Punjab News ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਦੋ ਦੀ ਗਈ ਜਾਨ

Punjab News

ਸ੍ਰੀ ਮੁਕਤਸਰ ਸਾਹਿਬ। ਸਥਾਨਕ ਘਾਹ ਮੰਡੀ ਚੌਂਕ ਸਦਰ ਬਜ਼ਾਰ ’ਚ ਬੀਤੀ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਅੰਗੀਠੀ ਦਾ ਧੂੰਆਂ ਚੜ੍ਹਨ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਮੁਸ਼ਤਾਕ (35) ਅਤੇ ਇਸਰਾਫਿਲ (25) ਵਜੋਂ ਹੋਈ ਹੈ ਅਤੇ ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਿਕ ਇਸ ਘਟਨਾ ਦਾ ਪਤਾ ਅੱਜ ਸਵੇਰੇ 4 ਵਜੇ ਲੱਗਾ। (Punjab News)

ਮ੍ਰਿਤਕ ਮੁਸ਼ਤਾਕ ਦੀ ਪਤਨੀ ਸਬੀਨਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਪਤੀ ਅਤੇ ਦਿਓਰ ਨੂੰ ਜਗਾਉਣ ਲਈ ਅਵਾਜਾਂ ਮਾਰ ਰਹੀ ਸੀ ਤਾਂ ਦੋਵੇਂ ਨਹੀਂ ਉੱਠੇ। ਫਿਰ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮ੍ਰਿਤਕ ਮੁਸ਼ਤਾਕ ਆਪਣੇ ਪਿੱਛੇ ਪਤਨੀ ਅਤੇ 3 ਧੀਆਂ ਛੱਡ ਗਿਆ ਹੈ, ਜਦੋਂਕਿ ਇਸਰਾਫਿਲ ਅਤੇ ਕੁਆਰਾ ਸੀ। ਦੋਵੇਂ ਭਰਾ ਔਰਤਾਂ ਦੇ ਕੱਪੜਿਆਂ ਦੀ ਕਢਾਈ ਦਾ ਕੰਮ ਕਰਦੇ ਸਨ। ਉਨ੍ਹਾ ਦੀ ਮੌਤ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ।

Aman Arora : ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਪੜ੍ਹੋ ਕੋਰਟ ਨੇ ਕੀ ਕਿਹਾ