ਮਾੜੀ ਰਾਜਨੀਤੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ: ਹਰਦਿਆਲ ਸਿੰਘ ਕੰਬੋਜ

Bad Politics Sachkahoon

ਲੰਘੀ ਰਾਤ ਆਮ ਆਦਮੀ ਪਾਰਟੀ ਨੇ ਕਾਂਗਰਸ ਵਰਕਰਾਂ ’ਤੇ ਲਾਏ ਸਨ ਕੁੱਟਮਾਰ ਦੇ ਦੋਸ਼

ਕਿਹਾ, ਸ਼ਹਿਰ ਦਾ ਵਿਕਾਸ ਕਰਦਾ ਆਇਆ ਹਾਂ ਤੇ ਕਰਦਾ ਰਹਾਂਗਾ

ਅਜਯ ਕਮਲ, ਰਾਜਪੁਰਾ। ਆਉਣ ਵਾਲੇ ਸਮੇਂ ਦੌਰਾਨ ਤੁਸੀਂ ਦੇਖੋਗੇ ਕਿ ਜੇਕਰ ਕਿਸੇ ਦਾ ਸਾਈਕਲ ਵੀ ਪੈਂਚਰ ਹੋ ਜਾਵੇਗਾ ਤਾਂ ਆਮ ਆਦਮੀ ਪਾਰਟੀ ਤਾਂ ਇਹ ਹੀ ਕਹੂਗੀ ਕਿ ਵਿਧਾਇਕ ਸਾਹਿਬ ਨੇ ਸੜਕ ਤੇ ਕੰਡਾ ਖੜ੍ਹਾ ਕਰ ਦਿੱਤਾ ਸੀ ਜਿਸ ਕਰਕੇ ਮੇਰਾ ਸਾਈਕਲ ਪੈਚਰ ਹੋ ਗਿਆ। ਮੈ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦੇਣਾ ਜਿਸ ਦੀ ਮਰਜੀ ਜੋ ਮਰਜੀ ਕਹੀ ਜਾਵੇ। ਮੈਂ ਆਪਣੇ ਸ਼ਹਿਰ ਨੂੰ ਪੰਜਾਬ ਦਾ ਨੰਬਰ ਇੱਕ ਸ਼ਹਿਰ ਬਣਾਉਣਾ ਹੈ। ਇਨ੍ਹਾਂ ਗੱਲਾਂ ਲਈ ਮੇਰੇ ਕੋਲ ਸਮਾਂ ਨਹੀਂ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਰੱਖੀ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਬੀਤੀ ਰਾਤ ਜੋ ਵੀ ਘਟਨਾ ਹੋਈ ਬੜੀ ਮੰਦਭਾਗੀ ਘਟਨਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕਿਸੇ ਵਿਅਕਤੀ ਦੁਆਰਾ ਹਮਲਾ ਕਰਕੇ ਜਖਮੀ ਕਰ ਦਿੱਤਾ ਹੈ ਉਸ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਾ ਹਾਂ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਗਰ ਕੌਸਲ ਦੇ ਮੁਲਾਜ਼ਮ ਬੇ ਸਹਾਰਾ ਪਸ਼ੂਆ ਨੂੰ ਫੜ੍ਹ ਰਹੇ ਸਨ ਉਥੇ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜ਼ੂਦ ਸਨ ਜਿਨ੍ਹਾਂ ਦੀ ਉਥੇ ਕਿਸੇ ਰਾਹਗੀਰ ਨਾਲ ਗੱਲਬਾਤ ਵਿੱਚ ਹੱਥੋ-ਪਾਈ ਹੋ ਗਈ। ਜਿਸ ਵਿੱਚ ਉਨ੍ਹਾਂ ਦਾ ਇੱਕ ਵਰਕਰ ਜਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂੁਆਂ ਨੇ ਸਿੱਧੇ ਤੌਰ ’ਤੇ ਕਾਂਗਰਸ ਪਾਰਟੀ ਦਾ ਨਾਂਅ ਲਾ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਪੜਤਾਲ ਕਰਕੇ ਇਲਜਾਮ ਲਾਉਣਾ ਚਾਹੀਦਾ ਹੈ ਕਿਉਂਕਿ ਜਿਸ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਉਸ ਦੀ ਤਸਵੀਰ ਦਿਖਾਉਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਉਹ ਅਕਾਲੀ ਪਾਰਟੀ ਨਾਲ ਸਬੰਧਿਤ ਹੈ ।

ਉਨ੍ਹਾਂ ਕਿਹਾ ਕਿ ਇਹੋ ਜਿਹੀ ਛੋਟੀ ਰਾਜਨੀਤੀ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਉੱਕਤ ਵਿਅਕਤੀ ਤੇ ਉਨ੍ਹਾਂ ਵੱਲੋਂ ਪਹਿਲਾਂ ਹੀ ਸ਼ਰਾਬ ਅਤੇ ਹੋਰ ਕਈ ਤਰ੍ਹਾਂ ਦੇ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਬੇ-ਤੁਕੀਆਂ ਗੱਲਾਂ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਕੇ ਮਾੜੀ ਰਾਜਨੀਤੀ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਹਿਰ ਲਈ ਵਿਕਾਸ ਕਰਦਾ ਆ ਰਿਹਾ ਹਾਂ ਤੇ ਅੱਗੇ ਵੀ ਕਰਦਾ ਰਹਾਂਗਾ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਪੁਰਾਣੇ ਰਾਜਪੁਰਾ ਦੀ ਗਊਸ਼ਾਲਾ ਦੀ ਤੂੜੀ ਲਈ 2 ਲੱਖ ਦਾ ਚੈਕ ਗਊਸ਼ਾਲਾ ਦੀ ਕਮੇਟੀ ਨੂੰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ