Ayurvedic Daily Routine : ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਡਾਕਟਰਾਂ ਤੋਂ ਜਾਣੋ ਸਿਹਤ ਦੇ ਰਾਜ : Health Tips

Ayurvedic Daily Routine
Ayurvedic Daily Routine : ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਡਾਕਟਰਾਂ ਤੋਂ ਜਾਣੋ ਸਿਹਤ ਦੇ ਰਾਜ : Health Tips

Ayurvedic Daily Routine: ਆਧੁਨਿਕ ਜੀਵਨਸ਼ੈਲੀ ’ਚ ਭੱਜ-ਦੌੜ, ਤਣਾਅ ਅਤੇ ਬੇਕਾਬੂ ਰੋਜਮਰਾ ਕਾਰਨ ਕਈ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਆਯੁਰਵੇਦ, ਜੋ ਕਿ ਇੱਕ ਪੁਰਾਤਨ ਭਾਰਤੀ ਇਲਾਜ ਪ੍ਰਣਾਲੀ ਹੈ, ਜੀਵਨ ਨੂੰ ਸੰਤੁਲਿਤ ਅਤੇ ਤੰਦਰੁਸਤ ਰੱਖਣ ਲਈ ਵਿਸ਼ੇਸ਼ ਰੋਜ਼ਮਰਾ ਦਾ ਪਾਲਣ ਕਰਨ ਦੀ ਸਲਾਹ ਦਿੰਦੀ ਹੈ। ਇਹ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਵੀ ਬਣਾਈ ਰੱਖਣ ’ਚ ਸਹਾਇਕ ਹੁੰਦੀ ਹੈ। Health Tips
ਆਓ ਜਾਣੀਏ ਕਿ ਇੱਕ ਆਦਰਸ਼ ਆਯੁਰਵੈਦਿਕ ਰੋਜਮਰਾ ਕਿਹੋ-ਜਿਹੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਕੀ ਫਾਇਦੇ ਹਨ।

1. ਬ੍ਰਹਮ ਮਹੂਰਤ ’ਚ ਜਾਗਣਾ (ਛੇਤੀ ਉੱਠਣਾ): | Ayurvedic Daily Routine

ਸਮਾਂ: ਸਵੇਰੇ 2: 00 ਵਜੇ ਤੋਂ 5: 00 ਵਜੇ ਦੇ ਵਿਚਕਾਰ
ਲਾਭ :

  • ਸਰੀਰ ’ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
  • ਮਨ ਸ਼ਾਂਤ ਰਹਿੰਦਾ ਹੈ ਅਤੇ ਇਕਾਗਰਤਾ ਵਧਦੀ ਹੈ।
  • ਆਯੁਰਵੇਦ ਅਨੁਸਾਰ, ਇਸ ਸਮੇਂ ਵਾਤਾਵਰਨ ’ਚ ਪ੍ਰਾਣਵਾਯੂ (ਆਕਸੀਜ਼ਨ) ਜ਼ਿਆਦਾ ਮਾਤਰਾ ’ਚ ਹੁੰਦੀ ਹੈ, ਜੋ ਸਾਹ ਪ੍ਰਣਾਲੀ ਲਈ ਫਾਇਦੇਮੰਦ ਹੁੰਦੀ ਹੈ।
  • ਅਜਿਹੇ ’ਚ ਪ੍ਰਾਣਾਯਾਮ ਦੇ ਨਾਲ ਧਿਆਨ (ਸਿਮਰਨ) ਕਰਨਾ ਉੱਤਮ ਹੈ। Ayurvedic Daily Routine

ਬ੍ਰਹਮ ਮਹੂਰਤ ’ਚ ਜਾਗਣ ਤੋਂ ਬਾਅਦ ਕੀ ਕਰੀਏ?

  • ਆਪਣੀ ਜੀਭ ਸਾਫ ਕਰੋ: ਤਾਂਬੇ ਜਾਂ ਸਟੀਲ ਦੀ ਜੀਭ ਸਾਫ ਕਰਨ ਵਾਲੀ ਜੀਭਾ-ਨਿਰਲੇਖਨ (Tangue cleaner) ਦੀ ਵਰਤੋਂ ਕਰੋ। ਇਹ ਟਾਕਸਿੰਸ ਨੂੰ ਕੱਢਣ ’ਚ ਮੱਦਦ ਕਰਦਾ ਹੈ।
  • ਕੋਸਾ ਪਾਣੀ ਪੀਓ: ਇਸ ਨਾਲ ਪਾਚਣ ਤੰਤਰ ਸਰਗਰਮ ਹੁੰਦਾ ਹੈ ਅਤੇ ਪੇਟ ਸਾਫ ਰਹਿੰਦਾ ਹੈ।
    ਤੇਲ ਨਾਲ ਕੁਰਲਾ (ਆਇਲ ਪੁÇਲੰਗ): ਤਿਲ ਜਾਂ ਨਾਰੀਅਲ ਦੇ ਤੇਲ ਨਾਲ ਕੁਰਲਾ ਕਰਨ ਨਾਲ ਦੰਦ ਅਤੇ ਮਸੂੜੇ ਤੰਦਰੁਸਤ ਰਹਿੰਦੇ ਹਨ।

2. ਮਲ ਤਿਆਗ ਅਤੇ ਸਰੀਰ ਸ਼ੁੱਧੀ:

ਸਵੇਰੇ ਪਖਾਨੇ ਜਾਣਾ ਸਰੀਰ ਦੀ ਕੁਦਰਤੀ ਕਿਰਿਆ ਹੈ। ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਰਾਤ ਨੂੰ ਹਲਕਾ ਅਤੇ ਪਚਣਯੋਗ ਭੋਜਨ ਕਰੋ।
ਟਿਪਸ: ਪੇਟ ਸਾਫ ਰੱਖਣ ਲਈ ਕੋਸੇ ਪਾਣੀ ’ਚ ਨਿੰਬੂ ਅਤੇ ਸ਼ਹਿਦ ਪਾ ਕੇ ਪੀ ਸਕਦੇ ਹੋ।
ਤ੍ਰਿਫਲਾ ਚੂਰਨ ਜਾਂ ਆਂਵਲੇ ਦੀ ਵਰਤੋਂ ਕਰਨ ਨਾਲ ਵੀ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ।

3. ਧਿਆਨ ਅਤੇ ਯੋਗ:

ਸਮਾਂ : ਸਵੇਰੇ 6 ਵਜੇ ਤੋਂ 7 ਵਜੇ ਵਿਚਕਾਰ
ਲਾਭ:

  • ਸਰੀਰ ’ਚ ਖੂਨ ਸੰਚਾਰ ਸੁਧਰਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
  • ਰੋਗ ਰੋਕੂ ਸਮਰੱਥਾ (ਇਮਿਊਨਿਟੀ) ਵਧਦੀ ਹੈ।
  • ਮਾਨਸਿਕ ਤਣਾਅ ਘੱਟ ਹੁੰਦਾ ਹੈ।

ਕੀ ਕਰੀਏ?

  • ਸੂਰਜ ਨਮਸਕਾਰ, ਕਸਰਤ ਤੇ ਧਿਆਨ ਦਾ ਅਭਿਆਸ ਕਰੋ।
  • ਹਲਕੀ ਕਸਰਤ ਜਾਂ ਟਹਿਲਣਾ ਵੀ ਫਾਇਦੇਮੰਦ ਹੁੰਦਾ ਹੈ।

4. ਇਸ਼ਨਾਨ (ਅਭਿਅੰਗ ਅਤੇ ਸਰੀਰਕ ਸ਼ੁੱਧੀ):

ਸਮਾਂ: ਕਸਰਤ ਤੋਂ ਬਾਅਦ ਜਾਂ ਸੂਰਜ ਚੜ੍ਹਨ ਤੋਂ ਤੁਰੰਤ ਬਆਦ ਇਸ਼ਨਾਨ ਕਰਨਾ ਚੰਗਾ ਹੁੰਦਾ ਹੈ।
ਲਾਭ:

  • ਸਰੀਰ ਸ਼ੁੱਧ ਹੁੰਦਾ ਹੈ ਅਤੇ ਮਨ ਤਰੋਤਾਜ਼ਾ ਰਹਿੰਦਾ ਹੈ।
  • ਖੂਨ ਸੰਚਾਰ ਬਿਹਤਰ ਹੁੰਦਾ ਹੈ।
  • ਥਕਾਵਟ ਅਤੇ ਤਣਾਅ ਘੱਟ ਹੁੰਦਾ ਹੈ।

ਆਯੁਰਵੈਦਿਕ ਇਸ਼ਨਾਨ ਦੇ ਨਿਯਮ:

  • ਨਹਾਉਣ ਤੋਂ ਪਹਿਲਾਂ ਤਿਲ ਜਾਂ ਨਾਰੀਅਲ ਦੇ ਤੇਲ ਦੀ ਮਾਲਸ਼ ਕਰੋ (ਅਭਿਅੰਗ)।
  • ਠੰਢੇ ਜਾਂ ਕੋਸੇ ਪਾਣੀ ਨਾਲ ਇਸ਼ਨਾਨ ਕਰੋ।
  • ਹਰਬਲ ਸਾਬਣ ਜਾਂ ਵਟਣੇ ਦੀ ਵਰਤੋਂ ਕਰੋ।
  • ਸਿਰ ’ਤੇ ਕਦੇ ਗਰਮ ਪਾਣੀ ਨਾ ਪਾਓ।

5. ਪੌਸ਼ਟਿਕ ਅਤੇ ਸੰਤੁਲਿਤ ਨਾਸ਼ਤਾ:

ਸਮਾਂ : ਸਵੇਰੇ 8: 00 ਤੋਂ 9 : 00 ਵਜੇ

ਕੀ ਖਾਈਏ ?

  • ਪੁੰਗਰਿਆ ਅਨਾਜ, ਤਾਜੇ ਫਲ, ਦੁੱਧ ਅਤੇ ਘਿਓ ਯੁਕਤ ਖਾਣਾ ਲਓ।
  • ਗਰਮ ਪਾਣੀ ਜਾਂ ਹਰਬਲ ਚਾਹ ਦੀ ਵਰਤੋਂ ਕਰੋ।
  • ਚਾਹ ਜਾਂ ਕੌਫੀ ਦੀ ਬੇਹੱਦ ਵਰਤੋਂ ਨਾ ਕਰੋ।

6. ਕੰਮ ਅਤੇ ਦੁਪਹਿਰ ਦਾ ਭੋਜਨ:

ਸਮਾਂ : ਦੁਪਹਿਰ 12: 00 ਤੋਂ 1: 30 ਵਜੇ ਵਿਚਕਾਰ

ਕੀ ਖਾਈਏ ?

  • ਸੰਤੁਲਿਤ ਖੁਰਾਕ ਜਿਸ ’ਚ ਦਾਲ, ਚੌਲ, ਰੋਟੀ ਸਬਜ਼ੀਆਂ ਹੋਣ।
  • ਖਾਣੇ ਤੋਂ ਤੁਰੰਤ ਬਾਅਦ ਪਾਣੀ ਨਾ ਪਿਓ, 1 ਘੰਟੇ ਦਾ ਫਰਕ ਰੱਖੋ ।

7. ਦੁਪਹਿਰ ਤੋਂ ਬਾਅਦ ਹਲਕਾ ਅਰਾਮ (ਪਾਵਰ ਨੈਪ):

  • 15-20 ਮਿੰਟ ਤੱਕ ਅਰਾਮ ਕਰੋ।
  • ਦੁਪਹਿਰ ਸਮੇਂ ਡੂੰਘੀ ਨੀਂਦ ਨਾ ਲਓ, ਇਹ ਸੁਸਤੀ ਵਧਾ ਸਕਦੀ ਹੈ।

8. ਸ਼ਾਮ ਨੂੰ ਹਲਕੀ ਕਸਰਤ ਜਾਂ ਸੈਰ:

ਸਮਾਂ: ਸੂਰਜ ਛਿਪਣ ਤੋਂ ਪਹਿਲਾਂ ਜਾਂ ਬਾਅਦ ’ਚ
ਹਲਕੀ ਵਾੱਕ ਕਰੋ।
ਲਾਭ :
ਪਾਚਨ ’ਚ ਸਹਾਇਤਾ ਕਰਦਾ ਹੈ।
ਮਨ ਨੂੰ ਸ਼ਾਂਤੀ ਦਿੰਦਾ ਅਤੇ ਤਣਾਅ ਘੱਟ ਕਰਦਾ ਹੈ।

9. ਰਾਤ ਦਾ ਖਾਣਾ (ਹਲਕਾ ਅਤੇ ਜ਼ਲਦੀ):

ਸਮਾਂ : ਸੂਰਜ ਛਿਪਣ ਤੋਂ ਪਹਿਲਾਂ

ਕੀ ਖਾਈਏ:

  • ਹਲਕਾ ਅਤੇ ਪਚਣਯੋਗ ਭੋਜਨ ਲਓ, ਜਿਵੇਂ ਖਿਚੜੀ, ਦਲੀਆ, ਹਰੀਆਂ ਸਬਜ਼ੀਆਂ।
  • ਰਾਤ ਨੂੰ ਦਹੀਂ, ਭਾਰੀ ਭੋਜਨ ਤਾਂ ਤਲਿਆ-ਭੁੰਨਿ੍ਹਆ ਖਾਣਾ ਨਾ ਖਾਓ।
  • ਖਾਣੇ ਤੋਂ ਬਾਅਦ 10-15 ਮਿੰਟ ਟਹਿਲੋ।

10. ਸੌਣ ਤੋਂ ਪਹਿਲਾਂ ਨਿਯਮ:

ਸਮਾਂ : ਰਾਤ 10: 00 ਵਜੇ ਤੱਕ ਸੌਂ ਜਾਣਾ ਚਾਹੀਦਾ ਹੈ।

ਕੀ ਕਰੀਏ ?
  • ਚੰਗੀ ਕਿਤਾਬ ਪੜ੍ਹੋ ਅਤੇ ਸਿਮਰਨ ਕਰੋ।
  • ਫੋਨ ਅਤੇ ਟੀਵੀ ਤੋਂ ਦੂਰੀ ਬਣਾਓ।
  • ਤਿਲ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ, ਇਸ ਨਾਲ ਨੀਂਦ ਚੰਗੀ ਆਉਂਦੀ ਹੈ।
  • ਗਰਮ ਦੁੱਧ ’ਚ ਹਲਦੀ ਮਿਲਾ ਕੇ ਪੀਣਾ ਫਾਇਦੇਮੰਦ ਹੈ।

ਆਯੁਰਵੈਦਿਕ ਰੋਜਮਰਾ ਦਾ ਪਾਲਣ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਨਿਯਮਿਤ ਦਿਨਚਰਿਆ ਅਪਣਾਉਣ ਨਾਲ ਜੀਵਨਸ਼ੈਲੀ ਸੰਤੁਲਿਤ ਹੁੰਦੀ ਹੈ ਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਜੇਕਰ ਤੁਸੀਂ ਵੀ ਤੰਦਰੁਸਤ ਜੀਵਨ ਜਿਉਣਾ ਚਾਹੁੰਦੇ ਹੋ, ਤਾਂ ਆਯੁਰਵੈਦਿਕ ਦਿਨਚਰਿਆ ਨੂੰ ਅਪਣਾਓ ਅਤੇ ਇਸ ਦੇ ਲਾਭ ਮਹਿਸੂਸ ਕਰੋ।

Read Also : Benefits of Aromatherapy: ਐਰੋਮਾਥੈਰੇਪੀ ਕੀ ਹੈ? ਕਿਵੇਂ ਇਸ ਨਾਲ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ 

LEAVE A REPLY

Please enter your comment!
Please enter your name here