ਬਰਨਾਲਾ-ਧਨੌਲਾ ਦੀ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸੰਗਤ ਦਾ ਆਇਆ ਹੜ੍ਹ

ਨੱਚ ਟੱਪ ਕੇ ਖੁਸ਼ੀਆਂ ਨਾਲ ਮਨਾਇਆ ਪਵਿੱਤਰ ਅਵਤਾਰ ਭੰਡਾਰਾ 

(ਗੁਰਪ੍ਰੀਤ ਸਿੰਘ) ਬਰਨਾਲਾ। ਅੱਜ ਬਰਨਾਲਾ ਦੇ MSG ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਬਰਨਾਲਾ ਵਿਖੇ ਬਰਨਾਲਾ ਅਤੇ ਧਨੌਲਾ ਬਲਾਕ ਦੀ ਨਾਮਚਰਚਾ (Naamcharcha ) ਵਿਖੇ ਸਾਧ ਸੰਗਤ ਦਾ ਹੜ੍ਹ ਆ ਗਿਆ। ਸਾਧ ਸੰਗਤ ਦਾ ਉਤਸ਼ਾਹ ਏਨਾ ਜ਼ਿਆਦਾ ਠਾਠਾਂ ਮਾਰ ਰਿਹਾ ਸੀ ਕਿ ਸਾਧ ਸੰਗਤ ਵਾਸਤੇ ਵੱਖਰੇ ਤੌਰ ’ਤੇ ਟੈਂਟ ਲਾਉਣੇ ਪਏ ।

ਅੱਜ ਬਲਾਕ ਪੱਧਰੀ ਨਾਮਚਰਚਾ (Naamcharcha ) ਦੀ ਸ਼ੁਰੂਆਤ ਬਲਾਕ ਦੇ ਪ੍ਰੇਮੀ ਸੇਵਕ ਠੇਕੇਦਾਰ ਹਰਦੀਪ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਇਸ ਦੌਰਾਨ ਡੇਰਾ ਸੱਚਾ ਦੇ 85 ਮੈਂਬਰਾਂ ਅਸ਼ੋਕ ਕੁਮਾਰ ਇੰਸਾਂ ਤੇ ਰਾਮਲਾਲ ਸ਼ੈਰੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਆਰੰਭ ਕੀਤੇ ਗਏ ਮਾਨਵਤਾ ਭਲਾਈ ਦੇ ਕੰਮਾਂ ਨੂੰ ਹੋਰ ਵੀ ਤੇਜ਼ ਗਤੀ ਨਾਲ ਚਲਾਉਣ ਬਾਰੇ ਸਾਧ ਸੰਗਤ ਨੂੰ ਅਪੀਲ ਕੀਤੀ। ਇਸ ਦੌਰਾਨ ਸਾਧ-ਸੰਗਤ ਵੱਲੋਂ ਸਮੂਹਿਕ ਤੌਰ ’ਤੇ ਹੱਥ ਖੜ੍ਹੇ ਕਰਕੇ ਡੇਰਾ ਸੱਚਾ ਸੌਦਾ ਪ੍ਰਤੀ ਦਿ੍ੜਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਸਮੂਹ ਸਾਧ ਸੰਗਤ ਨੂੰ ਵਿਸ਼ੇਸ਼ ਤੌਰ ਤੇ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।

Naamcharcha
ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ।


ਇਸ ਮੌਕੇ ਲਖਵਿੰਦਰ ਇੰਸਾਂ, ਸੱਤਪਾਲ ਇੰਸਾਂ, ਰਾਜਨ ਇੰਸਾਂ, ਗੁਰਚਰਨ ਸਿੰਘ ਇੰਸਾਂ, ਸੁਖਪਾਲ ਸਿੰਘ ਇੰਸਾਂ ਤੇ ਹਜ਼ੂਰਾ ਸਿੰਘ ਇੰਸਾਂ (ਸਾਰੇ 85 ਮੈਂਬਰ), ਹੈਡ ਮਾਸਟਰ ਸੁਖਬੀਰ ਸਿੰਘ ਇੰਸਾਂ 45 ਮੈਂਬਰ ਸੁਪਰ ਸਟੂਡੈਂਟਸ, ਰਾਜ ਰਾਣੀ ਇੰਸਾਂ, ਰਮਾ ਇੰਸਾਂ, ਗੁਰਮੇਲ ਕੌਰ ਇੰਸਾਂ, ਜਸਪ੍ਰੀਤ ਕੌਰ ਇੰਸਾਂ, ਸੁਮਨ ਇੰਸਾਂ (85 ਮੈਂਬਰ ਭੈਣਾਂ) ਤੋਂ ਇਲਾਵਾ ਬਰਨਾਲਾ ਅਤੇ ਧਨੌਲਾ ਦੇ ਵੱਖ ਵੱਖ ਪਿੰਡਾਂ ਅਤੇ ਜ਼ੋਨਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਆਦਿ ਵੀ ਵੱਡੀ ਗਿਣਤੀ ਵਿੱਚ ਨਾਮਚਰਚਾ ਦੌਰਾਨ ਮੌਜ਼ੂਦ ਰਹੇ।