ਕਿਹਾ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ਰਨ ਦਿੱਤੇ ਜਾਣ ਦੀ ਪੂਰੀ ਆਸ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) ਪਾਕਿਸਤਾਨ ਦੇ ਬਾਰੀਕੋਟ ਤੋਂ ਭਾਰਤ ਪੁੱਜੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ 3 ਮਹੀਨਿਆਂ ਦਾ ਵੀਜ਼ਾ 12 ਨਵੰਬਰ ਨੂੰ ਖਤਮ ਹੋ ਚੁੱਕਾ ਹੈ। ਜਦੋਂ ਉਹ ਪੰਜਾਬ ਆਇਆ ਤਾਂ ਉਸ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਉੱਥੇ ਉਸ ਨੂੰ ਜਾਨ ਦਾ ਖਤਰਾ ਹੈ ਤੇ ਉਸ ਨੇ ਭਾਰਤ ‘ਚ ਸ਼ਰਨ ਦੀ ਮੰਗ ਕੀਤੀ ਸੀ।
ਇਸ ਦੇ ਨਾਲ ਹੀ ਉਸ ਨੇ 2 ਮਹੀਨੇ ਪਹਿਲਾਂ ਵੀਜ਼ੇ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ ਪਰ ਅਜੇ ਤੱਕ ਸਰਕਾਰ ਵਲੋਂ ਇਸ ਦਾ ਜਵਾਬ ਨਹੀਂ ਆਇਆ ਹੈ ਬਲਦੇਵ ਕੁਮਾਰ ਕਿਸੇ ਵੀ ਹਾਲਤ ‘ਚ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਉਨਾਂ ਕਿਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੂਰਾ ਭਰੋਸਾ ਹੈ ਕਿ ਉਨਾਂ ਨੂੰ ਭਾਰਤ ‘ਚ ਸ਼ਰਨ ਜ਼ਰੂਰ ਦਿੱਤੀ ਜਾਵੇਗੀ ਆਪਣੇ ਵੀਜੇ ਸਬੰਧੀ ਉਸ ਨੇ ਦੋ ਦਿਨ ਪਹਿਲਾ ਭਾਰਤ ਸਰਕਾਰ ਨੂੰ ਦੁਬਾਰਾ ਬੇਨਤੀ ਪੱਤਰ ਵੀ ਭੇਜਿਆ ਹੈ।
ਜਿਕਰਯੋਗ ਹੈ ਕਿ ਬਲਦੇਵ ਕੁਮਾਰ ਦਾ ਸਹੁਰਾ ਪਰਿਵਾਰ ਖੰਨਾ ‘ਚ ਰਹਿੰਦਾ ਹੈ ਉਨਾਂ ਦੀ ਬੇਟੀ ਥੈਲੇਸੀਮੀਆ ਤੋਂ ਪੀੜਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ ਪਿਛਲੇ ਦਿਨੀਂ ਉਨਾਂ ਦਾ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ ਅਤੇ ਸਹੁਰਾ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਬਲਦੇਵ ਉਨਾਂ ਦੀ ਧੀ ਨੂੰ ਠੀਕ ਤਰੀਕੇ ਨਾਲ ਨਹੀਂ ਰੱਖਦਾ ਅਤੇ ਕੋਈ ਕੰਮ-ਕਾਰ ਵੀ ਨਹੀਂ ਕਰਦਾ, ਜਿਸ ਕਾਰਨ ਬਾਅਦ ਬਲਦੇਵ ਕੁਮਾਰ ਨੂੰ ਥਾਣੇ ਜਾਣਾ ਪਿਆ ਸੀ, ਹਾਲਾਂਕਿ ਇਹ ਝਗੜਾ ਬਾਅਦ ‘ਚ ਸੁਲਝਾ ਲਿਆ ਗਿਆ ਸੀ
ਉਸ ਦੇ ਕਹਿਣ ਅਨੂਸਾਰ ਪਾਕਿ ‘ਚੋਂ ਉਸ ਨੂੰ ਜਾਨੋ ਮਾਰਨ ਦੀਆਂ ਮਿਲੀਆਂ ਧਮਕੀਆਂ ਕਾਰਨ ਉਹ ਪਰਿਵਾਰ ਸਮੇਤ ਭਾਰਤ ਪੁੱਜੇ ਸਨ। ਬਲਦੇਵ ਕੁਮਾਰ (Baldev) ਦਾ ਕਹਿਣਾ ਹੈ ਕਿ ਪਾਕਿਸਤਾਨ ‘ਚ ਉਨਾਂ ਦੀ ਜਾਨ ਨੂੰ ਅੱਤਵਾਦੀਆਂ ਅਤੇ ਆਈ. ਐੱਸ. ਆਈ. ਤੋਂ ਖਤਰਾ ਹੈ, ਜਿਸ ਕਾਰਨ ਉਹ ਵਾਪਸ ਨਹੀਂ ਜਾਣਾ ਚਾਹੁੰਦੇ ਬਲਦੇਵ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਸਰਹੱਦ ਟੱਪਦਿਆਂ ਹੀ ਉਨਾਂ ਨੂੰ ਸ਼ੂਟ ਕਰ ਦਿੱਤਾ ਜਾਵੇਗਾ ਅਤੇ ਉਨਾਂ ‘ਤੇ ਪਾਕਿਸਤਾਨ ‘ਚ 50 ਲੱਖ ਦਾ ਇਨਾਮ ਵੀ ਰੱਖਿਆ ਗਿਆ ਹੈ ਬਲਦੇਵ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ‘ਚ ਉਨਾਂ ਨੂੰ ਸਿਆਸੀ ਸ਼ਰਨ ਦੇਣ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਕੋਈ ਏਜੰਟ ਨਹੀਂ ਹਨ ਅਤੇ ਇਹ ਸਭ ਗਲਤ ਕਿਹਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।