ਬਾਬਰੀ ਮਸਜਿਦ : ਅਡਵਾਨੀ, ਜੋਸ਼ੀ ਉਮਾ ਖਿਲਾਫ਼ ਮੁਕੱਦਮਾ ਚੱਲੇਗਾ

ਰੋਜ਼ਾਨਾ ਚੱਲੇਗੀ ਸੁਣਵਾਈ, ਦੋ ਸਾਲਾਂ ‘ਚ ਹੋਵੇਗੀ ਪੂਰੀ

ਨਵੀਂ ਦਿੱਲੀ (ਏਜੰਸੀ) । ਸੁਪਰੀਮ ਕੋਰਟ ਨੇ ਅੱਜ ਅਯੁੱਧਿਆ ‘ਚ ਵਿਵਾਦਪੂਰਨ ਢਾਂਚੇ ਨੂੰ ਢਾਹੁਣ ਦੇ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਸ੍ਰੀਮਤੀ ਉਮਾ ਭਾਰਤੀ ਸਮੇਤ 12 ਆਗੂਆਂ ਖਿਲਾਫ਼ ਅਪਰਾਧਿਕ ਸਾਜਿਸ਼ ਘੜਨ ਦਾ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ।

ਜਸਟਿਸ ਪਿਨਾਕੀ ਚੰਦਰ ਘੋਸ਼ ਤੇ ਜਸਟਿਸ ਰੋਹਿੰਗਟਨ ਐਫ ਨਰੀਮਨ ਦੀ ਬੈਂਚ ਨੇ ਇਸ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਅਪੀਲ ਕਬੂਲ ਕਰਦਿਆਂ ਇਹ ਆਦੇਸ਼ ਦਿੱਤਾ ਬੈਂਚ ਵੱਲੋਂ ਜਸਟਿਸ ਨਰੀਮਨ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਅਸੀਂ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਖਿਲਾਫ ਸੀਬੀਆਈ ਦੀ ਅਪੀਲ ਕਰਦੇ ਹਾਂ ਤੇ ਇਸ ਸਬੰਧੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹਾਂ ਅਦਾਲਤ ਨੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੇ ਖਿਲਾਫ਼ ਫਿਲਹਾਲ ਦੋਸ਼ ਤੈਅ ਨਾ ਕਰਨ ਦਾ ਆਦੇਸ਼ ਦਿੱਤਾ ।

ਬੈਂਚ ਨੇ ਕਿਹਾ ਕਿ ਸਿੰਘ ਰਾਜਪਾਲ ਦੇ ਸੰਵਿਧਾÎਨਕ ਅਹੁਦੇ ‘ਤੇ ਆਸੀਨ ਹਨ ਤੇ ਜਦੋਂ ਤੱਕ ਉਹ ਇਸ ਅਹੁਦੇ ਤੋਂ ਹਟ ਨਹੀਂ ਜਾਂਦੇ, ਉਦੋਂ ਤੱਕ ਉਨ੍ਹਾਂ ਖਿਲਾਫ਼ ਦੋਸ਼ ਤੈਅ ਨਹੀਂ ਕੀਤੇ ਜਾਣਗੇ ਅਡਵਾਨੀ, ਜੋਸ਼ੀ ਤੇ ਸ੍ਰੀਮਤੀ ਭਾਰਤੀ ਤੋਂ ਇਲਾਵਾ ਜਿਨਾਂ ਆਗੂਆਂ ਖਿਲਾਫ਼ ਮੁਕੱਦਮੇ ਚੱਲਣਗੇ, ਉਨ੍ਹਾਂ ‘ਚ ਭਾਜਪਾ ਵਿਧਾਇਕ ਵਿਨੈ ਕਟਿਆਰ, ਸਾਧਵੀ ਸ਼ਰਤੰਭਰਾ, ਸਤੀਸ਼ ਪ੍ਰਧਾਨ ਤੇ ਸੀ ਆਰ ਬਾਂਸਲ ਸ਼ਾਮਲ ਹਨ । ਇਸ ਮਾਮਲੇ ‘ਚ ਲਖਨਊ ਤੇ ਰਾਏਬਰੇਲੀ ਦੋਵਾਂ ਥਾਵਾਂ ‘ਤੇ ਵੱਖ-ਵੱਖ ਮੁਕੱਦਮੇ ਚੱਲ ਰਹੇ ਸਨ ।

ਲਖਨਊ ‘ਚ ਅਣਪਛਾਣੇ ਕਾਰ ਸੇਵਕਾਂ ਖਿਲਾਫ਼, ਜਦੋÎਂਕਿ ਰਾਏਬਰੇਲੀ ‘ਚ ਅਡਵਾਨੀ ਆਦਿ ਆਗੂਆਂ ਖਿਲਾਫ਼ ਮੁਕੱਦਮੇ ਚੱਲ ਰਹੇ ਹਨ ਇਨ੍ਹਾਂ ਆਗੂਆਂ ‘ਤੇ ਭੜਕਾਊ ਭਾਸ਼ਣ ਰਾਹੀਂ ਕਾਰ ਸੇਵਕਾਂ ਨੂੰ ਵਿਵਾਦਪੂਰਨ ਢਾਂਚਾ ਢਾਹੁਣ ਲਈ ਉਕਸਾਉਣ ਦੇ ਦੋਸ਼ ਹਨ ਬੈਂਚ ਨੇ ਰਾਏਬਰੇਲੀ ‘ਚ ਚੱਲ ਰਹੇ ਮੁਕੱਦਮੇ ਨੂੰ ਚਾਰ ਹਫ਼ਤਿਆਂ ਅੰਦਰ ਲਖਨਊ ਟਰਾਂਸਫਰ ਕਰਨ ਦਾ ਆਦੇਸ਼ ਦਿੱਤਾ ।

ਸੁਪਰੀਮ ਕੋਰਟ ਨੇ ਕਿਹਾ ਕਿ ਸੁਣਵਾਈ ਰੋਜ਼-ਰੋਜ਼ ਚੱਲੇਗੀ ਤੇ ਇਸ ਨੂੰ ਦੋ ਸਾਲ ‘ਚ ਪੂਰਾ ਕਰਨਾ ਪਵੇਗਾ ਸੀਬੀਆਈ ਇਹ ਯਕੀਨੀ ਕਰੇਗੀ ਕਿ ਮੁਦੱਈ ਧਿਰ ਦਾ  ਇੱਕ ਗਵਾਹ ਬਿਆਨ ਦਰਜ ਕਰਵਾਉਣ ਲਈ ਸੁਣਵਾਈ ਦੌਰਾਨ ਹੇਠਲੀ ਅਦਾਲਤ ‘ਚ ਮੌਜ਼ੂਦ ਹੋਣ ਮਾਮਲੇ ‘ਚ ਫੈਸਲਾ ਸੁਣਾਏ ਜਾਣ ਤੱਕ ਸੁਣਵਾਈ ਕਰ ਰਹੇ ਜੱਜਾਂ ਦੇ ਤਬਾਦਲੇ ਨਹੀਂ ਕੀਤੇ ਜਾਣਗੇ ।

ਅਦਾਲਤ ਨੇ ਕਿਹਾ ਕਿ ਉਸਦੇ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਇਸ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਪੱਖ ਨੂੰ ਅਜਿਹਾ ਲੱਗਦਾ ਹੈ ਕਿ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਤਾਂ ਉਸ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਛੋਟ ਹੋਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।