ਬੰਗਲਾਦੇਸ਼ ਨੇ ਅਸਟਰੇਲੀਆ ਨੂੰ ਸਿਰਫ਼ 62 ਦੌੜਾਂ ’ਤੇ ਕੀਤਾ ਢੇਰ, ਅਸਟਰੇਲੀਆ ਨੇ ਬਣਾਇਆ ਸ਼ਰਮਨਾਕ ਰਿਕਾਰਡ

ਬੰਗਲਾਦੇਸ਼ ਨੇ 4-1 ਨਾਲ ਲੜੀ ਆਪਣੇ ਨਾਂਅ ਕੀਤੀ

ਬੰਗਲਾਦੇਸ਼ (ਏਜੰਸੀ)। ਅਸਟਰੇਲੀਆ ਕ੍ਰਿਕਟ ਟੀਮ ਨੂੰ 9 ਅਗਸਤ ਬੰਗਲਾਦੇਸ਼ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪੰਜ ਮੈਚਾਂ ਦੀ ਟੀ-20 ਲੜੀ ਦੇ ਆਖਰੀ ਮੁਕਾਬਲੇ ’ਚ 122 ਦੌੜਾਂ ਦੇ ਜਵਾਬ ’ਚ ਅਸਟਰੇਲੀਆ ਟੀਮ ਸਿਰਫ਼ 62 ਦੌੜਾਂ ’ਤੇ ਢੇਰ ਹੋ ਗਈ।

ਅਸਟਰੇਲੀਆ ਦੇ ਸਿਰਫ਼ ਦੋ ਬੱਲੇਬਾਜ਼ੀ ਹੀ ਦਹਾਈ ਦਾ ਅੰਕੜਾ ਛੋਹ ਸਕੇ ਜਿਨ੍ਹਾਂ ’ਚ ਮੈਥਿਊ ਵੇਡ ਨੇ 22 ਤੇ ਬੇਨ ਮੇਕਡਰਮਾਟ ਨੇ 17 ਦੌੜਾਂ ਬਣਾਈਆਂ ਬੰਗਲਾਦੇਸ਼ ਵੱਲੋਂ ਸਾਕਿਬ ਅਲ ਹਸਨ ਨੇ ਸ਼ਾਨਦਾਰੀ ਗੇਂਦਬਾਜ਼ੀ ਕੀਤੀ ਉਸ ਨੇ 9 ਦੌੜਾਂ ਦੇ 4 ਵਿਕਟਾਂ ਲਈਆਂ ਆਖਰੀ ਮੁਕਾਬਲੇ ’ਚ ਕਰਾਰੀ ਹਾਰ ਦੇ ਨਾਲ ਹੀ ਅਸਟਰੇਲੀਆ ਦੇ ਨਾਂਅ ਸ਼ਰਮਨਾਕ ਰਿਕਾਰਡ ਜੁੜ ਗਿਆ।

62 ਦੌੜਾਂ ਅਸਟਰੇਲੀਆ ਦਾ ਟੀ-20 ’ਚ ਸਭ ਤੋਂ ਛੋਟਾ ਸਕੋਰ ਹੈ ਇਸ ਤੋਂ ਪਹਿਲਾਂ 2005 ’ਚ ਇੰਗਲੈਂਡ ਖਿਲਾਫ਼ ਉਸ ਨੇ 79 ਦੌੜਾਂ ਬਣਾਈਆਂ ਸਨ ਅਸਟਰੇਲੀਆ ਨੂੰ ਬੰਗਲਾਦੇਸ਼ ਨੇ ਇਸ ਸੀਰਜ਼ ’ਚ 4-1 ਨਾਲ ਹਰਾਇਆ ਇਸ ਤੋਂ ਪਹਿਲਾਂ ਅਸਟਰੇਲੀਆ ਨੂੰ ਸਿਰਫ਼ ਦੋ ਮੈਚਾਂ ’ਚ ਹਰਾਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ