ਕਿਰਾਏ ’ਤੇ ਰਹਿ ਰਹੇ ਬੈਂਕ ਮੈਨੇਜਰ ਦੀ ਭੇਦਭਰੇ ਹਾਲਾਤਾਂ ’ਚ ਕਮਰੇ ’ਚ ਲਟਕਦੀ ਮਿਲੀ ਲਾਸ਼

Viral Video

ਲਾਸ਼ ’ਤੇ ਪਹਿਨੇ ਹੋਏ ਸਨ ਔਰਤਾਂ ਦੇ ਅੰਡਰ ਗਾਰਮੈਂਟਸ ਤੇ ਹੱਥਾਂ ’ਤੇ ਬੰਨੀ ਹੋਈ ਸੀ ਪਲਾਸਟਿਕ ਦੀ ਰੱਸੀ | Bank Manager Sudide

ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ’ਚ ਇੱਕ ਬੈਂਕ ਮੈਨੇਜ਼ਰ ਦੀ ਉਸ ਦੇ ਕਿਰਾਏ ਦੇ ਕਮਰੇ ਅੰਦਰ ਹੀ ਭੇਦਭਰੇ ਹਾਲਾਤਾਂ ’ਚ ਲਾਸ਼ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਕਥਿੱਤ ਲਟਕਦੀ ਮਿਲੀ ਮੈਨੇਜਰ ਦੀ ਲਾਸ਼ ਦੇ ਔਰਤਾਂ ਦੇ ਅਦਰੂਨੀ ਕੱਪੜੇ ਪਹਿਨੇ ਹੋਏ ਸਨ ਤੇ ਦੋਵੇਂ ਹੱਥਾਂ ’ਤੇ ਪਲਾਸਟਿਕ ਦੀ ਰੱਸੀ ਬੰਨੀ ਹੋਈ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। (Bank Manager Sudide)
ਜਾਣਕਾਰੀ ਦਿੰਦਿਆਂ ਚੀਮਾ ਚੌਂਕ ਸਥਿਤ ਕਨੇਰਾ ਬੈਂਕ ਦੇ ਸੀਨੀਅਰ ਮੈਨੇਜਰ ਆਦਿੱਤਿਆ ਨਾਥ ਨੇ ਦੱਸਿਆ ਮਿ੍ਰਤਕ ਵਿਨੋਦ ਕੁਮਾਰ (52) ਕਈ ਸਾਲਾਂ ਤੋਂ ਉਨਾਂ ਦੀ ਬੈਂਕ ’ਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ। ਜਿਸ ਦੀ ਉਸਦੇ ਘਰ ਅੰਦਰੋਂ ਹੀ ਲਾਸ਼ ਮਿਲਣ ਕਾਰਨ ਪਰਿਵਾਰ ਸਮੇਤ ਬੈਂਕ ਸਟਾਫ਼ ਨੂੰ ਵੀ ਝਟਕਾ ਲੱਗਾ ਹੈ। ਉਨਾਂ ਦੱਸਿਆ ਕਿ ਵਿਨੋਦ ਕੁਮਾਰ ਵੀਰਵਾਰ ਨੂੰ ਬਿਲਕੁੱਲ ਠੀਕ ਸਨ। ਉਨਾਂ ਦੱਸਿਆ ਕਿ ਵਿਨੋਦ ਕੁਮਾਰ ਦੇ ਪਰਿਵਾਰ ’ਚ ਉਸਦੇ ਦੋ ਬੱਚੇ ਅਤੇ ਪਤਨੀ ਹੈ ਜੋ ਫਿਰੋਜਪੁਰ ਵਿਖੇ ਰਹਿੰਦੇ ਹਨ। ਜਦਕਿ ਵਿਨੋਦ ਕੁਮਾਰ ਕੁੱਝ ਮਹੀਨਿਆਂ ਤੋਂ ਮਹਾਂਨਗਰ ਦੇ ਅਮਰਪੁਰਾ ਇਲਾਕੇ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ।
ਜਿਕਰਯੋਗ ਹੈ ਕਿ ਵਿਨੋਦ ਕੁਮਾਰ ਦੀ ਲਾਸ਼ ਦੇ ਔਰਤਾਂ ਦੇ ਅੰਦਰੂਨੀ ਕੱਪੜੇ ਪਹਿਨੇ ਹੋਣ ਦੇ ਨਾਲ ਹੀ ਉਸਦੇ ਦੋਵੇਂ ਹੱਥਾਂ ’ਤੇ ਪਲਾਸਟਿਕ ਦੀ ਰੱਸੀ ਬੰਨੀ ਹੋਈ ਸੀ। ਵਿਨੋਦ ਕੁਮਾਰ ਦੀ ਲਾਸ਼ ਲਟਕਦੀ ਹੋਣ ਦੀ ਸੂਚਨਾ ਮਿਲਣ ’ਤੇ ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮਿ੍ਰ੍ਰਤਕ ਦੇਹ ਸੰਭਾਲ ਘਰ ’ਚ ਰਖਵਾ ਕੇ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ।