ਟੈਸਟ ਰੈਕਿੰਗ ’ਚ ਰੂਟ ਨੂੰ ਪਛਾੜ ਸਕਦਾ ਹੈ ਬਾਬਰ ਆਜ਼ਮ: ਮਹੇਲਾ ਜੈਵਰਧਨੇ

jawrderna

ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਬਿਆਨ

(ਏਜੰਸੀ) ਦੁਬੱਈ। ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਕਿਹਾ ਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਭਵਿੱਖ ’ਚ ਟੈਸਟ ਰੈਕਿੰਗ ’ਚ ਸਿਖਰ ’ਤੇ ਕਾਬਿਜ ਇੰਗਲੈਂਡ ਦੇ ਬੱਲੇਬਾਜ ਜੋ ਰੂਟ ਨੂੰ ਪਿੱਛੇ ਛੱਡ ਸਕਦੇ ਹਨ ਇਸ ਸਾਲ ਜੂਨ ਤੋਂ ਰੂਟ ਟੈਸਟ ਬੱਲੇਬਾਜਾਂ ਦੀ ਰੈਕਿੰਗ ’ਚ ਚੋਟੀ ’ਤੇ ਹਨ 2021 ਦੀ ਸ਼ੁਰੂਆਤ ਤੋਂ ਬਾਅਦ ਤੋਂ ਉਨ੍ਹਾਂ ਦੀ ਸਾਨਦਾਰ ਫਾਰਮ ਕਾਰਨ ਉਨ੍ਹਾਂ ਨੂੰ ਸਾਲ ਲਈ ‘ਆਈਸੀਸੀ ਮੈਨਸ ਟੈਸਟ ਪਲੇਅਰ ਆਫ਼ ਦ ਈਅਰ’ ਦਾ ਪੁਰਸਕਾਰ ਵੀ ਦਿੱਤਾ ਗਿਆ ਪਰ ਜੈਵਰਧਨੇ ਨੇ ਆਜ਼ਮ ਨੂੰ ਨੇੜਲੇ ਭਵਿੱਖ ’ਚ ਟੈਸਟ ਰੈਕਿੰਗ ਦੇ ਸਿਖਰ ’ਤੇ ਰੂਟ ਨੂੰ ਪਛਾੜਨ ਦੀ ਗੱਲ ਕੀਤੀ ਹੈ।

ਇਸ ਸਮੇਂ ਆਜ਼ਮ ਤਿੰਨੋਂ ਫਾਰਮੇਂਟਾਂ ’ਚ ਬੱਲੇਬਾਜ਼ਾਂ ਦੀ ਰੈਂਕਿੰਗ ਦੇ ਸਿਖਰਲੇ ਤਿੰਨ ’ਚ ਇੱਕ ਮਾਤਰ ਖਿਡਾਰੀ ਹਨ, ਜੋ ਟੀ-20 ਦੇ ਨਾਲ-ਨਾਲ ਇੱਕ ਰੋਜ਼ਾ ਰੈਂਕਿੰਗ ’ਚ ਸਿਖਰਲੇ ਸਥਾਨ ’ਤੇ ਕਾਬਿਜ਼ ਹਨ ਅਤੇ ਟੈਸਟ ’ਚ ਨੰਬਰ ਤਿੰਨ ’ਤੇ ਹਨ। ਜੈਵਰਧਨੇ ਨੇ ਆਈਸੀਸੀ ਰਿਵਯੂ ਸ਼ੋਅ ਦੇ ਨਵੇਂ ਐਪੀਸੋਡ ’ਚ ਕਿਹਾ ਕਿ ਮੈਂ ਕਹਾਂਗਾ ਕਿ ਬਾਬਰ ਆਜ਼ਮ ਕੋਲ ਇੱਕ ਮੌਕਾ ਹੈ ਉਹ ਤਿੰਨੋਂ ਫਾਰਮੇਂਟਾਂ ’ਚ ਲਗਾਤਾਰ ਵਧੀਆ ਕਰ ਰਹੇ ਹਨ ਅਤੇ ਇਹ ਉਨ੍ਹਾਂ ਦੀ ਰੈਂਕਿੰਗ ’ਚ ਦਿਸਦਾ ਹੈ ਉਹ ਇੱਕ ਸੁਭਾਵਿਕ ਰੂਪ ਨਾਲ ਪ੍ਰਤਿਭਾਸ਼ਾਲੀ ਖਿਡਾਰੀ ਹਨ ਅਤੇ ਸਾਰੇ ਹਾਲਾਤਾਂ ’ਚ ਖੇਡਦੇ ਹਨ।

ਉਨ੍ਹਾਂ ਕਿਹਾ ਕਿ ਟੀ-20 ਅਤੇ ਇੱਕਰੋਜ਼ਾ ’ਚ ਬਾਬਰ ਨੂੰ ਪੱਛਾੜਨਾ ਮੁਸ਼ਕਲ ਹੈ, ਕਿਉਂਕਿ ਬਹੁਤ ਸਾਰੇ ਵਧੀਆ ਖਿਡਾਰੀ ਹਨ, ਜਿਨ੍ਹਾਂ ਨੂੰ ਲਗਾਤਾਰ ਬਿਹਤਰ ਕਰਨਾ ਹੋਵੇਗਾ ਜਦੋਂ ਤੱਕ ਉਹ ਅਜਿਹਾ ਕਰਨਗੇ, ਬਾਬਰ ਹੋਰ ਬੇਹਤਰ ਕਰਕੇ ਅੱਗੇ ਨਿਕਲ ਜਾਣਗੇ। ਇਸ ਲਈ ਉਨ੍ਹਾਂ ਨੂੰ ਟੈਸਟ ’ਚ ਵੀ ਬਿਹਤਰ ਹੋਣ ਲਈ ਵਧੀਆ ਕਰਨਾ ਚਾਹੀਦਾ ਹੈ। ਸ਼੍ਰੀਲੰਕਾ ਖਿਲਾਫ ਟੈਸਟ ’ਚ ਆਜ਼ਮ ਨੇ 119, 55, 16 ਅਤੇ 81 ਦੇ ਸਕੋਰ ਬਣਾ ਬਣਾਏ। ਜੈਵਰਧਨੇ ਨੇ ਦਵੀਪ ਰਾਸ਼ਟਰ ’ਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਪਰ ਉਨ੍ਹਾਂ ਨੂੰ ਲੱਗਦਾ ਕਿ ਜੇਕਰ ਉਹ ਟੈਸਟ ’ਚ ਚੋਟੀ ’ਤੇ ਪਹੁੰਚੇ ਹਨ, ਤਾਂ ਆਜ਼ਮ ਨੂੰ ਆਪਣੇ ਆਸਪਾਸ ਦੇ ਕੁਝ ਵਧੀਆ ਖਿਡਾਰੀਆਂ ਨਾਲ ਮੁਕਾਬਲਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here