ਦੂਜੇ ਟੈਸਟ ਮੈਚ ’ਚ 6 ਵਿਕਟਾਂ ਨਾਲ ਹਰਾਇਆ | BAN vs PAK
- ਲਿਟਨ ਦਾਸ ਦਾ ਪਹਿਲੀ ਪਾਰੀ ’ਚ ਸੈਂਕੜਾ
BAN vs PAK: ਸਪੋਰਟਸ ਡੈਸਕ। ਬੰਗਲਾਦੇਸ਼ ਨੇ ਕ੍ਰਿਕੇਟ ਦੇ ਇਤਿਹਾਸ ’ਚ ਪਹਿਲੀ ਵਾਰ ਪਾਕਿਸਤਾਨ ਖਿਲਾਫ ਟੈਸਟ ਸੀਰੀਜ ਜਿੱਤੀ ਹੈ। ਟੀਮ ਨੇ ਰਾਵਲਪਿੰਡੀ (Rawalpindi Test Match) ’ਚ ਖੇਡੇ ਗਏ ਦੂਜੇ ਮੈਚ ’ਚ ਮੈਚ ਦੇ ਆਖਰੀ ਦਿਨ ਮੰਗਲਵਾਰ ਨੂੰ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਤੇ 2 ਮੈਚਾਂ ਦੀ ਸੀਰੀਜ਼ ’ਚ 2-0 ਨਾਲ ਜਿੱਤ ਲਿਆ। ਬੰਗਲਾਦੇਸ਼ ਲਈ ਪਹਿਲੀ ਪਾਰੀ ’ਚ ਮੁਸ਼ਕਲ ਸਮੇਂ ’ਚ ਲਿਟਨ ਦਾਸ ਨੇ ਸੈਂਕੜਾ ਜੜਿਆ ਸੀ। ਬੰਗਲਾਦੇਸ਼ ਨੇ ਪਹਿਲੇ ਟੈਸਟ ਮੈਚ ’ਚ ਵੀ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਸੀ।
ਇਸ ਨਾਲ ਨਜਮੁਲ ਹੁਸੈਨ ਸ਼ਾਂਤੋ ਦੀ ਕਪਤਾਨੀ ਵਾਲੀ ਟੀਮ ਨੇ ਦੋ ਮੈਚਾਂ ਦੀ ਟੈਸਟ ਸੀਰੀਜ 2-0 ਨਾਲ ਜਿੱਤ ਲਈ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਕਾਰ 5 ਟੈਸਟ ਸੀਰੀਜ ਖੇਡੀਆਂ ਗਈਆਂ ਸਨ ਤੇ ਇਨ੍ਹਾਂ ਸਾਰੀਆਂ ’ਚ ਪਾਕਿਸਤਾਨ ਨੇ ਜਿੱਤ ਦਰਜ ਕੀਤੀ ਸੀ। ਦੋਵਾਂ ਟੀਮਾਂ ਨੇ ਸਾਲ 2001 ’ਚ ਪਹਿਲੀ ਵਾਰ ਟੈਸਟ ਮੈਚ ਖੇਡਿਆ ਸੀ। BAN vs PAK
Read This : Shakib Al Hasan: ਬੰਗਲਾਦੇਸ਼ੀ ਕ੍ਰਿਕੇਟਰ ਸ਼ਾਕਿਬ ਅਲ ਹਸਨ ਖਿਲਾਫ ਕਤਲ ਦਾ ਮਾਮਲਾ ਦਰਜ਼, ਜਾਣੋ ਕਾਰਨ
ਦੂਜੀ ਪਾਰੀ ’ਚ ਸ਼ਾਂਤੋ-ਮੋਮਿਨੁਲ ਹੱਕ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ | BAN vs PAK
ਪਾਕਿਸਤਾਨੀ ਟੀਮ ਸੋਮਵਾਰ ਨੂੰ ਦੂਜੀ ਪਾਰੀ ’ਚ 172 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟੀਮ ਨੇ ਬੰਗਲਾਦੇਸ਼ ਨੂੰ ਜਿੱਤ ਲਈ 185 ਦੌੜਾਂ ਦਾ ਟੀਚਾ ਦਿੱਤਾ ਸੀ। ਅੱਜ ਭਾਵ ਮੰਗਲਵਾਰ ਨੂੰ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ 42 ਦੌੜਾਂ ਦੇ ਸਕੋਰ ਨਾਲ ਖੇਡੀ। ਬੰਗਲਾਦੇਸ਼ ਲਈ ਦੂਜੀ ਪਾਰੀ ’ਚ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਤੇ ਮੋਮਿਨੁਲ ਹੱਕ ਵਿਚਕਾਰ 57 ਗੇਂਦਾਂ ’ਤੇ 119 ਦੌੜਾਂ ਦੀ ਸਾਂਝੇਦਾਰੀ ਹੋਈ। ਟੀਮ ਲਈ ਜਾਕਿਰ ਹਸਨ ਨੇ 40, ਸ਼ਾਂਤੋ ਨੇ 38, ਮੋਮਿਨੁਲ ਨੇ 34 ਤੇ ਸਾਦਮਾਨ ਇਸਲਾਮ ਨੇ 24 ਦੌੜਾਂ ਬਣਾਈਆਂ।
ਲਿਟਨ ਦਾਸ ਦਾ ਪਹਿਲੀ ਪਾਰੀ ’ਚ ਸੈਂਕੜਾ | BAN vs PAK
ਲਿਟਨ ਦਾਸ ਨੇ ਪਹਿਲੀ ਪਾਰੀ ’ਚ 228 ਗੇਂਦਾਂ ’ਤੇ 138 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਚੌਥਾ ਸੈਂਕੜਾ ਸੀ। ਦੂਜਾ ਸੈਂਕੜਾ ਪਾਕਿਸਤਾਨ ਖਿਲਾਫ ਸੀ। ਉਹ ਬੰਗਲਾਦੇਸ਼ ਦੇ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ ਪਾਕਿਸਤਾਨੀ ਟੀਮ ਖਿਲਾਫ ਟੈਸਟ ਕ੍ਰਿਕੇਟ ’ਚ ਦੋ ਸੈਂਕੜੇ ਜੜੇ ਹਨ।
ਮੀਂਹ ਕਾਰਨ ਰੱਦ ਹੋ ਗਏ ਸੀ ਪਹਿਲੇ ਦਿਨ ਦੀ ਖੇਡ
ਰਾਵਲਪਿੰਡੀ ਦੇ ਮੈਦਾਨ ’ਤੇ ਖੇਡੇ ਜਾ ਰਹੇ ਇਸ ਮੈਚ ਦਾ ਪਹਿਲਾ ਦਿਨ ਮੀਂਹ ’ਚ ਰੁੜ ਗਿਆ ਸੀ। ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਣਾ ਸੀ ਪਰ ਮੀਂਹ ਕਾਰਨ ਟਾਸ 12:45 ਵਜੇ ਤੱਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਮੀਂਹ ਨਾ ਰੁਕਣ ਕਾਰਨ ਅੰਪਾਇਰਾਂ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਕਰ ਦਿੱਤੀ ਸੀ।