ਬੰਗਲੌਰ ਦੀ ਸੁਪਰ ਓਵਰ ‘ਚ ਮੁੰਬਈ ‘ਤੇ ਰੋਮਾਂਚਕ ਜਿੱਤ

ਸੁਪਰ ਓਵਰ ‘ਚ ਵਿਰਾਟ ਕੋਹਲੀ ਨੇ ਦਿਵਾਈ ਜਿੱਤ

ਦੁਬਈ। ਰਾਇਲ ਚੈਲੇਂਜਰਸ ਬੰਗਲੌਰ ਨੇ ਸਾਹ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੁਕਾਬਲੇ ‘ਚ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਸ਼ ਨੂੰ ਸੋਮਵਾਰ ਨੂੰ ਸੁਪਰ ਓਵਰ ‘ਚ ਹਰਾ ਕੇ ਆਈਪੀਐਲ 13 ‘ਚ ਆਪਣੀ ਦੂਜੀ ਜਿੱਤ ਦਰਜ ਕੀਤੀ ਤੇ ਅੰਕ ਸੂਚੀ ‘ਚ ਸੱਤਵੇਂ ਤੋਂ ਤੀਜੇ ਸਥਾਨ ‘ਤੇ ਪਹੁੰਚ ਗਿਆ। ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਸੁਪਰ ਓਵਰ ‘ਚ ਜੇਤੂ ਦੌੜ ਬਣਾਈ।

Super Over

ਰਾਇਲ ਚੈਲੇਂਜਰਸ਼ ਬੰਗਲੌਰ ਨੇ ਓਪਨਰ ਦੇਵਦਾਰ ਪਡੀਕਲ (54), ਉਸਦੇ ਸਾਥੀ ਬੱਲੇਬਾਜ਼ ਓਰੇਨ ਫਿੰਚ (52) ਤੇ ਏਬੀ ਡਿਵੀਲੀਅਰਸ਼ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਸ਼ਿਵ ਦੁਬੇ ਦੀਆਂ ਤੂਫ਼ਾਨੀ 27 ਦੌੜਾਂ ਦੀ ਮੱਦਦ ਨਾਲ 20 ਓਵਰਾਂ ‘ਚ ਤਿੰਨ ਵਿਕਟਾਂ ‘ਤੇ 201 ਦੌੜਾਂ ਬਣਾਈਆਂ ਜਦੋਂਕਿ  ਮੁੰਬਈ ਨੇ ਈਸ਼ਾਨ ਕਿਸ਼ਨ ਦੀਆਂ 99 ਤੇ ਕਿਰੋਨ ਪੋਲਾਰਡ ਦੀਆਂ ਨਾਬਾਦ 60 ਦੌੜਾਂ ਦੀ ਬਦੌਲਤ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 201 ਦੌੜਾਂ ਬਣਾਈਆਂ। ਸਕੋਰ ਟਾਈ ਹੋ ਗਿਆ ਤੇ ਮੈਚ ਦੇ ਫੈਸਲੇ ਲਈ ਸੁਪਰ ਓਵਰ ‘ਚ ਚਲਾ ਗਿਆ। ਇਹ ਆਈਪੀਐਲ 13 ਦਾ ਦੂਜਾ ਸੁਪਰ ਓਵਰ ਸੀ। ਮੁੰਬਈ ਨੇ ਨਵਦੀਪ ਸੈਣੀ ਦੇ ਸੁਪਰ ਓਵਰ ‘ਚ ਸੱਤ ਦੌੜਾਂ ਬਣਾਈਆਂ ਜਦੋਂਕਿ ਬੰਗਲੌਰ ਨੇ ਜਸਪ੍ਰੀਤ ਬੁਮਰਾਹ ਦੇ ਸੁਪਰ ਓਵਰ ‘ਚ ਆਖਰੀ ਗੇਂਦ ‘ਤੇ ਰੋਮਾਂਚਕ ਜਿੱਤ ਹਾਸਲ ਕੀਤੀ। ਬੰਗਲੌਰ ਦੀ ਤਿੰਨ ਮੈਚਾਂ ‘ਚ ਇਹ ਦੂਜੀ ਜਿੱਤ ਹੈ ਜਦੋਂਕਿ ਮੁੰਬਈ ਦੀ ਤਿੰਨ ਮੈਚਾਂ ‘ਚ ਦੂਜੀ ਹਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.