ਏਲਿਯਾਂਜਾ ਅਤੇ ਸੇਂਟਾ ਏਨਾ ਦੀ ਟੀਮ ਦਾ ਮੈਚ ਦੇਖਣ ਪਹੁੰਚੇ ਸਨ ਫੈਨ | El Salvador
ਸਲਵਾਡੋਰ (ਏਜੰਸੀ)। ਮੱਧ ਅਮਰੀਕਾ ਦੇ ਅਲ ਸਲਵਾਡੋਰ ’ਚ ਫੁੱਟਬਾਲ ਮੈਚ ਦੌਰਾਨ ਭਾਜੜ ਮੱਚ ਗਈ। ਇਸ ਹਾਦਸੇ ’ਚ 9 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਸਲ ਹੋਏ ਵੇਰਵੇਆਂ ਮੁਤਾਬਕ ਇਹ ਮੈਚ ਐਲ ਸਲਵਾਡੋਰ ਵਿੱਚ ਸਥਾਨਕ ਟੀਮ ਅਲੀਅਨਜਾ ਅਤੇ ਸਾਂਤਾ ਅਨਾ ਦੀ ਟੀਮ ਐਫਏਐਸ ਵਿਚਕਾਰ ਸੀ। ਮੈਚ ਦੇਖਣ ਲਈ ਗੇਟ ’ਤੇ ਭੀੜ ਇਕੱਠੀ ਹੋ ਗਈ। ਅਲੀਅਨਜਾ ਅਤੇ ਐਫਏਐਸ ਮੱਧ ਅਮਰੀਕੀ ਦੇਸ ’ਚ ਸਭ ਤੋਂ ਪ੍ਰਸਿੱਧ ਫੁੱਟਬਾਲ ਟੀਮਾਂ ’ਚੋਂ ਇੱਕ ਹਨ। ਕੁਝ ਲੋਕ ਜਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਭਾਜੜ ਮੱਚ ਗਈ। ਪੁਲਿਸ ਮੁਤਾਬਕ 500 ਤੋਂ ਵੱਧ ਲੋਕ ਜਖਮੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਜ਼ਖਮੀਆਂ ਦੀ ਗਿਣਤੀ 500 ਤੋਂ ਜ਼ਿਆਦਾ ਦੱਸੀ ਗਈ ਹੈ | El Salvador Football Stadium
ਅਮਰੀਕਾ ਦੀ ਨੈਸ਼ਨਲ ਸਿਵਲ ਪੁਲਿਸ ਨੇ ਟਵਿਟਰ ’ਤੇ ਪੋਸ਼ਟ ਕਰਕੇ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੁਰੱਖਿਆ ਏਜੰਸੀ ਵੱਲੋਂ 2 ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਕਈ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਅਤੇ ਬਚਾਅ ਕਮਾਂਡੋ ਕਾਰਲੋਸ ਫੁਏਂਟੇਸ ਨੇ ਕਿਹਾ ਕਿ ‘ਨੌਂ ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ, ਇਨ੍ਹਾਂ ’ਚੋਂ ਸੱਤ ਪੁਰਸ ਅਤੇ ਦੋ ਔਰਤਾਂ ਹਨ। ਅਸੀਂ 500 ਲੋਕਾਂ ਨੂੰ ਬਚਾਇਆ ਅਤੇ 100 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਨੂੰ ਸੁੱਟਿਆ
ਉਨ੍ਹਾਂ ’ਚੋਂ ਕੁਝ ਗੰਭੀਰ ਸਨ। ਇਹ ਘਟਨਾ ਮੈਚ ਸ਼ੁਰੂ ਹੋਣ ਤੋਂ ਕਰੀਬ 16 ਮਿੰਟ ਬਾਅਦ ਵਾਪਰੀ, ਜਿਸ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ। ਅਲ ਸਲਵਾਡੋਰ ਦੇ ਰਾਸਟਰਪਤੀ ਨਾਇਬ ਬੁਕੇਲੇ ਨੇ ਹਾਦਸੇ ਤੋਂ ਬਾਅਦ ਕਿਹਾ ਕਿ ਪੁਲਿਸ ਘਟਨਾ ਦੀ ਢੰੂਗਾਈ ਨਾਲ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸਲਵਾਡੋਰਨ ਦੇ ਸਿਹਤ ਮੰਤਰੀ ਫਰਾਂਸਿਸਕੋ ਐਲਬੀ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਸਟੇਡੀਅਮ ਬਾਹਰ ਤਾਇਨਾਤ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
2017 ’ਚ ਸੇਨੇਗਲ ’ਚ ਵੀ ਫੁੱਟਬਾਲ ਮੈਚ ਦੌਰਾਨ 8 ਲੋਕਾਂ ਦੀ ਹੋਈ ਸੀ ਮੌਤ | El Salvador
2017 ’ਚ, ਡਕਾਰ, ਸੇਨੇਗਲ ’ਚ ਫੁੱਟਬਾਲ ਲੀਗ ਕੱਪ ਫਾਈਨਲ ਦੌਰਾਨ ਸਟੇਡੀਅਮ ’ਚ ਭਗਦੜ ’ਚ ਅੱਠ ਲੋਕ ਮਾਰੇ ਗਏ ਸਨ। ਜਦਕਿ 60 ਤੋਂ ਵੱਧ ਲੋਕ ਜਖਮੀ ਹੋ ਗਏ।