ਬੇਅਰਸਟੋ ਦਾ ਸੈਂਕੜਾ, ਇੰਗਲੈਂਡ ਦੀਆਂ 305 ਦੌੜਾਂ

England, Enter, Semi Final

ਰਾਏ ਦਾ ਵੀ ਅਰਧ?ਸੈਂਕੜਾ, ਬੋਲਟ, ਹੈਨਰੀ ਤੇ ਨਿਸ਼ਾਮ ਨੂੰ?ਮਿਲੀਆਂ 2-2 ਵਿਕਟਾਂ

ਏਜੰਸੀ
ਚੇਸਟਰ ਲੀ ਸਟਰੀਟ, 3 ਜੁਲਾਈ

ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ (106) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਮੇਜ਼ਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 305 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਬੇਅਰਸਟੋ ਨੇ ਆਪਣਾ ਲਗਾਤਾਰ ਦੂਜਾ ਸੈਂਕੜਾ ਬਣਾਇਆ ਅਤੇ 99 ਗੇਂਦਾਂ ‘ਚ 106 ਦੌੜਾਂ ਦੀ ਪਾਰੀ ‘ਚ 15 ਚੌਕੇ ਅਤੇ ਇੱਕ ਛੱਕਾ ਲਾਇਆ ਉਨ੍ਹਾਂ ਨੇ ਭਾਰਤ ਖਿਲਾਫ ਪਿਛਲੇ ਮੈਚ ‘ਚ 111 ਦੌੜਾਂ ਬਣਾਈਆਂ ਸਨ ਬੇਅਰਸਟੋ ਦਾ ਇਹ ਨੌਵਾਂ ਵਨਡੇ ਸੈਂਕੜਾ ਹੈ ਉਨ੍ਹਾਂ ਨੇ ਜੇਸਨ ਰਾਏ (60) ਨਾਲ ਪਹਿਲੀ ਵਿਕਟ ਲਈ 123 ਦੌੜਾਂ ਅਤੇ ਜੋ ਰੂਟ (24) ਨਾਲ ਦੂਜੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਇੰਗਲੈਂਡ ਇਨ੍ਹਾਂ ਸਾਂਝੇਦਾਰੀਆਂ ਦੀ ਬਦੌਲਤ ਇੱਕ ਸਮੇਂ 30 ਓਵਰਾਂ ‘ਚ 194 ਦੌੜਾਂ ਬਣਾ ਕੇ ਬੇਹੱਦ ਮਜ਼ਬੂਤ ਸਥਿਤੀ ‘ਚ ਸੀ ਪਰ ਨਿਊਜ਼ੀਲੈਂਡ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 305 ਤੱਕ ਰੋਕ ਦਿੱਤਾ ਇੰਗਲੈਂਡ ਨੇ ਆਖਰੀ 20 ਓਵਰਾਂ ‘ਚ ਸਿਰਫ 111 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਛੇ ਵਿਕਟਾਂ ਵੀ ਗਵਾਈਆਂ ਬੇਅਰਸਟੋ ਦੀ ਵਿਕਟ 206 ਦੌੜਾਂ ਦੇ ਸਕੋਰ ‘ਤੇ ਡਿੱਗੀ ਇਸ ਤੋਂ ਬਾਅਦ ਸਿਰਫ ਕਪਤਾਨ ਇਆਨ ਮੋਰਗਨ ਵਿਕਟ ‘ਤੇ ਟਿਕੇ ਅਤੇ ਉਨ੍ਹਾਂ ਨੇ 40 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 42 ਦੌੜਾਂ ਬਣਾਈਆਂ ਮੋਰਗਨ ਟੀਮ ਦੇ 272 ਦੇ ਸਕੋਰ ‘ਤੇ ਆਊਟ ਹੋਏ ਹੇਠਲੇ ਕ੍ਰਮ ‘ਚ ਲਿਆਮ ਪੰਲੇਂਕਟ ਨੇ ਨਾਬਾਦ 15 ਅਤੇ ਆਦਿਲ ਰਾਸ਼ਿਦ ਨੇ 16 ਦੌੜਾਂ ਬਣਾ ਕੇ ਇੰਗਲੈਂਡ ਨੂੰ 300 ਦੇ ਪਾਰ ਪਹੁੰਚਾਇਆ 2019 ‘ਚ ਇਹ ਅੱਠਵਾਂ ਮੌਕਾ ਹੈ ਜਦੋਂ ਇੰਗਲੈਂਡ ਨੇ ਕਿਸੇ ਵਨਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਨਿਊਜ਼ੀਲੈਂਡ ਨੇ ਜੇਕਰ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ ਰਿਕਾਰਡ ਟੀਚੇ ਦਾ ਪਿੱਛਾ ਕਰਨਾ ਹੋਵੇਗਾ ਨਿਊਜ਼ੀਲੈਂਡ ਵੱਲੋਂ ਟ੍ਰੇਂਟ ਬੋਲਟ ਨੇ 54 ਦੌੜਾਂ ‘ਤੇ ਦੋ ਵਿਕਟਾਂ, ਮੈਟ ਹੈਨਰੀ ਨੇ 54 ਦੌੜਾਂ ‘ਤੇ ਦੋ ਵਿਕਟਾਂ ਅਤੇ ਜੇਮਸ ਨਿਸ਼ਾਮ ਨੇ 41 ਦੌੜਾਂ ‘ਤੇ ਦੋ ਵਿਕਟਾਂ ਲਈਆਂ ਮਿਸ਼ੇਲ ਸੈਂਟਨਰ ਅਤੇ ਟਿਮ ਸਾਊਥੀ ਨੂੰ ਇੱਕ-ਇੱਕ ਵਿਕਟ ਮਿਲੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।