਟਲ 315 ਬੋਰ ਸਮੇਤ ਇੱਕ ਕਾਰਤੂਸ ਅਤੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਹੈ।

ਉਨਾਂ ਇਹ ਵੀ ਦੱਸਿਆ ਕਿ ਉਕਤ ਤਿੰਨੇ ਵਿਅਕਤੀਆਂ ਦੇ ਤਾਰ ਫਿਲੀਪੀਨਜ਼ ’ਚ ਰਹਿੰਦੇ ਮੂਲੋਵਾਲ ਵਾਸੀ ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ, ਜਰਨਮ ’ਚ ਰਹਿੰਦੇ ਲਿੱਧੜਾਂ ਵਾਸੀ ਹਰਵਿੰਦਰ ਸਿੰਘ ਉਰਫ਼ ਬਿੰਦੀ ਅਤੇ ਅਮਰੀਕਾ ’ਚ ਰਹਿੰਦੇ ਅਜੈਬ ਖਾਨ ਉਰਫ਼ ਖਾਨ ਦੁੱਗਾਂ ਨਾਲ ਵੀ ਜੁੜੇ ਹਨ, ਜਿੰਨਾਂ ਵਿਰੁੱਧ ਮੁਕੱਦਮਾ ਦਰਜ਼ ਕਰਕੇ ਲਿਆਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਮਲਿਕ ਨੇ ਦੱਸਿਆ ਕਿ ਤਫ਼ਤੀਸ ਦੌਰਾਨ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਉਰਫ਼ ਕਿੰਦਾ ਵਿਰੁੱਧ ਵੱਖ ਵੱਖ ਥਾਵਾਂ ’ਤੇ 13 ਮਾਮਲੇ ਅਤੇ ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ ਖਿਲਾਫ਼ ਅਲੱਗ ਅਲੱਗ ਥਾਵਾਂ ’ਤੇ 25 ਮਾਮਲੇ ਵੱਖ ਵੱਖ ਧਾਰਾਵਾਂ ਤਹਿਤ ਦਰਜ਼ ਹਨ। ਉਨਾਂ ਦੱਸਿਆ ਕਿ ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਰਹਿ ਰਿਹਾ ਹੈ, ਜਿਸ ਦੇ ਵਿਰੁੱਧ ਵੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮਲਿਕ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਤਿੰਨੋ ਵਿਅਕਤੀ ਖੁਦ ਨੂੂੰ ਗੈਂਗਸਟਰ ਸੁੱਖਾ ਦੁੱਨੇਕੇ ਦੱਸ ਕੇ ਫਿਰੌਤੀ ਮੰਗਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ