Ayurvedic Datun: ਆਯੁਰਵੈਦਿਕ ਦਾਤਣ, ਮੌਸਮ ਅਨੁਸਾਰ ਕਰੋ ਸਹੀ ਚੋਣ

Ayurvedic Datun
Ayurvedic Datun: ਆਯੁਰਵੈਦਿਕ ਦਾਤਣ, ਮੌਸਮ ਅਨੁਸਾਰ ਕਰੋ ਸਹੀ ਚੋਣ

Ayurvedic Datun: ਅੱਜ ਦੀ ਆਧੁਨਿਕ ਜੀਵਨਸ਼ੈਲੀ ’ਚ ਜਿੱਥੇ ਟੂਥਬਰੱਸ਼ ਅਤੇ ਪੇਸਟ ਆਮ ਹੋ ਗਏ ਹਨ, ਉੱਥੇ ਆਯੁਰਵੇਦ ਦੀ ਪ੍ਰਾਚੀਨ ਰਵਾਇਤ ਦਾਤਣ ਇੱਕ ਵਾਰ ਫਿਰ ਚਰਚਾ ’ਚ ਹੈ ਮੂੰਹ ਦੀ ਸਫਾਈ ਸਿਰਫ਼ ਦੰਦਾਂ ਤੱਕ ਸੀਮਿਤ ਨਹੀਂ, ਸਗੋਂ ਪੂਰੇ ਸਰੀਰ ਦੀ ਸਿਹਤ ਨਾਲ ਜੁੜੀ ਹੁੰਦੀ ਹੈ ਆਯੁਰਵੇਦ ’ਚ ਦਾਤਣ ਨੂੰ ਨਾ ਸਿਰਫ਼ ਦੰਦ ਸਾਫ ਕਰਨ ਦਾ ਸਾਧਨ ਹੈ, ਸਗੋਂ ਸੰਪੂਰਨ ਸਿਹਤ ਨੂੰ ਸੰਤੁਲਿਤ ਰੱਖਣ ਦਾ ਜ਼ਰੀਆ ਮੰਨਿਆ ਗਿਆ ਹੈ ਮਹਾਂਰਿਸ਼ੀ ਵਾਗਭਟ ਦੇ ਗ੍ਰੰਥ ਅਸ਼ਟਾਂਗ ਹਰਦਯਮ ’ਚ ਵੀ ਦਾਤਣ ਦੇ ਮਹੱਤਵ ਦਾ ਵਿਸਥਾਰ ’ਚ ਵਰਣਨ ਮਿਲਦਾ ਹੈ।

ਇਹ ਖਬਰ ਵੀ ਪੜ੍ਹੋ : Kharg Island Terminal: ਜੰਗ ਵਿਚਕਾਰ ਤੇਲ ਤੇ ਗੈਸ ਨਾਲ ਈਰਾਨ ਦੀ ਰਿਕਾਰਡ ਕਮਾਈ, ਖਾਰਗ ਟਰਮੀਨਲ ਤੋਂ ਸਪਲਾਈ ਜਾਰੀ

ਦਾਤਣ ਕੀ ਹੈ ਅਤੇ ਕੀ ਕਿਉਂ ਖਾਸ ਹੈ | Ayurvedic Datun

  • ਰੁੱਖਾਂ ਦੀਆਂ ਤਾਜ਼ੀਆਂ ਟਾਹਣੀਆਂ ਨਾਲ ਕੀਤਾ ਜਾਣ ਵਾਲਾ ਕੁਦਰਤੀ ਦੰਦ-ਸਫ਼ਾਈ ਉਪਾਅ।
  • ਦੰਦਾਂ ਦੀ ਸਫਾਈ ਦੇ ਨਾਲ-ਨਾਲ ਮਸੂੜਿਆਂ ਦੀ ਮਾਲਿਸ਼ ਵੀ ਕਰਦੀ ਹੈ।
  • ਮੂੰਹ ਦੀ ਬਦਬੂ, ਬੈਕਟੀਰੀਆ ਅਤੇ ਪਲਾਕ ਨੂੰ ਕੁਦਰਤੀ ਤੌਰ ’ਤੇ ਦੂਰ ਕਰਦੀ ਹੈ।
  • ਸਵਾਦ-ਇੰਦਰੀਆਂ ਨੂੰ ਸਰਗਰਮ ਕਰਕੇ ਤਾਜ਼ਗੀ ਦਾ ਅਨੁਭਵ ਕਰਵਾਉਂਦੀ ਹੈ।

ਬਰੱਸ਼ ਤੋਂ ਬਿਹਤਰ ਕਿਉਂ

  1. ਰਸਾਇਣ ਮੁਕਤ ਅਤੇ ਪੂਰੀ ਤਰ੍ਹਾਂ ਕੁਦਰਤੀ।
  2. ਦੰਦਾਂ ਨਾਲ ਮਸੂੜਿਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ।
  3. ਐਂਟੀਬੈਕਟੀਰੀਅਲ ਗੁਣਾਂ ਨਾਲ ਸੰਕਰਮਣ ਦਾ ਖਤਰਾ ਘੱਟ ਕਰਦੀ ਹੈ।
  4. ਸਰੀਰ ਦੇ ਹੋਰ ਅੰਗਾਂ ’ਤੇ ਵੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ।
  5. ਆਯੁਰਵੇਦ ਅਨੁਸਾਰ ਦਾਤਣ ਲਈ ਉਪਯੋਕਤ ਰੁੱਖ: ਨਿੰਮ, ਕਿੱਕਰ, ਅਰਜਨ, ਅੰਬ, ਅਮਰੂਦ, ਜਾਮੁਨ, ਕਰੰਜ, ਬੋਹੜ, ਅਪਾਮਾਰਗ, ਬੇਰ ਇਸ ਤੋਂ ਇਲਾਵਾ ਟਾਹਲੀ ਅਤੇ ਬਾਂਸ ਦਾ ਜ਼ਿਕਰ ਮਿਲਦਾ ਹੈ।

ਮੁੱਖ ਦਾਤਣਾਂ ਤੇ ਉਨ੍ਹਾਂ ਦੇ ਲਾਭ:

  • ਨਿੰਮ ਦੀ ਦਾਤਣ : ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ, ਪਾਇਰੀਆ, ਮਸੂੜਿਆਂ ’ਚੋਂ ਖੂਨ ਅਤੇ ਬਦਬੂ ’ਚ ਰਾਹਤ, ਦੰਦਾਂ ’ਚ ਕੀੜਾ ਲੱਗਣ ਤੋਂ ਬਚਾਅ
  • ਕਿੱਕਰ ਦੀ ਦਾਤਣ : ਮਸੂੜਿਆਂ ਨੂੰ ਮਜ਼ਬੂਤ ਬਣਾਉਂਦੀ ਹੈ, ਕਫ-ਪਿੱਤ ਸੰਤੁਲਿਤ ਕਰਦੀ ਹੈ, ਮੂੰਹ ਦੇ ਛਾਲੇ ਅਤੇ ਖੂਨ ਵਹਾਅ ’ਚ ਲਾਭਕਾਰੀ
  • ਅਰਜਨ ਦੀ ਦਾਤਣ : ਦਿਲ ਸਿਹਤ ਲਈ ਸਹਾਇਕ, ਬਲੱਡ ਪ੍ਰੈਸ਼ਰ ਸੰਤੁਲਨ ’ਚ ਮੱਦਦਗਾਰ, ਸਰੀਰ ਦੀ ਅੰਦਰੂਨੀ ਮਜ਼ਬੂਤੀ ਵਧਾਉਂਦੀ ਹੈ
  • ਬੋਹੜ ਦੀ ਦਾਤਣ : ਟੈਨਿਨ ਤੱਤ ਨਾਲ ਭਰਪੂਰ, ਅੱਖਾ ਦੀ ਰੌਸ਼ਨੀ ਅਤੇ ਗਰਭ-ਅਵਸਥਾ ’ਚ ਲਾਭਕਾਰੀ
  • ਅਪਾਮਾਰਗ : ਖਾਰੇ ਗੁਣਾਂ ਨਾਲ ਯੁਕਤ, ਪੱਥਰੀ, ਚਮੜੀ ਅਤੇ ਸਾਹ ਰੋਗਾਂ ’ਚ ਸਹਾਇਕ
  • ਕਰੰਜ਼ : ਪਾਚਣ ਸੁਧਾਰਦਾ ਹੈ, ਪੇਟ ਦੇ ਕੀੜੇ ਅਤੇ ਬਵਾਸੀਰ ’ਚ ਰਾਹਤ

ਮੌਸਮ ਅਨੁਸਾਰ ਦਾਤਣ ਦੀ ਚੋਣ

  1. ਗਰਮੀ (ਚੇਤ ਤੋਂ ਗਰਮੀ ਰੁੱਤ) : ਨਿੰਮ, ਕਿੱਕਰ
  2. ਸਰਦੀ ਰੁੱਤ : ਅਮਰੂਦ, ਜਾਮੁਨ
  3. ਬਰਸਾਤ ਦਾ ਮੌਸਮ: ਅੰਬ , ਅਰਜਨ