ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Chhabeel In F...

    Chhabeel In Faridkot: ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਠੰਢੇ ਮਿੱਠੇ ਪਾਣੀ ਦੀ ਛਬੀਲ 

    Chhabeel In Faridkot
    Chhabeel In Faridkot: ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਠੰਢੇ ਮਿੱਠੇ ਪਾਣੀ ਦੀ ਛਬੀਲ 

    Chhabeel In Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਅੱਤ ਦੀ ਗਰਮੀ ਅਤੇ ਲੂ ਦੇ ਚੱਲਦਿਆਂ, ਸ਼ਹਿਰ ਵਾਸੀਆਂ ਨੂੰ ਰਾਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ (ਰਜਿ.) ਫ਼ਰੀਦਕੋਟ ਵੱਲੋਂ ਅੱਜ ਸ਼ਹਿਰ ਦੇ ਮੁੱਖ ਚੌਂਕ ਘੰਟਾ ਘਰ ਵਿਖੇ ਠੰਢੇ ਜਲ ਜੀਰਾ ਅਤੇ ਮਿੱਠੇ ਪਾਣੀ  ਦੀ ਛਬੀਲ ਲਗਾਈ ਗਈ। ਇਸ ਨੇਕ ਕਾਰਜ ਦੀ ਸ਼ਹਿਰ ਭਰ ’ਚ ਪ੍ਰਸ਼ੰਸਾ ਹੋ ਰਹੀ ਹੈ, ਯਾਦ ਰਹੇ ਕਿ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਸਮੇਂ-ਸਮੇਂ ਤੇ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਅਤੇ ਇਸ ਵਾਰ ਵੀ ਸੋਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਛਬੀਲ ਲਗਾਉਣ ਦਾ ਫੈਸਲਾ ਕੀਤਾ ਗਿਆ।

    ਸੁਸਾਇਟੀ ਦੇ ਪ੍ਰਧਾਨ ਰਕੇਸ਼ ਗਰਗ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਪਿਆਸ ਤੋਂ ਰਾਹਤ ਦੇਣਾ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ ਅਤੇ ਇਹ ਛਬੀਲ ਉਸੇ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਅਤੇ ਹੋਰ ਪੱਤਰਕਾਰ ਭਾਈਚਾਰੇ ਨੇ ਵਧ-ਚੜ੍ਹ ਕੇ ਸੇਵਾ ਨਿਭਾਈ ਅਤੇ ਰਾਹਗੀਰਾਂ ਨੂੰ ਠੰਢੇ ਮਿੱਠੇ ਜਲ ਵੀ ਮੁਹੱਈਆ ਕਰਵਾਏ।

    ਇਹ ਵੀ ਪੜ੍ਹੋ: Faridkot News: ਖੁਦ ਹੀ ਬੱਚਾ ਵੇਚ ਕੇ ਜੋੜੇ ਨੇ ਘੜੀ ਝੂਠੀ ਕਹਾਣੀ, ਹੋਇਆ ਵੱਡਾ ਖੁਲਾਸਾ

    ਛਬੀਲ ‘ਤੇ ਆਉਣ ਵਾਲੇ ਲੋਕਾਂ ਨੇ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜਾਂ ਨਾਲ ਹੀ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ। ਸੁਸਾਇਟੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਪ੍ਰਧਾਨ ਰਕੇਸ਼ ਗਰਗ, ਚੇਅਰਮੈਨ ਸ੍ਰੀ ਰਜਿੰਦਰ ਅਰੋੜਾ, ਗੁਰਪ੍ਰੀਤ ਸਿੰਘ ਪੱਕਾ, ਪ੍ਰਦੀਪ ਗਰਗ, ਪਰਵਿੰਦਰ ਸਿੰਘ ਕੰਧਾਰੀ, ਅਜ਼ੇ ਸਿੰਗਲਾ, ਨਾਇਬ ਰਾਜ਼, ਜਗਤਾਰ ਸਿੰਘ ਦੁਸਾਂਝ, ਗੁਰਜੀਤ ਸਿੰਘ ਰੋਮਾਣਾ, ਸੂਰਜ਼ ਪ੍ਰਕਾਸ਼, ਤਰਸੇਮ ਚਾਨਣਾ ਅਤੇ ਹੋਰ ਪੱਤਰਕਾਰ ਸਾਥੀਆਂ ਤੋਂ ਇਲਾਵਾ ਸਹਿਯੋਗੀ ਸੱਜਣ ਹਾਜ਼ਰ ਸਨ। Chhabeel In Faridkot