ਬੰਗਲਾਦੇਸ਼ ਨੇ ਕੀਤਾ ਵੱਡਾ ਉਲਟਫੇਰ, ਨਿਊਜੀਲੈਂਡ ਨੂੰ ਪਹਿਲੀ ਵਾਰ ਆਪਣੇ ਘਰ ’ਚ ਹਰਾਇਆ

NZ Vs BAN

ਨਿਊਜੀਲੈਂਡ ਨੂੰ 150 ਦੌੜਾਂ ਨਾਲ ਹਰਾਇਆ | NZ Vs BAN

  • 15 ਸਾਲ ਪਹਿਲਾਂ ਇੱਥੇ ਨਿਊਜੀਲੈਂਡ ਜਿੱਤਿਆ ਸੀ | NZ Vs BAN

ਸਿਲਹਟ (ਏਜੰਸੀ)। ਬੰਗਲਾਦੇਸ਼ ਅਤੇ ਨਿਊਜੀਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸਿਲਹਟ ’ਚ ਖੇਡਿਆ ਗਿਆ। ਜਿੱਥੇ ਬੰਗਲਾਦੇਸ਼ ਨੇ 150 ਦੌੜਾਂ ਨਾਲ ਇਹ ਮੈਚ ਜਿੱਤ ਲਿਆ ਹੈ। ਬੰਗਲਾਦੇਸ਼ ਦੀ ਨਿਊਜੀਲੈਂਡ ’ਤੇ ਆਪਣੇ ਘਰੇਲੂ ਮੈਦਾਨ ’ਚ ਟੈਸਟ ਮੈਚਾਂ ’ਚ ਇਹ ਪਹਿਲੀ ਜਿੱਤ ਹੈ। ਬੰਗਲਾਦੇਸ਼ ਦੀ ਟੀਮ ਪਿਛਲੇ 24 ਮਹੀਨਿਆਂ ’ਚ ਦੂਜੀ ਵਾਰ ਨਿਊਜੀਲੈਂਡ ਖਿਲਾਫ ਟੈਸਟ ਮੈਚ ਜਿੱਤਣ ’ਚ ਸਫਲ ਰਹੀ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਿਛਲੇ ਸਾਲ ਦੇ ਸ਼ੁਰੂ ’ਚ ਨਿਊਜੀਲੈਂਡ ਨੂੰ ਘਰੇਲੂ ਮੈਦਾਨ ’ਤੇ 8 ਵਿਕਟਾਂ ਨਾਲ ਹਰਾਇਆ ਸੀ। ਦੋ ਟੈਸਟ ਮੈਚਾਂ ਦੀ ਸੀਰੀਜ 1-1 ਨਾਲ ਡਰਾਅ ਰਹੀ ਸੀ। (NZ Vs BAN)

ਆਖਰੀ ਦਿਨ ਤਜਾਮੁਲ ਇਸਲਾਮ ਨੇ ਹਾਸਲ ਕੀਤੀਆਂ ਦੋ ਵਿਕਟਾਂ

ਬੰਗਲਾਦੇਸ਼ ਨੂੰ ਆਖਰੀ ਦਿਨ ਜਿੱਤ ਲਈ 3 ਵਿਕਟਾਂ ਦੀ ਜ਼ਰੂਰਤ ਸੀ। ਤਜਾਮੁਲ ਇਸਲਾਮ ਨੇ ਦੋ ਵਿਕਟਾਂ ਲਈਆਂ। ਬੰਗਲਾਦੇਸ਼ ਨੇ ਪੰਜਵੇਂ ਦਿਨ ਆਪਣੀ ਪਹਿਲੀ ਸਫਲਤਾ ਤਜਾਮੁਲ ਇਸਲਾਮ ਨੂੰ ਡੈਰਿਲ ਮਿਸੇਲ ਦੀ ਗੇਂਦ ’ਤੇ ਨਈਮ ਇਸਲਾਮ ਦੇ ਹੱਥੋਂ ਕੈਚ ਆਊਟ ਕਰਵਾ ਕੇ ਹਾਸਲ ਕੀਤੀ। ਨਿਊਜੀਲੈਂਡ ਦੀ ਅੱਠਵੀਂ ਵਿਕਟ 132 ਦੌੜਾਂ ’ਤੇ ਡਿੱਗੀ। ਮਿਸੇਲ ਨੇ 120 ਗੇਂਦਾਂ ਦਾ ਸਾਹਮਣਾ ਕਰਦਿਆਂ 58 ਦੌੜਾਂ ਬਣਾਈਆਂ। ਆਖਰੀ ਦੋ ਵਿਕਟਾਂ ਤਜਾਮੁਲ ਇਸਲਾਮ ਦੇ ਨਾਂਅ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਟਿਮ ਸਾਊਦੀ ਨੂੰ ਜਾਕਿਰ ਹਸਨ ਹੱਥੋਂ ਕੈਚ ਕਰਵਾ ਕੇ ਪਵੇਲਿਅਨ ਭੇਜਿਆ। ਸਾਊਦੀ ਨੇ 24 ਗੇਂਦਾਂ ਦਾ ਸਾਹਮਣਾ ਕਰਦਿਆਂ 34 ਦੌੜਾਂ ਬਣਾਈਆਂ। ਇਸਲਾਮ ਨੇ ਵੀ ਈਸ਼ ਸੋਢੀ ਨੂੰ ਜਾਕਿਰ ਹਸਨ ਹੱਥੋਂ ਕੈਚ ਕਰਵਾ ਕੇ ਟੀਮ ਨੂੰ ਜਿੱਤ ਵੱਲ ਲਿਜਾਇਆ। (NZ Vs BAN)

ਨਿਊਜੀਲੈਂਡ ਨੂੰ ਜਿੱਤ ਲਈ ਚਾਹੀਦਿਆਂ ਸਨ 218 ਦੌੜਾਂ | NZ Vs BAN

ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜੀਲੈਂਡ ਨੇ 49 ਓਵਰਾਂ ਤੋਂ ਬਾਅਦ 7 ਵਿਕਟਾਂ ਗੁਆ ਕੇ 113 ਦੌੜਾਂ ਬਣਾ ਲਈਆਂ ਸਨ। ਨਿਊਜੀਲੈਂਡ ਨੂੰ ਆਖਰੀ ਦਿਨ ਜਿੱਤ ਲਈ 218 ਦੌੜਾਂ ਦੀ ਜ਼ਰੂਰਤ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 310 ਦੌੜਾਂ ਅਤੇ ਦੂਜੀ ਪਾਰੀ ’ਚ 338 ਦੌੜਾਂ ਬਣਾਈਆਂ ਸਨ। ਜਦੋਂ ਕਿ ਨਿਊਜੀਲੈਂਡ ਦੀ ਟੀਮ ਪਹਿਲੀ ਪਾਰੀ ’ਚ ਸਿਰਫ 317 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ’ਚ ਕੀਵੀ ਟੀਮ 181 ਦੌੜਾਂ ਹੀ ਬਣਾ ਸਕੀ ਅਤੇ ਬੰਗਲਾਦੇਸ਼ ਨੇ ਇਹ ਮੈਚ 150 ਦੌੜਾਂ ਨਾਲ ਜਿੱਤ ਲਿਆ। (NZ Vs BAN)

ਇਹ ਵੀ ਪੜ੍ਹੋ : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਡੀਪਫੇਕ ਇੱਕ ਵੱਡੀ ਚੁਣੌਤੀ