ਬਾਬਾ ਫ਼ਰੀਦ ਲੌਂਗੋਵਾਲ ਵਿਖੇ ਸਿਲਾਈ ਮਸ਼ੀਨ ਵੰਡ ਸਮਾਰੋਹ ਕਰਵਾਇਆ
ਲੌਂਗੋਵਾਲ, (ਹਰਪਾਲ)। ਬਾਬਾ ਫ਼ਰੀਦ ਮੈਮੋਰੀਅਲ ਐਜ਼ੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ, ਲੌਂਗੋਵਾਲ ਵਿਖੇ ਸੋਸਵਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਖੇ ਮਸ਼ੀਨ ਵੰਡ (Machine Distribution) ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮਾਨਯੋਗ ਏ.ਡੀ.ਸੀ.(ਡੀ) ਸ੍ਰੀ ਵਰਜੀਤ ਵਾਲੀਆ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਅਤਿ ਲੋੜਵੰਦ 25 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।
ਇਸ ਉਪਰੰਤ ਉਹਨਾਂ ਨੇ ਲੜਕੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੜਕੀਆਂ ਨੂੰ ਕਿਸੇ ਵੀ ਹੁਨਰ ਨੂੰ ਸਿੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਬੰਧਕ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਉਨ੍ਹਾਂ ਸੰਸਥਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਹ ਕਾਰਜ ਦੇਖ ਕੇ ਬਹੁਤ ਖੁਸ਼ ਹੋਏ ਹਨ। ਕਿਉਂਕਿ ਲੜਕੀਆਂ ਨੂੰ ਸਕਿੱਲ ਸਿਖਾ ਕੇ ਕਮਾਈ ਦੇ ਯੋਗ ਬਣਾਉਣਾ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ। (Machine Distribution)
ਉਨ੍ਹਾਂ ਸਰਕਾਰ ਵੱਲੋਂ ਬਹੁਤ ਸਾਰੇ ਸਕਿੱਲ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰੋ. ਪੀ.ਕੇ. ਜੈਨ ਦੀ ਕਿਤਾਬ “ਪੇਰੈਂਟਸ ਸਕਿੱਲ” ਲੋਕ ਅਰਪਣ ਕੀਤੀ। ਇਸ ਸਮਾਗਮ ਵਿੱਚ ਅਮਨਪ੍ਰੀਤ ਸਿੰਘ, ਬਲਾਕ ਮਿਸ਼ਨ ਮੈਨੇਜਰ ਅਤੇ ਗੁਰਪ੍ਰੀਤ ਸਿੰਘ , ਬਲਾਕ ਮੋਬਾਲਾਈਜੇਸ਼ਨ ਮੈਨੇਜਰ, ਏ.ਡੀ.ਸੀ. ਦਫਤਰ ਸੰਗਰੂਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਕਮਲਜੀਤ ਸਿੰਘ, ਕੁਲਦੀਪ ਸਿੰਘ, ਪ੍ਰੋ: ਪੀ.ਕੇ. ਜੈਨ ਅਤੇ ਸੰਸਥਾ ਦਾ ਸਾਰਾ ਸਟਾਫ ਮੈਡਮ ਸ਼ਰਨਜੀਤ, ਮਨਜੀਤ, ਮਨਪ੍ਰੀਤ, ਰਮਨਪ੍ਰੀਤ, ਜਸਪਾਲ, ਰਮਨ ਅਤੇ ਦਿਲਜੋਤ ਬੰਟੀ, ਜਗਦੇਵ, ਗੁਰਪ੍ਰੀਤ, ਪ੍ਰਮੋਦ ਕੁਮਾਰ ਮੋਜੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ