ਭਾਰਤ-ਪਾਕਿ ਸਰਹੱਦ ਤੋਂ ਬੰਗਲਾਦੇਸ਼ੀ ਕਾਬੂ

Bangladesh, Controlled, Control, Indo-Pak border

ਪੁਲਿਸ ਨੇ ਮਾਮਲਾ ਦਰਜ਼ ਕੀਤਾ | India-Pakistan Border

ਫਿਰੋਜ਼ਪੁਰ (ਸਤਪਾਲ ਥਿੰਦ)। ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਭਾਰਤ-ਪਾਕਿ (India-Pakistan Border) ਬਾਰਡਰ ਪਾਰ ਕਰਦੇ ਹੋਏ ਕਾਬੂ ਕੀਤੇ ਗਏ ਇੱਕ ਬੰਗਲਾਦੇਸ਼ੀ ਵਿਅਕਤੀ ਖਿਲਾਫ਼ ਥਾਣਾ ਮਮਦੋਟ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ  ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ  ਨੇ ਦੱਸਿਆ ਕਿ ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਚੌਕੀ ਮੱਬੋ ਕੇ ਵਿਖੇ ਭਾਰਤ-ਪਾਕਿਸਤਾਨ ਬਾਰਡਰ ਪਾਰ ਕਰਦੇ ਰੂਬਲ ਪੁੱਤਰ ਅਬਦਲ ਵਾਸੀ ਜਸਬਰ (ਬੰਗਲਾਦੇਸ਼) ਨਾਂਅ ਦੇ ਬੰਗਲਾਦੇਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ। (India-Pakistan Border)

ਜਿਸਨੂੰ 109 ਸੀ.ਆਰ.ਪੀ.ਸੀ ਤਹਿਤ ਐੱਸ.ਡੀ.ਐਮ ਫਿਰੋਜ਼ਪੁਰ ਕੋਲ ਪੇਸ਼ ਕੀਤਾ ਗਿਆ ਸੀ, ਜਿਹਨਾਂ ਨੇ ਉਸਨੂੰ ਜੁਡੀਸੀਅਲ ਰਿਮਾਂਡ ਤੇ ਕੇਂਦਰੀ ਜ਼ੇਲ• ਫਿਰੋਜ਼ਪੁਰ ਭੇਜ ਦਿੱਤਾ ਸੀ। ਉਹਨਾਂ ਦੱਸਿਆ ਕਿ ਐਸਡੀਐਮ ਫਿਰੋਜ਼ਪੁਰ ਵੱਲੋਂ ਬੰਗਲਾਦੇਸ਼ੀ ਵਿਅਕਤੀ ਨੂੰ ਡਿਸਚਾਰਜ ਕਰਕੇ ਥਾਣਾ ਮਮਦੋਟ ਹਵਾਲੇ ਕੀਤਾ ਗਿਆ ਹੈ , ਜਿਸ ਖਿਲਾਫ਼ ਪੁਲਿਸ ਨੇ ਆਈ.ਪੀ.ਸੀ 14 ਐਫ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ।

LEAVE A REPLY

Please enter your comment!
Please enter your name here