Barnala By Elections: ਬਰਨਾਲਾ (ਗੁਰਪ੍ਰੀਤ ਸਿੰਘ)। ਵਿਧਾਨ ਸਭਾ ਹਲਕਾ ਬਰਨਾਲਾ ਜ਼ਿਮਨੀ ਚੋਣ ’ਚ ਦਲਬਦਲੀਆਂ, ਬਗਾਵਤਾਂ, ਅੰਦਰੂਨੀ ਨਰਾਜ਼ਗੀਆਂ ਕਾਰਨ ਵੱਖਰੀ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਹਰ ਪਾਰਟੀ ਕਿਸੇ ਨਾ ਕਿਸੇ ਚੁਣੌਤੀ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ। ਜੇਕਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਖਾਸਮ-ਖਾਸ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਆਪ ਉਮੀਦਵਾਰ ਨੂੰ ਪਹਿਲੇ ਪੜਾਅ ’ਤੇ ਹੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੇਸ਼ੱਕ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਵੱਡੀ ਰੈਲੀ ਕੀਤੀ ਪਰ ਉਸ ਦਾ ਪ੍ਰਭਾਵ ਹੇਠਲੇ ਪੱਧਰ ਤੱਕ ਆਮ ਲੋਕਾਂ ਨੂੰ ਮਹਿਸੂਸ ਨਹੀਂ ਹੋਇਆ।
Read Also : Punjab Police: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਜਾਣੋ…
ਆਮ ਆਦਮੀ ਪਾਰਟੀ ਪਹਿਲਾਂ ਵਰਗੀ ਸਥਿਤੀ ਵਿੱਚ ਵਿਖਾਈ ਨਹੀਂ ਦਿੰਦੀ। ਆਪ ਉਮੀਦਵਾਰ ਨੂੰ ਸੰਸਦ ਮੈਂਬਰ ਤੇ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੋਂ ਬਗੈਰ ਹੀ ਆਪਣੀ ਚੋਣ ਮੁਹਿੰਮ ਚਲਾਉਣੀ ਪੈ ਰਹੀ ਹੈ ਕਿਉਂਕਿ ਮੀਤ ਹੇਅਰ ਨੂੰ ਡੇਂਗੂ ਹੋਣ ਕਾਰਨ ਉਹ ਹਸਪਤਾਲ ’ਚ ਦਾਖਲ ਹਨ। ਦੂਸਰਾ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦਿਨੋਂ-ਦਿਨ ਜਿੰਨਾ ਆਪਣੀ ਸਥਿਤੀ ਵਿੱਚ ਸੁਧਾਰ ਲਿਆਉਂਦੇ ਹਨ, ਉਸ ਦਾ ਸਿੱਧਾ ਨੁਕਸਾਨ ਆਪ ਉਮੀਦਵਾਰ ਨੂੰ ਹੋਵੇਗਾਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੀ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਟਿਕਟ ਦੀ ਝਾਕ ’ਚ ਬੈਠੇ, ਜਿਨ੍ਹਾਂ ਕਾਂਗਰਸ ਦੇ ਆਗੂਆਂ ਨੂੰ ਟਿਕਟ ਨਹੀਂ ਮਿਲੀ ਤਾਂ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ’ਚ ਹਾਲੇ ਤੱਕ ਸ਼ਮੂਲੀਅਤ ਨਹੀਂ ਕੀਤੀ।
Barnala By Elections
ਕਈ ਸੀਨੀਅਰ ਕਾਂਗਰਸੀ ਆਗੂ ਢਿੱਲੋਂ ਦੀ ਚੋਣ ਮੁਹਿੰਮ ਵਿੱਚੋਂ ਗਾਇਬ ਹਨ ਕੁਲਦੀਪ ਸਿੰਘ ਕਾਲਾ ਢਿੱਲੋਂ ਮੁੱਢਲੇ ਪੜਾਅ ’ਤੇ ਫਿਲਹਾਲ ’ਕੱਲਾ ਮਹਿਸੂਸ ਕਰ ਰਹੇ ਹਨ ਪਾਰਟੀ ਦਾ ਕੋਈ ਸੀਨੀਅਰ ਆਗੂ ਉਹਨਾਂ ਦੀ ਚੋਣ ਮੁਹਿੰਮ ’ਚ ਨਹੀਂ ਜੁੜਿਆ ਕਾਗਜ਼ ਭਰਨ ਵੇਲੇ ਵਿਜੇ ਇੰਦਰ ਸਿੰਗਲਾ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਜ਼ਰੀ ਹੀ ਲਵਾਈ ਗਈ ਸੀ ਹੁਣ ਕਾਲਾ ਢਿੱਲੋਂ ਵੱਲੋਂ ਇਕੱਲੇ ਹੀ ਪਿੰਡਾਂ-ਸ਼ਹਿਰਾਂ ’ਚ ਚੋਣ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਇਸ ਵਾਰ ਫਿਰ ਚੋਣ ਮੈਦਾਨ ’ਚ ਹਨ ਢਿੱਲੋਂ ਦੀ ਚੋਣ ਮੁਹਿੰਮ ਵੀ ਹਲੇ ਉਸ ਰਫਤਾਰ ਵਿੱਚ ਨਹੀਂ ਆਈ ਢਿੱਲੋਂ ਨੇ ਫਿਲਹਾਲ ਆਪਣਾ ਸਾਰਾ ਜ਼ੋਰ ਸ਼ਹਿਰੀ ਖੇਤਰ ਵਿੱਚ ਲਾਇਆ ਹੋਇਆ ਹੈ ਕੇਵਲ ਸਿੰਘ ਢਿੱਲੋਂ ਬਰਨਾਲੇ ਦੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਜਾਣਦੇ ਨੇ ਅਤੇ ਉਹ ਇਹ ਵੀ ਬਖੂਬੀ ਜਾਣਦੇ ਨੇ ਕਿ ਮੌਜ਼ੂਦਾ ਪ੍ਰਸਥਿਤੀਆਂ ਕਿਸ ਵੱਲ ਮੋੜਾ ਕੱਟ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ ਬਾਗੀ ਹੋਏ ਆਗੂ ਗੁਰਦੇਵ ਸਿੰਘ ਬਾਠ ਤਕੜੇ ਹੋ ਕੇ ਚੋਣ ਮੈਦਾਨ ਵਿੱਚ ਕੁੱਦੇ ਹਨ ਹਲਕੇ ਦੇ ਲੋਕਾਂ ’ਚ ਉਨ੍ਹਾਂ ਦੀ ਚਰਚਾ ਬੇਸ਼ੱਕ ਹੋ ਰਹੀ ਹੈ ਪਰ ਜੇਕਰ ਉਹ ਕਾਗਜ਼ ਵਾਪਸੀ ਦੀ ਨਿਰਧਾਰਤ ਮਿਤੀ ਤੋਂ ਬਾਅਦ ਵੀ ਚੋਣ ਮੈਦਾਨ ’ਚ ਡਟੇ ਰਹਿੰਦੇ ਹਨ ਹਾਂ ਇਸ ਗੱਲ ਤੋਂ ਵੀ ਕਿਨਾਰਾ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਹੋਵੇਗਾ ਜਿਹੜੀ ਵਿਰੋਧੀ ਪਾਰਟੀ ਜਿੰਨਾ ਇਸ ਨੁਕਸਾਨ ਵਿੱਚ ਫਾਇਦਾ ਚੁੱਕੇਗੀ ਉਸ ਦੀ ਸਥਿਤੀ ਓਨੀ ਹੀ ਮਜ਼ਬੂਤ ਬਣ ਜਾਵੇਗੀ ਫਿਲਹਾਲ ਬਰਨਾਲੇ ’ਚ ਬਹੁ ਕੋਣਾ ਮੁਕਾਬਲਾ ਹੋਇਆ ਹੈ, ਆਉਣ ਵਾਲੇ ਦਿਨਾਂ ’ਚ ਸਥਿਤੀ ਕਿਸੇ ਪਾਸੇ ਵੀ ਉੱਲਰ ਹੋ ਸਕਦੀ ਹੈ।