14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਜਿੱਤਿਆ ਥਾਮਸ ਕੱਪ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ
(ਸੱਚ ਕਹੂੰ ਨਿਊਜ਼)। ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਭਾਰਤ ਨੇ ਬੈਡਮਿੰਟਨ ’ਚ 73 ਸਾਲਾਂ ਦਾ ਸੌਕਾ ਖਤਮ ਕਰਦਿਆਂ ਥਾਮਸ ਕੱਪ ਚੈਂਪੀਅਨ ਬਣਿਆ ਹੈ। ਭਾਰਤੀ ਟੀਮ ਨੇ 14 ਵਾਰ ਖਿਤਾਬ ਜਿੱਤਣ ਵਾਲੇ ਇੰਡੋਨੇਸ਼ੀਆ ਨੂੰ ਹਰਾ ਕੇ 73 ਸਾਲਾਂ ਵਿੱਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਦੀ ਟੀਮ ਨੂੰ 3-0 ਨਾਲ ਹਰਾਇਆ। ਭਾਰਤ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਫਾਈਨਲ ਖੇਡ ਰਿਹਾ ਸੀ। ਇਸ 5 ਮੈਚਾਂ ਦੀ ਲੜਾਈ ਵਿੱਚ ਭਾਰਤ ਨੇ 2 ਸਿੰਗਲਜ਼ ਅਤੇ ਇੱਕ ਡਬਲਜ਼ ਮੈਚ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਜਿੱਤ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। (Badminton India Champions)
ਇਸ ਤੋਂ ਪਹਿਲਾਂ ਫਾਈਨਲ ਦੇ ਦੂਜੇ ਮੈਚ ਵਿੱਚ ਸਿੰਗਲਜ਼ ਜਿੱਤਣ ਤੋਂ ਬਾਅਦ ਡਬਲਜ਼ ਮੈਚ ਵਿੱਚ ਜਿੱਤ ਦਰਜ ਕੀਤੀ। ਚਿਰਾਗ ਸ਼ੈਟੀ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਦੀ ਭਾਰਤੀ ਜੋੜੀ ਨੇ ਪਹਿਲਾ ਗੇਮ ਗੁਆਇਆ, ਫਿਰ ਦੂਜਾ ਅਤੇ ਤੀਜਾ ਗੇਮ ਜਿੱਤ ਕੇ ਮੈਚ ਜਿੱਤ ਲਿਆ। ਇਸ ਵਾਰ ਥਾਮਸ ਕੱਪ ਵਿੱਚ ਭਾਰਤ ਦਾ ਫਾਈਨਲ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ। ਭਾਰਤੀ ਟੀਮ ਨੂੰ ਫਾਈਨਲ ਤੱਕ ਦੇ ਸਫਰ ‘ਚ ਚੀਨੀ ਤਾਈਪੇ ਦੇ ਖਿਲਾਫ ਗਰੁੱਪ ਪੜਾਅ ਦੇ ਮੈਚ ‘ਚ ਇਕਮਾਤਰ ਹਾਰ ਮਿਲੀ। ਭਾਰਤੀ ਟੀਮ ਨੇ ਗਰੁੱਪ ਪੜਾਅ ਦੇ ਮੈਚ ਵਿੱਚ ਜਰਮਨੀ ਨੂੰ 5-0 ਨਾਲ, ਕੈਨੇਡਾ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਚੀਨੀ ਤਾਈਪੇ ਤੋਂ 2-3 ਨਾਲ ਹਾਰ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ