ਬੈਂਕ ‘ਚੋਂ ਸਵਾ ਕਿਲੋ ਸੋਨਾ ਗਾਇਬ

Bank, Lost, Gold,ICC Bank

ਬੈਂਕ ਮੈਨੇਜਰ ਸਮੇਤ ਕਈ ਨਾਮਜ਼ਦ

ਸਤਪਾਲ ਥਿੰਦ, ਫਿਰੋਜ਼ਪੁਰ: ਆਈਸੀਆਈਸੀ ਬੈਂਕ ‘ਚੋਂ ਸਵਾ ਕਿੱਲੋ ਸੋਨਾ ਗਾਇਬ ਕਰਨ ਦੇ ਦੋਸ਼ ‘ਚ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਬੈਂਕ ਮੈਨੇਜਰ ਸਮੇਤ ਬੈਂਕ ਕਰਮਚਾਰੀਆਂ ਅਤੇ ਬਾਹਰੀ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ।

ਇਸ ਸਬੰਧੀ ਪ੍ਰਤੀਕ ਆਥਰਾਈਜ਼ ਸਗਨੇਚਰੀ ਆਈ.ਸੀ.ਆਈ.ਸੀ.ਆਈ ਬੈਂਕ ਲਿਮਟਿਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਮਾਲ ਰੋਡ ਸਾਹਮਣੇ ਟਾਊਨ ਹਾਲ ਫਿਰੋਜ਼ਪੁਰ ਸ਼ਹਿਰ ਸਥਿਤ  ਆਈ.ਸੀ.ਆਈ.ਸੀ.ਆਈ ਬੈਂਕ ਦੇ ਮੈਨੇਜਰ  ਰੋਹਿਤ ਮੋਗਾ ਨੇ ਬੈਂਕ ਕਰਮਚਾਰੀਆਂ ਅਤੇ ਬਾਹਰੀ ਵਿਅਕਤੀਆ ਨਾਲ ਕਥਿਤ ਮਿਲੀ ਭੁਗਤ ਕਰਕੇ ਆਮ ਲੋਕਾਂ ਵੱਲੋਂ ਬੈਂਕ ਵਿਚ ਲੋਨ ਲਈ ਬਤੌਰ ਅਮਾਨਤ ਰੱਖਿਆ ਹੋਇਆ ਸੋਨਾ ਮੁਜਰਮਾਨਾ ਵਿਸ਼ਵਾਸ਼ਘਾਤ ਕਰਦੇ ਹੋਏ ਕਰੀਬ ਸਵਾ ਕਿਲੋ ਸੋਨਾ ਬੈਂਕ ਵਿਚੋਂ ਗਾਇਬ ਕਰ ਦਿੱਤਾ ਹੈ ।

ਇਸ ਸਬੰਧੀ ਏਐੱਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰਤੀਕ ਆਥਰਾਈਜ਼ ਸਗਨੇਚਰੀ ਦੇ ਬਿਆਨਾਂ ਤੇ ਬੈਂਕ ਮੈਨੇਜਰ ਅਤੇ ਉਸਦੇ ਬਾਕੀ ਸਾਥੀਆਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ।

LEAVE A REPLY

Please enter your comment!
Please enter your name here