IND vs BAN: ਹਾਰਦਿਕ ਦਾ ਅਰਧਸੈਂਕੜਾ, ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 197 ਦੌੜਾਂ ਦਾ ਚੁਣੌਤੀਪੂਰਨ ਟੀਚਾ

ਭਾਰਤ ਨੂੰ ਅੱਜ ਤੱਕ ਟੀ20 ਵਿਸ਼ਵ ਕੱਪ ’ਚ ਨਹੀਂ ਹਰਾ ਸਕੀ ਹੈ ਬੰਗਲਾਦੇਸ਼

  • ਜਾਣੋ ਭਾਰਤ ਦੀ ਪਲੇਇੰਗ-11

ਸਪੋਰਟਸ ਡੈਸਕ। ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ20 ਵਿਸ਼ਵ ਕੱਪ ਦੇ ਸੁਪਰ-8 ਦਾ ਮੁਕਾਬਲਾ ਵੈਸਟਇੰਡੀਜ਼ ਦੇ ਵਿਵੀਅਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 196 ਦੌੜਾਂ ਦਾ ਵੱਡਾ ਸਕੋਰ ਬਣਾਇਆ ਹੈ। ਭਾਰਤ ਵੱਲੋਂ ਹਾਰਦਿਕ ਪਾਂਡਿਆ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਨੇ 34-34 ਦੌੜਾਂ ਬਣਾਇਆਂ। ਤੁਹਾਨੂੰ 2007 ਇੱਕਰੋਜ਼ਾ ਵਿਸ਼ਵ ਕੱਪ ਦਾ ਭਾਰਤ-ਬੰਗਲਾਦੇਸ਼ ਮੈਚ ਯਾਦ ਹੋਵੇਗਾ, ਇਹ ਉਹੀ ਮੈਚ ਸੀ ਜਿਸ ’ਚ ਭਾਰਤੀ ਟੀਮ ਬੰਗਲਾਦੇਸ਼ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ।

17 ਮਾਰਚ 2007 ਨੂੰ ਪੋਰਟ ਆਫ ਸਪੇਨ ’ਚ ਸ਼ਾਕਿਬ ਅਲ ਹਸਨ ਨੇ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਦ੍ਰਾਵਿੜ ਦੀ ਕਪਤਾਨੀ ਵਾਲੀ ਟੀਮ ਇੰਡੀਆ ਤੋਂ ਜਿੱਤ ਖੋਹ ਲਈ ਸੀ। ਅੱਜ ਫਿਰ ਤੋਂ ਸ਼ਾਕਿਬ ਅਲ ਹਸਨ ਦੀ ਟੀਮ ਰਾਹੁਲ ਦ੍ਰਾਵਿੜ ਦੀ ਟੀਮ ਇੰਡੀਆ ਨੂੰ ਕੋਚ ਕਰਨ ਲਈ ਚੁਣੌਤੀ ਪੇਸ਼ ਕਰੇਗੀ, ਹਾਲਾਂਕਿ ਹਾਲਾਤ ਵੱਖਰੇ ਹੋਣਗੇ। ਬੰਗਲਾਦੇਸ਼ ਨੇ ਐਂਟੀਗੁਆ ’ਚ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਜਵਾਬ ‘ਚ ਭਾਰਤੀ ਟੀਮ ਨੇ 2 ਓਵਰਾਂ ਦੀ ਸਮਾਪਤੀ ਤੱਕ 23 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ 12 ਜਦਕਿ ਵਿਰਾਟ 10 ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ। (IND vs BAN)

Virat Kohli: ਕੀ ਕੋਹਲੀ ਨੂੰ ਨੰਬਰ-3 ’ਤੇ ਵਾਪਸੀ ਕਰਨੀ ਚਾਹੀਦੀ ਹੈ, ਓਪਨਰ ਦੇ ਤੌਰ ’ਤੇ ਲਗਾਤਾਰ ਮਿਲ ਰਹੀਆਂ ਅਸਫਲਤਾਵਾ…

ਟੀਮ ’ਚ ਤਸਕੀਨ ਦੀ ਜਗ੍ਹਾ ਮੇਹਦੀ ਹਸਨ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਅੱਜ ਦੀ ਹਾਰ ਦੀ ਸੂਰਤ ’ਚ ਬੰਗਲਾਦੇਸ਼ ਲਈ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਬੰਗਲਾਦੇਸ਼ ਦੀ ਟੀਮ ਆਪਣਾ ਪਹਿਲਾ ਸੁਪਰ 8 ਮੈਚ ਅਸਟਰੇਲੀਆ ਤੋਂ ਹਾਰ ਗਈ ਹੈ। ਬੰਗਲਾਦੇਸ਼ੀ ਟੀਮ ’ਚ ਸ਼ਾਕਿਬ, ਤੌਹੀਦ, ਤਨਜੀਮ ਤੇ ਮੁਸਤਫਿਜੁਰ ਵਰਗੇ ਖਿਡਾਰੀ ਹਨ ਪਰ ਟੀ-20 ਵਿਸ਼ਵ ਕੱਪ ਦੇ ਅੰਕੜੇ ਭਾਰਤੀ ਟੀਮ ਦੇ ਪੱਖ ’ਚ ਹਨ। ਬੰਗਲਾਦੇਸ਼ ਦੀ ਟੀਮ ਇਸ ਟੂਰਨਾਮੈਂਟ ’ਚ ਭਾਰਤ ਨੂੰ ਕਦੇ ਵੀ ਹਰਾਉਣ ’ਚ ਕਾਮਯਾਬ ਨਹੀਂ ਹੋ ਸਕੀ ਹੈ। (IND vs BAN)

ਦੋਵਾਂ ਟੀਮਾਂ ਦੀ ਪਲੇਇੰਗ-11 | IND vs BAN

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। (IND vs BAN)

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਜਾਖਰ ਅਲੀ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰਦੋਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸਾਦ ਹੁਸੈਨ, ਮੇਹਦੀ ਹਸਨ, ਤਨਜੀਮ ਹਸਨ ਸ਼ਾਕਿਬ ਅਤੇ ਮੁਸਤਫਿਜੁਰ ਰਹਿਮਾਨ।

LEAVE A REPLY

Please enter your comment!
Please enter your name here