ਬੇਟੀ ਬਚਾਉਣ ਨੂੰ ਲਿਆ 8ਵਾਂ ਫੇਰਾ

Babita, Married, Vivek

ਬੇਟੀ ਬਚਾਉਣ ਨੂੰ ਲਿਆ 8ਵਾਂ ਫੇਰਾ
ਰੇਸਲਰ ਬਬੀਤਾ ਫੋਗਾਟ ਤੇ ਭਾਰਤ ਕੇਸਰੀ ਵਿਵੇਕ ਸਿਹਾਗ ਵਿਆਹ ਬੰਧਨ ‘ਚ ਬੱਝੇ

ਚਰਖੀ ਦਾਦਰੀ, ਸੱਚ ਕਹੂੰ ਨਿਊਜ਼। ਰੇਸਲਰ ਬਬੀਤਾ ਫੋਗਾਟ ਅਤੇ ਭਾਰਤ ਕੇਸਰੀ ਵਿਵੇਕ ਸਿਹਾਗ ਐਤਵਾਰ ਨੂੰ ਵਿਆਹ ਬੰਧਨ ‘ਚ ਬੱਝ ਗਏ। ਇਸ ਦੌਰਾਨ ਦੋਵਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਲ ਹੀ ਦਾਜ ਦੀ ਬੁਰਾਈ ਨੂੰ ਖ਼ਤਮ ਕਰਨ ਲਈ 8ਵਾਂ ਫੇਰਾ ਲਿਆ। ਦੋਵਾਂ ਪਰਿਵਾਰਾਂ ਨੇ ਬਿਨਾਂ ਦਾਜ ਦਹੇਜ ਲਏ ਤੇ ਦਿੱਤੇ ਸ਼ਾਦੀ ਕਰਕੇ ਸਮਾਜ ਲਈ ਮਿਸਾਲ ਕਾਇਮ ਕੀਤੀ। ਇਸ ਦੌਰਾਨ Babita ਨੇ ਕਿਹਾ ਕਿ ਪਿਤਾ ਜੀ ਸਾਨੂੰ ਭੈਣਾਂ ਨੂੰ ਕਦੇ ਸਜਣ ਨਹੀਂ ਦਿੰਦੇ ਸਨ ਪਰ ਅੱਜ ਵਿਆਹ ਕਰਕੇ ਉਸ ਦੀ ਇਹ ਇੱਛਾ ਪੂਰੀ ਹੋਈ ਹੈ। ਉਸ ਨੇ ਕਿਹਾ ਕਿ ਉਹ ਆਪਣੀਆਂ ਭੈਣਾਂ ਨਾਲ ਕਿਸੇ ਵਿਆਹ ਸਮਾਰੋਹ ‘ਤੇ ਜਾਂਦੀਆਂ ਸਨ ਤਾਂ ਦੂਜੀਆਂ ਲੜਕੀਆਂ ਨੂੰ ਦੇਖ ਕੇ ਕਈ ਵਾਰ ਚੂੜੀਆਂ ਅਤੇ ਅੰਗੂਠੀ ਪਾ ਲੈਂਦੀਆਂ ਸਨ ਪਰ ਪਿਤਾ ਜੀ ਮਨ੍ਹਾ ਕਰ ਦਿੰਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਤੁਹਾਡਾ ਟੀਚਾ ਸਿਰਫ ਰੇਸਲਿੰਗ ਹੋਣਾ ਚਾਹੀਦਾ ਹੈ। ਜਦੋਂ ਟੀਚਾ ਪਾ ਲਿਆ ਤਾਂ ਮੇਕਅਪ ਵੀ ਕਰ ਲੈਣਾ। ਮੈਂ ਦੁਲਹਨ ਦਾ ਜੋੜਾ ਪਾ ਕੇ ਬਹੁਤ ਖੁਸ਼ ਹਾਂ। ਦੱਸਣਯੋਗ ਹੈ ਕਿ ਇਸ ਵਿਆਹ ਸਮਾਰੋਹ ‘ਚ ਸਿਰਫ 21 ਬਰਾਤੀ ਆਏ। ਵਿਵੇਕ ਦੇ ਤਾਊ ਰਾਜਪਾਲ ਅਤੇ ਚਾਚਾ ਓਮਪ੍ਰਕਾਸ਼ ਵੀ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ। ਇੱਧਰ ਫੋਗਾਟ ਪਰਿਵਾਰ ਦੇ ਸਾਰੇ ਮੈਂਬਰ ਸਮਾਰੋਹ ‘ਚ ਮੌਜ਼ੂਦ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here