ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home ਸੂਬੇ ਪੰਜਾਬ ਬੈਂਕ ਆਫ ਬੜੌਦਾ...

    ਬੈਂਕ ਆਫ ਬੜੌਦਾ ਨੇ ਸਕੂਲ ਨੂੰ ਦਸ ਪੱਖੇ ਦਾਨ ਵਜੋਂ ਦਿੱਤੇ

    ਬੈਂਕ ਆਫ ਬੜੌਦਾ ਨੇ ਸਕੂਲ ਨੂੰ ਦਸ ਪੱਖੇ ਦਾਨ ਵਜੋਂ ਦਿੱਤੇ

    ਕੋਟਕਪੂਰਾ, (ਸੁਭਾਸ਼ ਸ਼ਰਮਾ)। ਸਥਾਨਕ ਬੈਂਕ ਆਫ ਬੜੌਦਾ ਨੇ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ 10 ਪੱਖੇ ਦਾਨ ਵਜੌਂ ਦਿੱਤੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ ਕਾਰਣ ਨਵੇਂ ਕਮਰਿਆਂ ਦੀ ਉਸਾਰੀ ਕਰਵਾਈ ਗਈ ਸੀ । ਜਿੰਨ੍ਹਾਂ ਵਿੱਚ ਗਰਮੀ ਦੇ ਕਾਰਣ ਪੱਖਿਆਂ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਸੀ । ਇਸ ਸਬੰਧੀ ਜਦ ਬੈਂਕ ਆਫ ਬੜੌਦਾ ਦੇ ਮੈਨੇਜਰ ਸ਼੍ਰੀ ਰਾਜ ਕੁਮਾਰ ਅਤੇ ਕੈਸ਼ੀਅਰ ਮੁਨੀਸ਼ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਦਸ ਪੱਖੇ ਦਾਨ ਵਜੋ ਦਿੱਤੇ । ਇਸ ਮੌਕੇ ਤੇ ਲੈਕਚਰਾਰ ਪ੍ਰੇਮ ਕੁਮਾਰ , ਅਧਿਆਪਕ ਨਵਦੀਪ ਕੱਕੜ , ਕੁਲਵਿੰਦਰ ਸਿੰਘ ਸਮੇਤ ਕਈ ਹਾਜਰ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ