ਜ਼ਮੀਨੀ ਝਗੜੇ ਕਾਰਨ ਗੋਲੀ ਚੱਲੀ, ਕਾਂਗਰਸੀ ਪਿਓ-ਪੁੱਤ ਦੀ ਮੌਤ

Punjab, Land dispute, Father, Son, dies, Firing, Police

3 ਵਿਅਕਤੀ ਗੰਭੀਰ ਜ਼ਖ਼ਮੀ

ਸੱਚ ਕਹੂੰ ਨਿਊਜ਼, ਪੱਟੀ: ਪਿੰਡ ਸੀਤੋ ਮਹਿ ਝੁੱਗੀਆਂ ਵਿਖੇ ਜ਼ਮੀਨੀ ਝਗੜੇ ਦੌਰਾਨ ਗੋਲੀ ਚੱਲਣ ਨਾਲ ਪਿਉ-ਪੁੱਤਰ ਦੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜਖਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਇਲਾਜ਼ ਲਈ ਦਾਖਲ ਕਰਵਾਇਆ। ਪੱਟੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਪਿੰਡ ਸੀਤੋ ਮਹਿ ਝੁੱਗੀਆਂ ਦੇ ਮੋਹਕਮ ਸਿੰਘ ਜੋ ਕਾਂਗਰਸ ਪਾਰਟੀ ਨਾਲ ਸਬੰਧਿਤ ਸਨ ਅਤੇ ਆਪਣੇ ਸ਼ਰੀਕੇ ਭਾਈਚਾਰੇ ਦੇ ਅਨੂਪ ਸਿੰਘ ਪੁੱਤਰ ਹਰਬੰਸ ਸਿੰਘ ਨਾਲ ਪਿਛਲੇ 15 ਸਾਲ ਤੋ 4 ਕਿੱਲੇ ਜ਼ਮੀਨ ਦਾ ਮੁਸ਼ਤਰਕਾ ਖਾਤਾ ਹੋਣ ਕਾਰਨ ਵਿਵਾਦ ਚੱਲ ਰਿਹਾ ਸੀ। ਹੁਣ ਪਿਛਲੇ ਮਹੀਨੇ ਹੀ ਮੋਹਕਮ ਸਿੰਘ ਹਾਈਕੋਰਟ ਤੋਂ ਇਸ ਜ਼ਮੀਨ ਦਾ ਕੇਸ ਜਿੱਤ ਗਿਆ ਤੇ ਫਿਰ ਨਿਸ਼ਾਨਦੇਹੀ ਹੋਣ ਤੋਂ ਬਾਦ ਪੁਲਿਸ ਪ੍ਰਸ਼ਾਸਨ ਤੇ ਮਾਲ ਮਹਿਕਮੇ ਨੇ ਦਖਲ ਨੇ ਮੋਹਕਮ ਸਿੰਘ ਨੂੰ ਤਾਂ ਦਿਵਾ ਦਿੱਤੀ, ਪਰ ਅਨੂਪ ਸਿੰਘ ਜ਼ਮੀਨ ਦਾ ਕਬਜ਼ਾ ਦੇਣ ਨੂੰ ਤਿਆਰ ਨਹੀ ਸੀ ਅਤੇ ਬੀਤੇ ਦਿਨ ਪਿੰਡ ਦੇ ਮੋਹਤਬਰਾਂ ਨੇ ਅਨੂਪ ਸਿੰਘ ਨੂੰ ਕਬਜ਼ਾ ਛੱਡਣ ਲਈ ਰਾਜ਼ੀ ਕਰਵਾ ਲਿਆ

ਅੱਜ ਜਦ ਮੋਹਕਮ ਸਿੰਘ ਆਪਣੇ ਸਾਥੀਆਂ ਨਾਲ ਜ਼ਮੀਨ ਦਾ ਕਬਜ਼ਾ ਲੈਣ ਲਈ ਗਿਆ ਤਾਂ ਅਨੂਪ ਸਿੰਘ, ਉਸਦੇ ਪੁੱਤਰ ਅਮਨਦੀਪ ਸਿੰਘ ਉਰਫ ਲਾਡੀ, ਨੰਬਰਦਾਰ ਗੁਰਦੇਵ ਸਿੰਘ ਪੁੱਤਰ ਅਵਤਾਰ ਸਿੰਘ, ਸਲਵਿੰਦਰ ਸਿੰਘ ਪੁੱਤਰ ਸੂਬਾ ਸਿੰਘ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੋਹਕਮ ਸਿੰਘ (55), ਉਸਦੇ ਪੁੱਤਰ ਦਵਿੰਦਰ ਸਿੰਘ (20) ਤੇ ਉਸਦੇ ਸਾਥੀਆਂ ਤੇ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ ਮੋਹਕਮ ਸਿੰਘ ਤੇ ਉਸਦੇ ਪੁੱਤਰ ਦਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਹਰਪਾਲ ਸਿੰਘ ਸਿੰਘ ਪੁੱਤਰ ਸੁਖਪਾਲ ਸਿੰਘ, ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਹਰਜੀਤ ਸਿੰਘ ਜ਼ਖ਼ਮੀ ਹੋ ਗਏ। ਮ੍ਰਿਤਕ ਦਵਿੰਦਰ ਸਿੰਘ ਆਪਣੇ ਪਿਛੇ ਪਤਨੀ ਤੇ ਇਕ ਪੁੱਤਰ 5 ਸਾਲ ਤੇ ਪੁੱਤਰੀ 3 ਸਾਲ ਛੱਡ ਗਿਆ ਹੈ।

ਘਟਨਾ ਸਬੰਧੀ ਪੁਲਿਸ ਕਰ ਰਹੀ ਹੈ ਜਾਂਚ

ਘਟਨਾ ਵਾਲੀ ਸਥਾਨ ਪਹੁੰਚੇ ਡੀ ਐਸ ਪੀ ਪੱਟੀ ਸੋਹਣ ਸਿੰਘ, ਥਾਣਾ ਮੁੱਖੀ ਸਦਰ ਰਾਜ਼ੇਸ ਕੱਕੜ, ਥਾਣਾ ਮੁੱਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆ ਜਾਣਗੀਆਂ ਅਤੇ ਮੁਲਜ਼ਮਾਂ ਖਿਲਾਫ਼ ਵੱਖ ਵੱਖ ਧਾਰਾ ਤਹਿਤ ਕੇਸ ਦਰਜ਼ ਕੀਤਾ ਜਾ ਰਿਹਾ ਹੈ।