Corona Punjab | ਪੰਜਾਬ ‘ਚ 59 ਆਕਸੀਜਨ ਅਤੇ 9 ਵੈਟੀਲੇਟਰ ‘ਤੇ ਲੜ ਰਹੇ ਹਨ ਜਿੰਦਗੀ ਮੌਤ ਦੀ ਲੜਾਈ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਸੂਬੇ 217 ਨਵੇਂ ਕੇਸ ਆਏ ਹਨ ਤੇ 4 ਹੋਰ ਮਰੀਜ਼ਾਂ ਮੌਤ ਹੋ ਗਈ ਹੈ, ਜਿਹੜੀ ਸੂਬੇ ਲਈ ਖ਼ਤਰੇ ਵਾਲੀ ਘੰਟੀ ਹੈ, ਸੂਬੇ ਵਿੱਚ ਇਸ ਸਮੇਂ 187 ਮੌਤਾਂ ਹੋ ਚੁੱਕੀਆਂ ਹਨ ਤੇ ਇਸ 68 ਕੋਰੋਨਾ ਦੇ ਮਰੀਜ਼ ਨਾਜ਼ਕ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ, 59 ਮਰੀਜ਼ ਆਕਸੀਜਨ ਅਤੇ 9 ਵੈਂਟੀਲੇਟਰ ਦੀ ਮਦਦ ਨਾਲ ਹੀ ਕੋਰੋਨਾ ਨੂੰ ਹਰਾਉਣ ਦੀ ਕੋਸ਼ਸ਼ ਕਰ ਰਹੇ ਹਨ।
Corona Punjab | ਸ਼ੁੱਕਰਵਾਰ ਨੂੰ ਨਵੇਂ 217 ਕੇਸਾਂ ਵਿੱਚ ਜਲੰਧਰ ਤੋਂ 61, ਲੁਧਿਆਣਾ ਤੋਂ 41, ਪਟਿਆਲਾ ‘ਤੇ ਮੁਹਾਲੀ ਤੋਂ 22-22, ਅੰਮ੍ਰਿਤਸਰ ਤੋਂ 16, ਸੰਗਰੂਰ ਤੋਂ 13, ਗੁਰਦਾਸਪੁਰ ਤੋਂ 8, ਐਸਬੀਅਸ ਨਗਰ ਤੇ ਬਠਿੰਡਾ ਤੋਂ 5-5, ਫਿਰੋਜ਼ਪੁਰ ਤੇ ਪਠਾਣਕੋਟ ਤੋਂ 4-4, ਰੋਪੜ, ਤਰਨਤਾਰਨ ਤੇ ਹੁਸ਼ਿਆਰਪੁਰ ਤੋਂ 3-3, ਫਤਿਹਗੜ੍ਹ ਸਾਹਿਬ ਤੋਂ 2, ਫਰੀਦਕੋਟ, ਮੁਕਤਸਰ, ਮੋਗਾ, ਫਾਜਿਲ਼ਕਾ ਅਤੇ ਬਰਨਾਲਾ ਤੋਂ 1-1 ਕੇਸ ਆਇਆ ਹੈ।
ਅੰਮ੍ਰਿਤਸਰ, ਜਲੰਧਰ, ਮੁਹਾਲੀ ਅਤੇ ਫਤਿਹਗੜ ਸਾਹਿਬ ਵਿਖੇ 1-1 ਮੌਤ ਹੋਈ ਹੈ। ਇਸ ਨਾਲ ਹੀ ਸ਼ੁੱਕਰਵਾਰ ਨੂੰ 72 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਵੀ ਵਾਪਸ ਆਪਣੇ ਘਰ ਪਰਤੇ ਹਨ, ਜਿਨ੍ਹਾ ਵਿੱਚ ਸੰਗਰੂਰ ਤੋਂ 24, ਪਟਿਆਲਾ ਤੇ ਅੰਮ੍ਰਿ੍ਰਤਸਰ ਤੋਂ 17, ਤਰਨਤਾਰਨ ਤੋਂ 6, ਮੁਹਾਲੀ ਤੋਂ 4, ਪਠਾਨਕੋਟ, ਹੁਸ਼ਿਆਰਪੁਰ, ਮੁਕਤਸਰ ਅਤੇ ਬਰਨਾਲਾ ਤੋਂ 1-1 ਮਰੀਜ਼ ਠੀਕ ਹੋਇਆ ਹੈ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 7357 ਹੋ ਗਈ ਹੈ, ਜਿਸ ਵਿੱਚੋਂ 5017 ਠੀਕ ਹੋ ਗਏ ਹਨ ਅਤੇ 187 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 2153 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।
- ਜਿਲਾ ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ ਮੌਤਾਂ
- ਲੁਧਿਆਣਾ 1287 646 611 30
- ਜਲੰਧਰ 1110 411 676 23
- ਅੰਮ੍ਰਿਤਸਰ 1021 153 817 51
- ਸੰਗਰੂਰ 622 111 494 17
- ਪਟਿਆਲਾ 508 275 223 10
- ਮੁਹਾਲੀ 356 92 257 7
- ਗੁਰਦਾਸਪੁਰ 286 57 221 8
- ਪਠਾਨਕੋਟ 244 30 208 6
- ਤਰਨਤਾਰਨ 216 20 191 6
- ਹੁਸ਼ਿਆਰਪੁਰ 193 14 172 7
- ਐਸ.ਬੀ.ਐਸ. ਨਗਰ 184 43 140 1
- ਫਰੀਦਕੋਟ 149 41 108 0
- ਫਿਰੋਜ਼ਪੁਰ 147 59 85 3
- ਮੁਕਤਸਰ 144 10 133 1
- ਫਤਿਹਗੜ ਸਾਹਿਬ 142 22 118 2
- ਮੋਗਾ 138 38 96 4
- ਕਪੂਰਥਲਾ 126 32 88 6
- ਬਠਿੰਡਾ 128 38 87 3
- ਰੋਪੜ 124 17 106 1
- ਫਾਜ਼ਿਲਕਾ 103 11 92 0
- ਬਰਨਾਲਾ 72 21 49 2
- ਮਾਨਸਾ 57 12 45 0
- ਕੁਲ 6357 2153 5017 187
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ