ਲੁਧਿਆਣਾ (ਜਸਵੀਰ ਸਿੰਘ ਗਹਿਲ/ਲਾਲ ਚੰਦ ਸਿੰਗਲਾ)। ਆਰ. ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ (RS Model School) ਵਿਖੇ ਵਿਸਾਖੀ ਅਤੇ ਅੰਬੇਡਕਰ ਜਯੰਤੀ ਮਨਾਈ ਗਈ। ਪੋ੍ਗਰਾਮ ਦਾ ਮੰਚ ਸੰਚਾਲਨ ਕੁਮਾਰੀ ਸਨਪ੍ਰੀਤ ਕੌਰ ਦੀ ਦੇਖ-ਰੇਖ ’ਚ ਬਾਰਵੀਂ ਦੀ ਵਿਦਿਆਰਥਣ ਨਵਨੀਤ ਕੌਰ ਨੇ ਕੀਤਾ। ਦਸਵੀਂ ਦੇ ਵਿਦਿਆਰਥੀ ਅੰਕਿਤ ਨੇ ‘ਡਾ. ਭੀਮ ਰਾਓ ਅੰਬੇਦਕਰ’ ਦੇ ਜੀਵਨ ’ਤੇ ਚਾਨਣਾ ਪਾਇਆ।

ਬਾਰਵੀਂ ਦੇ ਵਿਦਿਆਰਥੀ ਗੁਰਜੰਟ ਨੇ ਵਿਸਾਖੀ ਦੇ ਇਤਿਹਾਸਿਕ ਮਹੱਤਵ ਤੋਂ ਜਾਣੂੰ ਕਰਵਾਇਆ। ਅੱਠਵੀਂ ਦੇ ਵਿਦਿਆਰਥੀ ਕਰਮਜੋਧ ਨੇ ਕਵਿਤਾ ਦੇ ਰਾਹੀਂ ਵਿਸਾਖੀ ਦੀ ਖੁਸ਼ੀ ਜ਼ਾਹਿਰ ਕੀਤੀ। ਪੋ੍ਰਗਰਾਮ ਦੌਰਾਨ ਛੋਟੇ ਬੱਚਿਆ ਨੇ ਭੰਗੜਾ ਪੇਸ਼ ਕਰਕੇ ਰੰਗ ਬੰਨਿਆ। ਸਕੂਲ ਦੇ ਮੁੱਖ ਅਧਿਆਪਿਕਾ ਸ਼੍ਰੀਮਤੀ ਸ਼ੁਭਲਤਾ ਨੇ ਸਭ ਨੂੰ ਵਿਸਾਖੀ ਦੀ ਵਧਾਈ ਦਿੱਤੀ ਤੇ ਮਹਾਨ ਲੋਕਾਂ ਦੇ ਜੀਵਨ ਤੋਂ ਪੇ੍ਰਰਨਾ ਲੈਣ ਲਈ ਪੇ੍ਰਰਿਆ।