ਖੂਨਦਾਨ ਤੇ ਕੈਂਸਰ ਸਕ੍ਰੀਨਿੰਗ ਕੈਂਪ ਰਾਹੀਂ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ 15ਵੀਂ ਪਵਿੱਤਰ ਬਰਸੀ ‘ਤੇ ਅੱਜ ਡੇਰਾ ਸੱਚਾ ਸੌਦਾ ਵੱਲੋਂ ‘ਪਰਮਾਰਥੀ ਦਿਵਸ’ ਮਨਾÎÂਆ ਗਿਆ ਇਸ ਦੌਰਾਨ ਸ਼ਾਹ ਸਤਿਨਾਮ ਜੀ ਧਾਮ ‘ਚ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਸ਼ੁੱਭ ਆਰੰਭ ਸ਼ਾਹੀ ਪਰਿਵਾਰ ਤੋਂ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਉਨ੍ਹਾਂ ਦੀ ਧਰਮ ਪਤਨੀ ਆਦਰਯੋਗ ਹੁਸਨਮੀਤ ਕੌਰ ਜੀ ਇੰਸਾਂ, ਸਾਹਿਬਜ਼ਾਦੀਆਂ ਚਰਨਪ੍ਰੀਤ ਕੌਰ ਜੀ ਇੰਸਾਂ, ਅਮਰਪ੍ਰੀਤ ਕੌਰ ਜੀ ਇੰਸਾਂ, ਪੂਜਨੀਕ ਗੁਰੂ ਜੀ ਦੇ ਆਦਰਯੋਗ ਦਾਮਾਦ- ਡਾ. ਸ਼ਾਨ-ਏ-ਮੀਤ ਜੀ ਇੰਸਾਂ, ਰੂਹ-ਏ-ਮੀਤ ਜੀ ਇੰਸਾਂ ਸਮੇਤ ਸਮੂਹ ਸ਼ਾਹੀ ਪਰਿਵਾਰ, ਪ੍ਰਬੰਧਕੀ ਕਮੇਟੀ ਤੇ ਸਾਧ-ਸੰਗਤ ਵੱਲੋਂ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਾਰਾ’ ਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ ਇਸ ਤੋਂ ਬਾਅਦ ਖੂਨਦਾਨ ਕੈਂਪ ‘ਚ ਪਹੁੰਚੇ ਹਜ਼ਾਰਾਂ ਡੇਰਾ ਸ਼ਰਧਾਲੂਆਂ, ਜਿਨ੍ਹਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਗਿਆ ਹੈ, ਨੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਦਿੱਤੀ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ‘ਚ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਖੂਨਦਾਨੀ ਖੂਨਦਾਨ ਕਰਨ ਲਈ ਲੰਮੀਆਂ-ਲੰਮੀਆਂ ਕਤਾਰਾਂ ‘ਚ ਖੜ੍ਹੇ ਆਪਣੀ-ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਖੂਨਦਾਨ ਲਈ ਔਰਤਾਂ ‘ਚ ਵੀ ਉਤਸ਼ਾਹ ਪਾਇਆ ਗਿਆ
ਖੂਨਦਾਨ ਲੈਣ ਪਹੁੰਚੀਆਂ ਟੀਮਾਂ ਵੱਲੋਂ 3126 ਯੂਨਿਟ ਖੂਨ ਇਕੱਠਾ ਕੀਤਾ ਗਿਆ ਪਰਮਾਰਥੀ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵੱਲੋਂ ਲਾਏ ਗਏ ਕੈਂਸਰ ਸਕ੍ਰੀਨਿੰਗ ਕੈਂਪ ‘ਚ 474 ਵਿਅਕਤੀਆਂ ਨੂੰ ਜਾਗਰੂਕ ਕੀਤਾ ਗਿਆ ਕੈਂਪ ‘ਚ ਡਾ. ਨੇਹਾ ਗੁਪਤਾ, ਡਾ. ਦੇਪੇਂਦਰਜੀਤ ਕੌਰ, ਡਾ. ਜੋਤੀ ਸਮੇਤ ਹੋਰ ਡਾਕਟਰਾਂ ਨੇ ਔਰਤਾਂ ਨੂੰ ਛਾਤੀ ਕੈਂਸਰ ਦੇ ਲੱਛਣ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ
ਸ਼ਾਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਖੂਨਦਾਨ ਦੀ ਸ਼ੁਰੂਆਤ
ਸ਼ਾਹ ਸਤਿਨਾਮ ਜੀ ਧਾਮ ‘ਚ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਲਾਏ ਗਏ ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਖੁਦ ਖੂਨਦਾਨ ਕਰਕੇ ਕੀਤਾ ਪੂਜਨੀਕ ਗੁਰੂ ਜੀ ਦੇ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਪੂਜਨੀਕ ਗੁਰੂ ਜੀ ਦੇ ਆਦਰਯੋਗ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਰੂਹ-ਏ-ਮੀਤ ਜੀ ਇੰਸਾਂ ਨੇ ਇਸ ਮੌਕੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਰਿਕਾਰਡ
7 ਦਸੰਬਰ 2003 ਨੂੰ 15,432 ਯੂਨਿਟ ਖੂਨਦਾਨ ਨਾਲ ਵਿਸ਼ਵ ਰਿਕਾਰਡ ਬਣਿਆ 10 ਅਕਤਬੂਰ 2004 ਨੂੰ 17,921 ਯੂਨਿਟ ਖੂਨਦਾਨ, 8 ਅਗਸਤ 2010 ਨੂੰ 43,732 ਯੂਨਿਟ ਖੂਨਦਾਨ ਕੀਤਾ ਗਿਆ ਖੂਨਦਾਨ ਪ੍ਰਤੀ ਆਮ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ 24 ਨਵੰਬਰ 2013 ਨੂੰ 10,563 ਲੋਕਾਂ ਨੂੰ ਵਿਸ਼ਾਲ ਆਕਾਰ ਦੀ ਖੂਨ ਦੀ ਬੂੰਦ ਦਾ ਡਿਜ਼ਾਈਨ ਬਣਾ ਕੇ ਚੌਥਾ ਵਿਸ਼ਵ ਰਿਕਾਰਡ ਬਣਾਇਆ ਹੁਣ ਤੱਕ ਆਪਣੇ ਵੱਖ-ਵੱਖ ਖੂਨਦਾਨ ਕੈਂਪਾਂ ‘ਚ ਡੇਰਾ ਸੱਚਾ ਸੌਦਾ 5,30,526 ਯੂਨਿਟ ਖੂਨ ਇਕੱਠਾ ਕਰਕੇ ਦੇਸ਼ ਸੇਵਾ ‘ਚ ਸਮਰਪਿਤ ਕਰ ਚੁੱਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
The venerable