ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਦੇਸ਼ ਬਖਸ਼ੀਸ਼ ਸਿੰਘ ਇੰ...

    ਬਖਸ਼ੀਸ਼ ਸਿੰਘ ਇੰਸਾਂ ਤੇ ਜੀਤ ਸਿੰਘ ਇੰਸਾਂ ਦੀਆਂ ਦੇਹਾਂ ‘ਤੇ ਹੋਣਗੀਆਂ ਖੋਜਾਂ

    ਬਖਸ਼ੀਸ਼ ਸਿੰਘ ਇੰਸਾਂ ਕਸਬੇ ਦੇ ਬਣੇ ਦੂਜੇ ਸਰੀਰਦਾਨੀ

    ਅੱਪਰਾ,  (ਸੱਚ ਕਹੂੰ ਨਿਊਜ਼) ਕਸਬਾ ਅੱਪਰਾ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਖਸ਼ੀਸ਼ ਸਿੰਘ ਇੰਸਾਂ ਦੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਅਚਾਨਕ ਮੌਤ ਹੋ ਗਈ  ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਨਾਭ ਕੰਵਲ ਰਾਜਾ ਸਾਹਿਬ ਅਵਧੂਤ ਮਹਾਰਾਜ ਮੈਮੋਰੀਅਲ ਹਸਪਤਾਲ ਰਹਿਪਾ ਦੀ ਐਂਬੂਲੈਂਸ ਵਿੱਚ ਪਿਮਸ ਹਸਪਤਾਲ ਜਲੰਧਰ ਵਿਖੇ ਭੇਜ ਦਿਤੀ ਗਈ ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਪਿਛਲੇ ਤਿੰਨ ਚਾਰ ਕੁ ਸਾਲਾਂ ਤੋਂ ਬਿਜਲੀ ਮਹਿਕਮੇ ‘ਚੋਂ ਰਿਟਾਇਰਡ ਹੋਏ ਸਨ ਉਨ੍ਹਾਂ ਨੇ ਲਗਭਗ 1987 ਈ: ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਸਿਰਸਾ ਤੋਂ ਨਾਮਦਾਨ ਲਿਆ ਹੈ

    ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ਚਲਦਿਆਂ ਸਰੀਰਦਾਨ ਕਰਨ ਦੇ ਫਾਰਮ ਪਹਿਲਾਂ ਹੀ ਭਰੇ ਹੋਏ ਸਨ ਜਦੋਂ ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਲਿਜਾਣ ਲਈ ਐਂਬੂਲੈਂਸ ਰਵਾਨਾ ਹੋਈ ਤਾਂ ਸ਼ਾਹ ਸਤਿਨਾਮ ਸਿੰਘ ਗਰੀਨ ਐਸ ਵੈਲਫੇਅਰ ਫੋਰਸ ਸਿਰਸਾ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ, ਰਿਸ਼ਤੇਦਾਰਾਂ ਅਤੇ ਬਲਾਕ ਅੱਪਰਾ ਦੀ ਸਮੂਹ ਸਾਧ ਸੰਗਤ ਵੱਲੋਂ ਬਖਸ਼ੀਸ਼ ਸਿੰਘ ਇੰਸਾਂ ਅਮਰ ਰਹੇ, ਬਖਸ਼ੀਸ਼ ਸਿੰਘ ਇੰਸਾਂ ਅਮਰ ਰਹੇ, ਸੱਚੇ ਸੌਦੇ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਗਾਏ ਗਏ

    ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਸੰਸਥਾ ਪੰਜਾਬ ਦੇ 45 ਮੈਂਬਰ ਦੇਸ ਰਾਜ ਚੂਹੇਕੀ, ਬਲਾਕ ਭੰਗੀਦਾਸ ਬਨਾਰਸੀ ਦਾਸ, 15 ਮੈਂਬਰ ਹਰਮੇਸ਼ ਇੰਸਾਂ ਸਮਰਾੜੀ, 15 ਮੈਂਬਰ ਵਿਜੇ ਇੰਸਾਂ ਦਿਆਲਪੁਰ, 15 ਮੈਂਬਰ ਬਿੱਟੂ ਇੰਸਾਂ ਸੇਲਕੀਆਣਾ, 15 ਮੈਂਬਰ ਦੇਸ ਰਾਜ ਗਹੋਰ, ਕਿਸ਼ਨ ਇੰਸਾਂ ਕੋਟ ਗਰੇਵਾਲ, ਸਤਿਨਾਮ ਇੰਸਾਂ, ਰਾਮ ਆਸਰਾ ਰਾਏਪੁਰ ਅਰਾਈਆਂ, ਓਮ ਪ੍ਰਕਾਸ਼ ਗੜ੍ਹਾ, ਚੰਦ ਸਿੰਘ ਰਾਏਪੁਰ ਅਰਾਈਆਂ, ਅਵਤਾਰ ਸਿੰਘ ਸੋਡੋਂ (ਸਾਬਕਾ ਬਲਾਕ ਭੰਗੀਦਾਸ) ਜੈ ਦੇਵ ਇੰਸਾਂ ਪਿੰਡ ਭੰਗੀਦਾਸ, ਪਰਮਜੀਤ ਇੰਸਾਂ (ਪੰਮਾ ਡਰਾਈਵਰ), ਆਸ਼ੂ ਇੰਸਾਂ, ਪਾਲਾ ਇੰਸਾਂ ਅਤੇ ਭੈਣ ਰਜਿੰਦਰ ਕੌਰ ਇੰਸਾਂ ਰਾਏਪੁਰ ਅਰਾਈਆਂ, ਭੈਣ ਦਵਿੰਦਰ ਇੰਸਾਂ ਫਿਲੋਰ ਸਮੂਹ ਸਾਧ-ਸੰਗਤ ਤੇ ਰਿਸ਼ਤੇਦਾਰ ਹਾਜ਼ਰ ਸਨ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here