ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ: ਪੂਜਨੀਕ ਗੁਰੂ ਜੀ

guru ji

ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਪਰ ਭਾਗਾਂ ਵਾਲੇ ਜੀਵ ਹੀ ਸਿਮਰਨ ਕਰਦੇ ਹਨ ਇਸ ਘੋਰ ਕਲਿਯੁਗ ਵਿੱਚ ਲੋਕ ਹੋਰ ਕੰਮ-ਧੰਦਿਆਂ ’ਚ ਮਸਤ ਹਨ ਪਰ ਮਾਲਕ ਦੀ ਭਗਤੀ ਇਬਾਦਤ ਕੋਈ ਭਾਗਾਂ ਵਾਲਾ ਹੀ ਕਰਦਾ ਹੈ ਜਾਂ ਜੋ ਇਨਸਾਨ ਆਪਣੀ ਖੁਦਮੁਖਤਿਆਰੀ ਦਾ ਫ਼ਾਇਦਾ ਉਠਾਉਂਦੇ ਹੋਏ ਸਤਿਸੰਗ ਸੁਣਦੇ ਹਨ, ਅੱਲ੍ਹਾ, ਵਾਹਿਗੁਰੂ ਦੀ ਯਾਦ ਵਿੱਚ ਬੈਠਦੇ ਹਨ , ਮਾਲਕ ਉਹਨਾਂ ਨੂੰ ਹਿੰਮਤ ਦਿੰਦਾ ਹੈ ਤੇ ਉਹ ਮਾਲਕ ਦੀ ਭਗਤੀ ਇਬਾਦਤ ਵਿੱਚ ਲੱਗ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਦੋਂ ਤੱਕ ਇਨਸਾਨ ਸਤਿਸੰਗ ਵਿੱਚ ਨਹੀਂ ਆਉਂਦਾ ਤਦ ਤੱਕ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਸਤਿਸੰਗ ’ਚ ਆਉਣ ਨਾਲ ਤਮਾਮ ਖੁਸ਼ੀਆਂ ਅਤੇ ਖੁਸ਼ੀਆਂ ਦਾ ਮਾਲਕ ਅੱਲ੍ਹਾ, ਵਾਹਿਗੁਰੂ, ਰਾਮ ਮਿਲ ਜਾਂਦਾ ਹੈ ਜਦੋਂ ਤੱਕ ਜੀਵ ਅਮਲ ਨਹੀਂ ਕਰਦਾ, ਸਤਿਸੰਗ ਸੁਣ ਕੇ ਉਸ ’ਤੇ ਨਹੀਂ ਚੱਲਦਾ ਉਸ ਨਾਲ ਉਸ ਦੇ ਕਰਮ ਜ਼ਰੂਰ ਕੱਟਦੇ ਹਨ ਪਰ ਅੰਦਰੋਂ-ਬਾਹਰੋਂ ਓਨਾ ਨਹੀਂਂ ਭਰਦਾ ਆਤਮਾ ਦਾ ਕਲਿਆਣ ਹੁੰਦਾ ਹੈ ਪਰ ਜਿੳਂੁਦੇ-ਜੀਅ ਖੁਸ਼ੀਆਂ , ਪਰਮਾਨੰਦ ਚਾਹੁੰਦੇ ਹੋ ਤਾਂ ਇਨਸਾਨ ਦੇ ਲਈ ਜ਼ਰੂਰੀ ਹੈ ਕਿ ਉਹ ਸਿਮਰਨ ਕਰੇ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ’ਤੇ ਕੋਈ ਜ਼ੋਰ ਨਹੀਂ ਲੱਗਦਾ, ਕੁਝ ਛੱਡਣਾ ਨਹੀਂ ਪੈਂਦਾ ਤੇ ਧਰਮ-ਜਾਤ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਤੁਸੀਂ ਜੀਭ, ਖਿਆਲਾਂ ਨਾਲ ਹੋਰ ਗੱਲਾਂ ਵੀ ਤਾਂ ਸੋਚਦੇ ਹੋ ਇਸੇ ਜੀਭ, ਖਿਆਲਾਂ ਨਾਲ ਮਾਲਕ ਦਾ ਨਾਮ ਲੈ ਕੇ ਦੇਖੋ, ਇਸੇ ਜੀਭ ਨੂੰ ਮਾਲਕ ਦੀ ਯਾਦ ਵਿੱਚ ਲਾ ਕੇ ਦੇਖੋ ਤਾਂ ਤੁਹਾਡੀ ਬੁਰੀ ਸੋਚ ਵੀ ਖ਼ਤਮ ਹੋ ਜਾਵੇਗੀ ਤੇ ਤੁਹਾਡੇ ’ਤੇ ਮਾਲਕ ਦੀ ਦਇਆ -ਮਿਹਰ , ਰਹਿਮਤ ਵੀ ਜ਼ਰੂਰ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ