T20 World Cup 2026: ਬੰਗਲਾਦੇਸ਼ ਨੂੰ ਭਾਰਤ ’ਚ ਹੀ ਖੇਡਣੇ ਪੈਣਗੇ ਵਿਸ਼ਵ ਕੱਪ ਦੇ ਮੁਕਾਬਲੇ, ICC ਨੇ ਮੰਗ ਕੀਤੀ ਰੱਦ

T20 World Cup 2026
T20 World Cup 2026: ਬੰਗਲਾਦੇਸ਼ ਨੂੰ ਭਾਰਤ ’ਚ ਹੀ ਖੇਡਣੇ ਪੈਣਗੇ ਵਿਸ਼ਵ ਕੱਪ ਦੇ ਮੁਕਾਬਲੇ, ICC ਨੇ ਮੰਗ ਕੀਤੀ ਰੱਦ

ਜੇਕਰ ਨਹੀਂ ਖੇਡੇ ਤਾਂ ਪੁਆਇੰਟ ਕੱਟੇ ਜਾਣਗੇ

T20 World Cup 2026: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਬੰਗਲਾਦੇਸ਼ ਕ੍ਰਿਕੇਟ ਬੋਰਡ ਦੀ ਟੀ20 ਵਿਸ਼ਵ ਕੱਪ ਸਥਾਨ ਨੂੰ ਤਬਦੀਲ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਬੰਗਲਾਦੇਸ਼ ਨੂੰ ਆਪਣੇ ਸਾਰੇ ਲੀਗ ਮੈਚ ਭਾਰਤ ’ਚ ਖੇਡਣੇ ਚਾਹੀਦੇ ਹਨ, ਨਹੀਂ ਤਾਂ ਬੰਗਲਾਦੇਸ਼ ਦੇ ਪੁਆਇੰਟ ਕੱਟੇ ਜਾਣਗੇ। ਬੀਸੀਬੀ ਨੇ, ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐੱਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ।

ਇਹ ਖਬਰ ਵੀ ਪੜ੍ਹੋ : Sydney Test: ਸਿਡਨੀ ਟੈਸਟ ’ਚ ਜੋ ਰੂਟ ਦਾ 41ਵਾਂ ਸੈਂਕੜਾ, ਪੋਂਟਿੰਗ ਦੀ ਬਰਾਬਰੀ

ਭਾਰਤ ’ਚ ਟੀ20 ਵਿਸ਼ਵ ਕੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਈਸੀਸੀ ਨੂੰ ਮੈਚਾਂ ਨੂੰ ਸ਼੍ਰੀਲੰਕਾ ’ਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ। ਹਾਸਲ ਹੋਏ ਵੇਰਵਿਆਂ ਮੁਤਾਬਕ, ਆਈਸੀਸੀ ਪ੍ਰਧਾਨ ਜੈ ਸ਼ਾਹ ਤੇ ਕਈ ਹੋਰ ਅਧਿਕਾਰੀ ਮੰਗਲਵਾਰ ਨੂੰ ਮੁੰਬਈ ’ਚ ਸਨ। ਉਨ੍ਹਾਂ ਨੇ ਪਹਿਲਾਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਧਿਕਾਰੀਆਂ ਨਾਲ ਤੇ ਫਿਰ ਬੰਗਲਾਦੇਸ਼ ਕ੍ਰਿਕੇਟ ਬੋਰਡ ਨਾਲ ਚਰਚਾ ਕੀਤੀ। ਆਈਸੀਸੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਸਥਾਨ ’ਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਬੰਗਲਾਦੇਸ਼ ਨੂੰ ਵਿਸ਼ਵ ਕੱਪ ਮੈਚ ਭਾਰਤ ’ਚ ਖੇਡਣੇ ਪੈਣਗੇ, ਨਹੀਂ ਤਾਂ ਉਹ ਅੰਕ ਗੁਆ ਦੇਵੇਗਾ।

ਜਾਣੋ ਪੂਰਾ ਮਾਮਲਾ | T20 World Cup 2026

16 ਦਸੰਬਰ ਨੂੰ, ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐੱਲ ਮਿੰਨੀ-ਨਿਲਾਮੀ ’ਚ ਬੰਗਲਾਦੇਸ਼ੀ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ₹9.20 ਕਰੋੜ ਰੁਪਏ ’ਚ ਖਰੀਦਿਆ ਸੀ। ਇਸ ਨਾਲ ਬੰਗਲਾਦੇਸ਼ ’ਚ ਹਿੰਦੂਆਂ ਦੇ ਕਤਲੇਆਮ ਕਾਰਨ ਭਾਰਤ ’ਚ ਮੁਸਤਫਿਜ਼ੁਰ ਰਹਿਮਾਨ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹੁਣ ਤੱਕ ਉੱਥੇ ਛੇ ਹਿੰਦੂ ਮਾਰੇ ਜਾ ਚੁੱਕੇ ਹਨ। ਬਾਅਦ ’ਚ ਬੀਸੀਸੀਆਈ ਨੇ ਮੁਸਤਫਿਜ਼ੁਰ ਨੂੰ ਆਈਪੀਐਲ ’ਚ ਖੇਡਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਅਤੇ ਕੇਕੇਆਰ ਨੇ ਉਸਨੂੰ 3 ਜਨਵਰੀ ਨੂੰ ਰਿਹਾਅ ਕਰ ਦਿੱਤਾ।