ਬੰਗਲਾਦੇਸ਼ ਨੇ ਪਹਿਲੇ ਇੱਕ ਰੋਜ਼ਾ ਮੈਚ ’ਚ ਸ੍ਰੀਲੰਕਾ ਨੂੰ ਹਰਾਇਆ

ਸ੍ਰੀਲੰਕਾ ਨੂੰ ਪਹਿਲੇ ਇੱਕ ਰੋਜ਼ਾ ’ਚ 33 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ ਬਣਾਇਆ 1-0 ਦਾ ਵਾਧਾ

ਢਾਕਾ। ਕਪਤਾਨ ਤੇ ਓਪਨਰ ਬੱਲੇਬਾਜ਼ੀ ਤਮੀਮ ਇਕਬਾਲ (52), ਵਿਕਟਕੀਪਰ ਮੁਸ਼ਫਿਕੁਰ ਰਹੀਮ (84) ਤੇ ਮਹਿਮੁਦੁੱਲ੍ਹਾ (54) ਦੇ ਸ਼ਾਲਦਾਰ ਅਰਧ ਸੈਂਕੜਿਆਂ ਤੋਂ ਬਾਅਦ ਮੇਹਦੀ ਹਸਨ (30 ਦੌੜਾਂ ’ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ ਪਹਿਲੇ ਇੱਕ ਰੋਜ਼ਾ ’ਚ 33 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦਾ ਵਾਧਾ ਬਣਾ ਲਿਆ। ਬੰਗਲਾਦੇਸ਼ ਲੇ 50 ਓਵਰਾਂ ’ਚ ਛੇ ਵਿਕਟਾਂ ’ਤੇ 257 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਫਿਰ ਸ੍ਰੀਲੰਕਾ ਨੂੰ 48.1 ਓਵਰ ’ਚ 224 ਦੌੜਾਂ ’ਤੇ ਨਿਪਟਾ ਦਿੱਤਾ।

ਮੇਹਦੀ ਹਸਨ ਦੀਆਂ ਚਾਰ ਵਿਕਟਾਂ ਤੋਂ ਇਲਾਵਾ ਮੁਸਤਾਫਿਜੁਰ ਰਹਿਮਾਨ ਨੇ 34 ਦੌੜਾਂ ’ਤੇ ਤਿੰਨ ਵਿਕਟਾਂ ਤੇ ਮੁਹੰਮਦ ਸੈਫੂਦੀਨ ਨੇ 49 ਦੌੜਾਂ ’ਤੇ ਦੋ ਵਿਕਟਾਂ ਲਈਆਂ ਸ੍ਰੀਲੰਕਾ ਵੱਲੋਂ ਅੱਠਵੇਂ ਨੰਬਰ ਦੇ ਬੱਲੇਬਾਜ਼ ਵਾਨਿੰਦੂ ਹਸਾਰੰਗਾ ਨੇ 60 ਗੇਂਦਾਂ ’ਤੇ ਤਿੰਨ ਚੌਂਕਿਆਂ ਤੇ ਪੰਜ ਛੱਕਿਆਂ ਦੀ ਮੱਦਦ ਨਾਲ 74 ਦੌੜਾਂ ਬਣਾਈਆਂ।

ਮੁਸ਼ਫਿਕੁਰ ਰਹੀਮ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ

ਉਹ ਅੱਠਵੇਂ ਬੱਲੇਬਾਜ਼ ਦੇ ਰੂਪ ’ਚ ਟੀਮ ਦੇ 211 ਦੇ ਸਕੋਰ ’ਤੇ ਆਊਟ ਹੋਏ ਤੇ ਉਨ੍ਹਾਂ ਦੇ ਆਊਟ ਹੋਣ ਨਾਲ ਹੀ ਸ੍ਰੀਲੰਕਾ ਦੀ ਮੈਚ ਜਿੱਤਣ ਦੀਆਂ ਉਮੀਦਾਂ ਸਮਾਪਤ ਹੋ ਗਈਆਂ ਬੰਗਲਾਦੇਸ਼ ਦੀ ਪਾਰੀ ’ਚ ਸਭ ਤੋਂ 84 ਦੌੜਾਂ ਬਣਾਉਣ ਵਾਲੇ ਮੁਸ਼ਫਿਕੁਰ ਰਹੀਮ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।