What to do in case of low blood pressure?
ਬਲੱਡ ਪ੍ਰੈਸ਼ਰ ਘੱਟ ਹੋਣਾ, ਮਤਲਬ ਖੂਨ ਦਾ ਵਹਾਅ ਘੱਟ ਹੋਣਾ ਹੈ। ਇਸ ਸਥਿਤੀ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਇਸ ਦਾ ਅਸਰ ਸਰੀਰ ਦੇ ਦੂਸਰੇ ਅੰਗਾਂ ’ਤੇ ਪੈ ਸਕਦਾ ਹੈ। ਕਿਉਂਕਿ ਸਰੀਰ ਵਿੱਚ ਖੂਨ ਦਾ ਦਬਾਅ ਘੱਟ ਹੋਣ ਕਾਰਨ ਖੂਨ ਜ਼ਰੂਰੀ ਅੰਗਾਂ ਤੱਕ ਨਹੀਂ ਪਹੁੰਚ ਸਕਦਾ ਜਿਸ ਨਾਲ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਆਉਂਦੀ ਹੈ। ਅਜਿਹੇ ਵਿੱਚ ਦਿਲ, ਕਿਡਨੀ, ਫੇਫੜਿਆਂ ਤੇ ਦਿਮਾਗ ਅੰਸ਼ਿਕ ਜਾਂ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਸਕਦੇ ਹਨ। ਅਜਿਹੀ ਸਮੱਸਿਆ ਵਿੱਚ ਪੀੜਤ ਵਿਅਕਤੀ ਨੂੰ ਇਹ ਨੁਸਖਾ ਕਾਫੀ ਫਾਇਦੇਮੰਦ ਹੁੰਦਾ ਹੈ। (blood pressure)
ਨਮਕ ਦਾ ਸੇਵਨ ਕਰੋ: | blood pressure
ਨਮਕ ਵਾਲਾ ਪਾਣੀ ਘੱਟ ਬਲੱਡ ਪ੍ਰੈਸ਼ਰ ਲਈ ਲਾਭਦਾਇਕ ਹੈ। ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਨਮਕ ਵਿੱਚ ਸੋਡੀਅਮ ਮੌਜ਼ੂਦ ਹੁੰਦਾ ਹੈ ਤੇ ਇਹ ਬਲੱਡ ਪ੍ਰੈਸ਼ਰ ਵਧਾਉਂਦਾ ਹੈ। ਧਿਆਨ ਰਹੇ ਕਿ ਨਮਕ ਦੀ ਮਾਤਰਾ ਇੰਨੀ ਵੀ ਨਾ ਲਓ ਕਿ ਇਸ ਨਾਲ ਸਿਹਤ ’ਤੇ ਮਾੜਾ ਅਸਰ ਪਵੇ। ਬਹੁਤ ਜ਼ਿਆਦਾ ਮਾਤਰਾ ਵਿਚ ਨਮਕ ਸਿਹਤ ਲਈ ਨੁਕਸਾਨਦੇਹ ਵੀ ਹੁੰਦਾ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ’ਤੇ ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਨਮਕ ਮਿਲਾ ਕੇ ਪੀ ਸਕਦੇ ਹੋ। ਅਜਿਹਾ ਦਿਨ ਵਿੱਚ ਦੋ ਵਾਰ ਕਰੋ। ਜਿਵੇਂ ਹੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗੇ ਤਾਂ ਇੱਕ ਚੂੰਢੀ ਨਮਕ ਜੀਭ ’ਤੇ ਰੱਖ ਲਓ, ਇਸ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।
ਤੁਲਸੀ ਦਾ ਸੇਵਨ:
ਤੁਲਸੀ ਘੱਟ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿੱਚ ਮੱਦਦਗਾਰ ਸਾਬਿਤ ਹੰੁਦੀ ਹੈ। ਇਸ ਵਿੱਚ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਆਦਿ ਕਈ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸੰਤੁਲਿਤ ਤੇ ਤਣਾਅ ਤੋਂ ਦੂਰ ਕਰਦੇ ਹਨ।