
AAP Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੇ ਵਫ਼ਾਦਾਰ, ਤਜ਼ਰਬੇਕਾਰ ਅਤੇ ਜ਼ਮੀਨੀ ਲੀਡਰ ਸ. ਬਲਤੇਜ ਪੰਨੂ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕਰਕੇ ਇੱਕ ਮਹੱਤਵਪੂਰਨ ਅਤੇ ਦੂਰਦਰਸ਼ੀ ਫੈਸਲਾ ਕੀਤਾ ਹੈ। ਆਰਸ਼ ਸੱਚਰ ਨੇ ਆਖਿਆ ਕਿ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਫ਼ਰੀਦਕੋਟ,ਪਾਰਟੀ ਦੀ ਇਸ ਅਹਿਮ ਨਿਯੁਕਤੀ ਦਾ ਤਹਿ ਦਿਲੋਂ ਸਵਾਗਤ ਕਰਦੀ ਹੈ ਅਤੇ ਬਲਤੇਜ ਪੰਨੂ ਜੀ ਨੂੰ ਇਸ ਨਵੀਂ ਤੇ ਜ਼ਿੰਮੇਵਾਰ ਭੂਮਿਕਾ ਲਈ ਦਿਲੋਂ ਮੁਬਾਰਕਬਾਦ ਦਿੰਦੀ ਹੈ।
ਇਹ ਵੀ ਪੜ੍ਹੋ: Indian Railways News: ਰੇਲਵੇ ਦਾ ਵੱਡਾ ਫੈਸਲਾ… ਫਰਵਰੀ 2026 ਤੱਕ ਇਹ ਟ੍ਰੇਨਾਂ ਪੂਰੀ ਤਰ੍ਹਾਂ ਰੱਦ, ਜਾਣੋ ਕਾਰ…
ਬਲਤੇਜ ਪੰਨੂੰ ਦੀ ਲੰਬੇ ਸਮੇਂ ਤੋਂ ਲੋਕਾਂ ਵਿਚ ਸੇਵਾ, ਪਾਰਟੀ ਪ੍ਰਤੀ ਨਿਰੰਤਰ ਸਮਰਪਣ ਅਤੇ ਤਨਦੇਹੀ ਨਾਲ ਕੀਤੇ ਕੰਮ ਨੇ ਹਮੇਸ਼ਾਂ ਆਮ ਲੋਕਾਂ ਦਾ ਮਨ ਜਿੱਤਿਆ ਹੈ। ਉਨ੍ਹਾਂ ਦੀ ਤਾਜ਼ਾ ਨਿਯੁਕਤੀ ਨਿਸ਼ਚਿਤ ਤੌਰ ’ਤੇ ਪਾਰਟੀ ਦੀ ਸੰਗਠਨਕ ਤਾਕਤ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਗਰਾਸਰੂਟ ਲੈਵਲ ਦੇ ਕੰਮਾਂ ਵਿੱਚ ਨਵੀਂ ਚੇਤਨਾ ਭਰੇਗੀ। ਆਪ ਆਦਮੀ ਪਾਰਟੀ ਵੱਲੋਂ ਪੰਨੂ ਜੀ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਬਲਕਿ ਲੋਕਾਂ ਦੀ ਉਮੀਦਾਂ ਦਾ ਵਿਸ਼ਵਾਸਪੱਤਰ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੇ ਤਜ਼ਰਬੇ ਅਤੇ ਇਮਾਨਦਾਰੀ ਨਾਲ ਪਾਰਟੀ ਦੀ ਲੋਕ-ਕੇਂਦਰਿਤ ਰਾਜਨੀਤੀ ਨੂੰ ਹੋਰ ਮਜ਼ਬੂਤੀ ਦੇਣਗੇ ਅਤੇ ਪੰਜਾਬ ਦੇ ਹੱਕਾਂ ਲਈ ਅਗਲੀ ਕਤਾਰ ਵਿੱਚ ਰਹਿੰਦੇ ਹੋਏ ਜ਼ੋਰਦਾਰ ਲੜਾਈ ਜਾਰੀ ਰੱਖਣਗੇ। ਅਰਸ਼ ਸੱਚਰ ਵੱਲੋਂ ਬਲਤੇਜ ਪੰਨੂ ਨੂੰ ਇੱਕ ਵਾਰ ਫਿਰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। AAP Punjab













