ਬੰਗਲਾਦੇਸ਼ ਟਾਈਗਰਜ਼ ਨੇ ਕੀਤਾ ਵਿੰਡੀਜ਼ ਦਾ ਸ਼ਿਕਾਰ
ਟਾਂਟਨ, ਏਜੰਸੀ। ਦੁਨੀਆ ਦੇ ਨੰਬਰ ਇੱਕ ਆਲ ਰਾਊਂਡਰ ਸ਼ਾਕਿਬ ਅਲ ਹਸਨ (ਨਾਬਾਦ 124) ਦੇ ਸ਼ਾਨਦਾਰ ਸੈਂਕੜੇ ਅਤੇ ਉਹਨਾਂ ਦੀ ਲਿਟਨ ਦਾਸ (ਨਾਬਾਦ 94) ਦੇ ਨਾਲ ਚੌਥੇ ਵਿਕਟ ਲਈ 189 ਦੌੜਾਂ ਦੀ ਜਬਰਦਸਤ ਅਜੇਤੂ ਸਾਂਝੇਦਾਰੀ ਦੀ ਬਦੌਲਤ ਜਾਯੰਟ ਕਿਲਰ ਬੰਗਲਾਦੇਸ਼ ਨੇ ਵੈਸਟ ਇੰਡੀਜ਼ ਦਾ ਆਈਸੀਸੀ ਵਿਸ਼ਵ ਕੱਪ ‘ਚ ਸੋਮਵਾਰ ਨੂੰ ਸੱਤ ਵਿਕਟ ਨਾਲ ਸ਼ਿਕਾਰ ਕਰ ਲਿਆ। ਬੰਗਲਾਦੇਸ਼ ਨੇ ਵਿਸ਼ਵ ਕੱਪ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਸੀ ਅਤੇ ਹੁਣ ਬੰਗਲਾਦੇਸ਼ੀ ਟਾਈਗਰਾਂ ਨੇ ਵਿੰਡੀਜ਼ ਦਾ ਸ਼ਿਕਾਰ ਕਰਕੇ ਪੰਜ ਮੈਚਾਂ ‘ਚ ਆਪਣੀ ਦੂਜੀ ਜਿੱਤ ਦਰਜ ਕਰ ਲਈ ਅਤੇ ਅੰਕ ਤਾਲਿਕਾ ‘ਚ ਪੰਜ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਿਆ।
ਦੂਜੇ ਪਾਸੇ ਵਿੰਡੀਜ਼ ਨੂੰ ਪੰਜ ਮੈਚਾਂ ‘ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਹਾਰ ਤੋਂ ਬਾਅਦ ਉਸ ਦੇ ਖਾਤੇ ‘ਚ ਸਿਰਫ਼ ਤਿੰਨ ਅੰਕ ਹਨ। ਵਿੰਡੀਜ਼ ਨੇ ਵਿਕਟਕੀਪਰ ਸ਼ਾਈ ਹੋਪ (96), ਓਪਨਰ ਏਵਿਨ ਲੁਈਸ (70) ਅਤੇ ਸ਼ਿਮਰਾਨ ਹੇਤਮਾਇਰ (50) ਦੀਆਂ ਸ਼ਾਨਦਾਰੀ ਪਾਰੀਆਂ ਨਾਲ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 321 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਸ਼ਾਕਿਬ ਦੇ ਸੈਂਕੜੇ ਨੇ ਇਸ ਸਕੋਰ ਨੂੰ ਵੀ ਬੌਣਾ ਸਾਬਤ ਕਰ ਦਿੱਤਾ। ਬੰਗਲਾਦੇਸ਼ ਨੇ 41.3 ਓਵਰਾਂ ‘ਚ ਤਿੰਨ ਵਿਕਟਾਂ ‘ਤੇ 322 ਦੌੜਾਂ ਬਣਾ ਕੇ ਜਬਰਦਸਤ ਜਿੱਤ ਹਾਸਲ ਕੀਤੀ। ਬੰਗਲਾਦੇਸ਼ ਦੀ ਵਿੰਡੀਜ਼ ‘ਤੇ 38 ਮੈਚਾਂ ‘ਚ ਇਹ 15ਵੀਂ ਜਿੱਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।