ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਬੁਰੇ ਵਿਚਾਰਾਂ ...

    ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : ਪੂਜਨੀਕ ਗੁਰੂ ਜੀ

    Saint Dr MSG

    ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ’ਤੇ ਹਮੇਸ਼ਾ ਹਾਵੀ ਰਹਿਣਗੇ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਦੇ ਹਨ, ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ’ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ, ਦਿਮਾਗ ਦੇ ਸੋਚਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਨੂੰ ਅੰਦਰ ਮਾਲਕ ਦੇ ਨਜ਼ਾਰੇ ਮਿਲਣਗੇ ਹੀ ਮਿਲਣਗੇ। ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆਂ ਦੇ ਹਰ ਖੇਤਰ ’ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ’ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ’ਚ ਤਰੱਕੀ ਮਿਲਦੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here