ਆਯੁਰਵੈਦ ਕੋਰੋਨਾ ਬਿਮਾਰੀ ਤੋਂ ਮੁਕਤੀ ਦਿਵਾਉਣ ‘ਚ ਸਮਰੱਥ
ਭਾਰਤਭੂਮੀ ਆਦਿਕਾਲ ਤੋਂ ਆਯੁਰਵੈਦ ਭੂਮੀ ਦੇ ਰੂਪ ‘ਚ ਪ੍ਰਸਿੱਧ ਰਹੀ ਹੈ ਇੱਥੋਂ ਦਾ ਕਣ-ਕਣ, ਅਣੂ-ਅਣੂ ‘ਚ ਹਰ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਵਾਲੇ ਗੁਣਾਂ ਵਾਲੀਆਂ ਔਸ਼ਧੀਆਂ ਮੌਜ਼ੂਦ ਹਨ ਸਾਡੇ ਦੇਸ਼ ‘ਚ ਆਯੁਰਵੈਦ ‘ਚ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ਼ ਹੈ ਕੋਰੋਨਾ ਵਾਇਰਸ ਨਾਲ ਜੂਝਣ ਲਈ ਆਯੁਰਵੈਦ ‘ਚ ਵੀ ਕਈ ਔਸ਼ਧੀਆਂ ਮੌਜ਼ੂਦ ਹਨ
ਇਹ ਔਸ਼ਧੀਆਂ ਕਿਸੇ ਸਾਈਡ ਇਫੈਕਟ ਦੇ ਬਗੈਰ ਰੋਗ ਰੋਕੂ ਸਮਰੱਥਾ ਵਧਾਉਂਦੀਆਂ ਹਨ, ਜੋ ਕੋਰੋਨਾ ਵਰਗੀ ਗੰਭੀਰ ਬਿਮਾਰੀ ਨਾਲ ਲੜਨ ‘ਚ ਲਈ ਜ਼ਰੂਰੀ ਹੈ ਆਯੂਸ਼ ਮੰਤਰਾਲੇ ਦੇ ਤਹਿਤ ਹੋਏ ਕੁਝ ਪ੍ਰਯੋਗਾਂ ਦੌਰਾਨ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਕੁਆਰੰਟੀਨ ਦੀ ਮਿਆਦ ‘ਚ ਘੱਟ ਤੋਂ ਘੱਟ ਸੱਤ ਦਿਨ ਆਯੁਰਵੈਦਿਕ ਜਾਂ ਹੋਮਿਓਪੈਥਿਕ ਦਵਾਈ ਲਈ, ਉਨ੍ਹਾਂ ਸਾਰੇ ਮਰੀਜ਼ਾਂ ‘ਚ ਵਾਇਰਸ ਨਹੀਂ ਵਧਿਆ ਅਤੇ ਉਹ ਰੋਗਮੁਕਤ ਹੋ ਗਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ‘ਮਨ ਕੀ ਬਾਤ’ ‘ਚ ਹਾਲ ਹੀ ਇਨੋਵੇਟਿਵ ਇੰਡੀਆ ਮੁਹਿੰਮ ਨਾਲ ਜੋੜ ਕੇ ਪਰੰਪਰਾਗਤ ਆਯੁਰਵੈਦ ਗਿਆਨ, ਇਲਾਜ ਅਤੇ ਪ੍ਰਯੋਗ ਨੂੰ ਹੱਲਾਸ਼ੇਰੀ ਦੇਣ ‘ਤੇ ਜ਼ੋਰ ਦਿੱਤਾ ਸੀ ਆਯੂਸ਼ ਮੰਤਰਾਲੇ ਦੀਆਂ ਖੋਜਾਂ ‘ਚ ਸਾਹਮਣੇ ਆ ਰਹੇ ਉਤਸ਼ਾਹਜਨਕ ਨਤੀਜਿਆਂ ਨੇ ਉਮੀਦ ਦੀ ਕਿਰਨ ਦਿਖਾਈ ਹੈ ਸੱਚਮੁੱਚ ਆਯੁਰਵੈਦ ਵਰਤਮਾਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਲੋਕਾਂ ਦਾ ਜੀਵਨ ਤੰਦਰੁਸਤ ਹੋਵੇ, ਇਸ ਨਾਲ ਕੋਰੋਨਾ ਕਹਿਰ ਨੂੰ ਰੋਕਿਆ ਜਾ ਸਕਦਾ ਹੈ
ਦੁਨੀਆ ਭਰ ‘ਚ ਕੋਰੋਨਾ ਦੇ ਇਲਾਜ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਜਾਰੀ ਹਨ ਮੈਡੀਕਲ ਵਿਗਿਆਨੀ ਲੈਬ ਵਿਚ ਲਗਾਤਾਰ ਰਿਸਰਚ ਵਿਚ ਜੁਟੇ ਹਨ ਇਨ੍ਹਾਂ ਸਭ ਵਿਚਕਾਰ ਭਾਰਤੀ ਆਯੁਰਵੈਦਿਕ ਚਿਕਿਤਸਾ ਪ੍ਰਣਾਲੀ ਵੀ ਆਪਣੀਆਂ ਜੜ੍ਹੀ-ਬੂਟੀਆਂ ਨਾਲ ਰਿਸਰਚ, ਇਲਾਜ ਅਤੇ ਪ੍ਰਯੋਗ ‘ਚ ਲੱਗੀ ਹੋਈ ਹੈ
ਇਸ ਦੇ ਪ੍ਰਯੋਗ ਅਤੇ ਇਲਾਜ ਨਾਲ ਕੋਰੋਨਾ ਰੋਗੀਆਂ ਦੇ ਤੰਦਰੁਸਤ ਹੋਣ ਦੇ ਕਈ ਮਾਮਲਿਆਂ ਨੇ ਨਾ ਸਿਰਫ਼ ਹੈਰਾਨ ਕੀਤਾ ਹੈ ਸਗੋਂ ਦੁਨੀਆ ‘ਚ ਇਸ ਪ੍ਰਤੀ ਆਸ ਪ੍ਰਗਟ ਕੀਤੀ ਹੈ ਇਨ੍ਹੀਂ ਦਿਨੀਂ ਅਮਰੀਕਾ, ਯੂਰਪ ਤੇ ਰੂਸ ‘ਚ ਰੋਗ ਰੋਕੂ ਸਮਰੱਥਾ ਨੂੰ ਹੱਲਾਸ਼ੇਰੀ ਲਈ ਕਰਕਿਊਮਿਨ ਯੁਕਤ ਹਲਦੀ, ਅਸ਼ਵਗੰਧਾ, ਆਮਲਾ, (ਆਮਲਕੀ) ਓਜਸ਼ ਪੁਸ਼ਟੀ, ਚਵਨਪ੍ਰਾਸ਼ ਆਦਿ ਦੀ ਮੰਗ ਬਹੁਤ ਵਧੀ ਹੈ ਯੂਰਪ ਦੇ ਕਈ ਦੇਸ਼ਾਂ ‘ਚ ਤਾਂ ਐਲੋਪੈਥ ਦੇ ਡਾਕਟਰ ਅੰਗਰੇਜ਼ੀ ਦਵਾਈ ਦੇ ਨਾਲ-ਨਾਲ ਆਯੁਰਵੈਦਿਕ ਦਵਾਈ ਮਰੀਜ਼ਾਂ ਨੂੰ ਲੈਣ ਦੀ ਸਲਾਹ ਦੇ ਰਹੇ ਹਨ
ਇਸ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਡਾਕਟਰਾਂ ਦੀ ਸਲਾਹ ‘ਤੇ ਵਿਦੇਸ਼ੀ ਲੋਕ ਆਯੁਰਵੈਦਿਕ ਦੀਆਂ ਦਵਾਈਆਂ ਨੂੰ ਲੱਭ ਰਹੇ ਹਨ ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼, ਗੋਆ ਤੇ ਰਾਜਸਥਾਨ ਦੇ ਸਰਦਾਰਸ਼ਹਿਰ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਆਯੁਰਵੈਦਿਕ ਔਸ਼ਧੀਆਂ ਨਾਲ ਤੰਦਰੁਸਤ ਹੋ ਰਹੇ ਹਨ
ਇਸੇ ਆਯੁਰਵੈਦਿਕ ਚਿਕਿਤਸਾ ਨਾਲ ਜਦੋਂ ਗੋਆ ‘ਚ ਸਾਰੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਅਤੇ ਇੱਕ ਵੀ ਮਰੀਜ਼ ਨਾ ਹੋਣ ਦਾ ਗੋਆ ਸਰਕਾਰ ਦਾ ਐਲਾਨ ਨੂੰ ਸੁਣਿਆ ਤਾਂ ਸਮੁੱਚੇ ਦੇਸ਼ ਨੂੰ ਹੈਰਾਨੀ ਹੋਈ ਉੱਥੋਂ ਦੇ ਡਾਕਟਰਾਂ ਨੇ ਅੰਗਰੇਜ਼ੀ ਦਵਾਈਆਂ ਦੇ ਨਾਲ ਆਯੁਰਵੈਦਿਕ ਔਸ਼ਧੀਆਂ ਨਾਲ ਇਹ ਕਮਾਲ ਕਰ ਦਿਖਾਇਆ ਗੁਜਰਾਤ ‘ਚ ਵੀ ਆਯੁਰਵੈਦ ਚਿਕਿਤਸਾ ਅਤੇ ਔਸ਼ਧੀਆਂ ਨਾਲ ਲਗਭਗ 8 ਹਜ਼ਾਰ ਰੋਗੀ ਠੀਕ ਹੋਏ, ਜਿਨ੍ਹਾਂ ਨੂੰ ਸੰਸ਼ਮਨੀ ਬਟੀ, ਦਸ਼ਮੂਲ ਕਵਾਥ, ਤ੍ਰਿਕਟੂ ਚੂਰਨ ਅਤੇ ਹਲਦੀ ਆਦਿ ਆਯੁਰਵੈਦਿਕ ਔਸ਼ਧੀਆਂ ਦਿੱਤੀਆਂ ਗਈਆਂ
ਉੱਤਰ ਪ੍ਰਦੇਸ਼ ਦੇ 179 ਕੇਂਦਰਾਂ ‘ਤੇ 6,210 ਕੋਰੋਨਾ ਵਾਇਰਸ ਪੀੜਤਾਂ ਨੂੰ ਆਯੁਰਵÎੈਦਿਕ ਔਸ਼ਧੀਆਂ ਸਫ਼ਲਤਾਪੂਰਵਕ ਦਿੱਤੀਆਂ ਗਈਆਂ ਅਤੇ ਉਨ੍ਹਾਂ ਦਾ ਕੋਰੋਨਾ ਰੋਗ ਖ਼ਤਮ ਕਰਨ ‘ਚ ਸਕਾਰਾਤਮਕ ਪ੍ਰਭਾਵ ਰਿਹਾ ਹੈ ਇੱਥੇ ਆਯੁਰਵੈਦਿਕ ਅਤੇ ਯੋਗ ਚਿਕਿਤਸਾ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ‘ਆਯੂਸ਼ ਕਵਚ’ ਵੀ ਸ਼ੁਰੂ ਕੀਤਾ ਗਿਆ ਹੈ
ਰਾਜਸਥਾਨ ਦੇ ਸਰਦਾਰਸ਼ਹਿਰ ‘ਚ ਗਾਂਧੀ ਵਿੱਦਿਆ ਮੰਦਿਰ ਆਯੁਰਵੈਦ ਯੂਨੀਵਰਸਿਟੀ ‘ਚ 6000 ਕੋਰੋਨਾ ਸ਼ੱਕੀਆਂ ਦੀ ਸਿਹਤ ਜਾਂਚ ਸਕਰੀਨਨਿੰਗ ਆਯੁਰਵੈਦਿਕ ਪ੍ਰਣਾਲੀ ਜ਼ਰੀਏ ਕੀਤੀ ਗਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਕਨਕਮਲ ਦੁਗੜ ਅਨੁਸਾਰ ਕੋਰੋਨਾ ਰੋਗੀਆਂ ਨੂੰ ਇਮਿਊਨਿਟੀ ਵਧਾਊ ਤੁਲਸੀ, ਗਿਲੋਅ, ਤ੍ਰਿਕਟੂ, ਜੈਫ਼ਲ, ਜਾਵਿੱਤਰੀ, ਦਾਲਚੀਨੀ, ਇਲਾਇਚੀ ਆਦਿ ਅਤੇ ਪੌਸ਼ਟਿਕ ਰਸਾਇਣ ਦਾ ਰੋਜ਼ਾਨਾ ਸੇਵਨ ਕਰਾਇਆ ਗਿਆ ਹੈ
ਭਾਰਤ ਦੇ ਆਯੂਸ਼ ਮੰਤਰਾਲੇ ਨੇ ਰੋਗ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਆਪਣੀ ਸਾਹ ਤੰਤਰ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਆਯੁਰਵੈਦ ਦੀਆਂ ਔਸ਼ਧੀਆਂ ਲੈਣ ਦੀ ਸਲਾਹ ਦਿੱਤੀ ਹੈ ਆਯੁਰਵੈਦ ਅਤੇ ਐਲੋਪੈਥ ਦੀ ਇਹ ਸੰਧੀ ਕੋਰੋਨਾ ਬਿਮਾਰੀ ਨੂੰ ਭਜਾਉਣ ‘ਚ ਸਮਰੱਥ ਹੋ ਰਹੀ ਹੈ, ਇਹ ਇੱਕ ਵੱਡੀ ਪ੍ਰਾਪਤੀ ਹੈ
ਜੇਕਰ ਇਨ੍ਹਾਂ ਦੋਵਾਂ ਚਿਕਿਤਸਾ ਪ੍ਰਣਾਲੀਆਂ ਦਾ ਇਸ ਤਰ੍ਹਾਂ ਤਾਲਮੇਲ ਰਿਹਾ ਤਾਂ ਭਾਰਤ ਇੱਕ ਵਾਰ ਫ਼ਿਰ ਤੋਂ ਯੋਗ ਅਤੇ ਅਹਿੰਸਾ ਵਾਂਗ ਆਯੁਰਵੈਦ ਦੇ ਜਰੀਏ ਵਿਸ਼ਵ ਗੁਰੂ ਬਣਨ ਦੀ ਦਿਸ਼ਾ ‘ਚ ਸਾਰਥਿਕ ਮੁਕਾਮ ਹਾਸਲ ਕਰ ਸਕੇਗਾ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ ਡਾ. ਕੇਐਨ ਦਿਵੇਦੀ ਨੇ ਵੀ ਸਵੀਕਾਰ ਕੀਤਾ ਹੈ ਕਿ ਕੋਵਿਡ-19 ਦੇ ਇਲਾਜ ਲਈ ਸਾਨੂੰ ਆਪਣੀ ਪਰੰਗਰਾਗਤ ਚਿਕਿਤਸਾ ਪ੍ਰਣਾਲੀ ਆਯੁਰਵੈਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ
ਉਨ੍ਹਾਂ ਦੀ ਇਨਸਾਨਾਂ ‘ਤੇ ਫੀਫਾਟਰੋਲ ਦਾ ਟਰਾਇਲ ਕਰਕੇ ਕੋਰੋਨਾ ਵਾਇਰਸ ਦਾ ਆਯੁਰਵੈਦਿਕ ਇਲਾਜ ਦੀ ਸੰਭਾਵਨਾ ‘ਤੇ ਕੰਮ ਕਰਨ ਦੀ ਯੋਜਨਾ ਹੈ ਉਨ੍ਹਾਂ ਨੇ ਐਮਿਲ ਫਾਰਮਾਸਿਊਟੀਕਲ ਦੇ ਸਹਿਯੋਗ ਨਾਲ ਇਸ ਰਿਸਰਚ ਦਾ ਪ੍ਰਸਤਾਵ ਟਾਸਕ ਫੋਰਸ ਨੂੰ ਭੇਜਿਆ ਹੈ ਇਸ ਪ੍ਰਸਤਾਵ ‘ਚ ਲਿਖਿਆ ਹੈ ਕਿ ਫ਼ੀਫ਼ਾਟਰੋਲ ਨਾਲ 13 ਜੜ੍ਹੀਆਂ-ਬੂਟੀਆਂ ਨਾਲ ਤਿਆਰ ਐਂਟੀ ਮਾਈਕ੍ਰੋਬੀਅਲ ਇੱਕ ਔਸ਼ਧੀ ਫਾਰਮੂਲਾ ਹੈ,
ਜਿਸ ਵਿਚ ਸ਼ਾਮਲ ਪੰਜ ਪ੍ਰਮੁੱਖ ਬੂਟੀਆਂ ‘ਚ ਸੁਦਰਸ਼ਨ ਵਟੀ, ਸੰਜੀਵਨੀ ਵਟੀ, ਕੋਦਾਂਤੀ ਭਸਮ, ਤ੍ਰਿਪੁਵਨ ਕੀਰਤੀ ਰਸ ਅਤੇ ਮ੍ਰਿਤਿਊਂਜੈ ਰਸ ਸ਼ਾਮਲ ਹਨ ਜਦੋਂ ਕਿ ਅੱਠ ਔਸ਼ਧੀਆਂ ਦੇ ਅੰਸ਼ ਤੁਸਲੀ, ਕੁਟਕੀ, ਚਿਰਯਾਤਰਾ, ਮੋਥਾ, ਗਿਲੋਅ, ਦਾਰੂਹਲਦੀ, ਕਰੰਜ ਤੋਂ ਇਲਾਵਾ ਅੱਪਾਮਾਰਗ ਮਿਲਾਏ ਗਏ ਹਨ
ਇਸ ਫੀਫਾਟਰੇਲ ‘ਤੇ ਅਖ਼ਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਵੀ ਅਧਿਐਲ ਕਰ ਚੁੱਕਿਆ ਹੈ, ਜਿਸ ‘ਚ ਇਹ ਦਵਾਈ ਆਯੁਰਵੈਦਿਕ ਐਂਟੀਬਾਓਟਿਕ ਦੇ ਰੂਪ ‘ਚ ਸਾਬਤ ਹੋਈ ਹੈ ਰਿਸਰਚ ਦੌਰਾਨ ਵੈਕਟੀਰੀਆ ਸੰਕ੍ਰਮਣ ਰੋਕਣ ‘ਚ ਇਹ ਕਾਰਗਰ ਮਿਲੀ ਰੋਗ ਰੋਕੂ ਸਮਰੱਥਾ ਨੂੰ ਬੂਸਟ ਕਰਨ ‘ਚ ਇਹ ਸਹਾਇਕ ਹੈ
ਆਯੁਰਵੈਦ ਚਿਕਿਤਸਾ ਦੀ ਇਹ ਮੰਦਾਕਿਨੀ ਨਾ ਕਦੇ ਭਾਰਤ ‘ਚ ਰੁਕੀ ਹੈ ਅਤੇ ਨਾ ਹੀ ਕਦੇ ਰੁਕੇਗੀ ਇਸ ਆਯੁਰਵੈਦ ਮੰਦਾਕਿਨੀ ਨਾਲ ਅੱਜ ਸਮੁੱਚਾ ਵਿਸ਼ਵ ਲਾਹਾ ਲੈਣ ਨੂੰ ਕਾਹਲਾ ਹੈ, ਯਕੀਕਨ ਹੀ ਇਹ ਇੱਕ ਸ਼ੁੱਭ ਸੰਕੇਤ ਹੈ ਸਮੁੱਚੀ ਮਾਨਵਤਾ ਲਈ ਅੱਜ ਵਿਸ਼ਵ ਪੱਧਰ ‘ਤੇ ਆਯੁਰਵੈਦ ਚਿਕਿਤਸਾ ਜਿੰਨੀ ਮਹੱਤਵਪੂਰਨ ਹੋ ਉੱਠੀ ਹੈ,
ਇਸ ਤੋਂ ਪਹਿਲਾਂ ਇਹ ਕਦੇ ਏਨੀ ਮਹੱਤਵਪੂਰਨ ਨਹੀਂ ਰਹੀ ਜੇਕਰ ਲੋਕਾਂ ਨੇ ਆਪਣੀ ਸਿਹਤ ਲਈ ਆਯੁਰਵੈਦ ਦਾ ਮਹੱਤਵ ਸਮਝ ਲਿਆ ਅਤੇ ਉਸ ਨੂੰ ਮਹਿਸੂਸ ਕਰ ਲਿਆ ਤਾਂ ਦੁਨੀਆ ‘ਚ ਰੋਗ ਅਤੇ ਉਸ ਦੇ ਇਲਾਜ ਪ੍ਰਤੀ ਨਜਰੀਆ ਬਦਲ ਜਾਵੇਗਾ ਚਿਕਿਤਸਾ ਪ੍ਰਤੀ ਆਪਣੇ ਨਜਰੀਏ ‘ਚ ਵਿਸਥਾਰ ਲਿਆਉਣ, ਵਿਆਪਕਤਾ ਲਿਆਉਣ ‘ਚ ਹੀ ਕੋਰੋਨਾ ਵਰਗੀ ਸੰਸਾਰ ਪੱਧਰੀ ਬਿਮਾਰੀ ਦਾ ਹੱਲ ਹੈ
ਆਯੁਰਵੈਦ ਨੂੰ ਨਿੱਜਤਾ ਤੋਂ ਜਨਤਕ ਅਤੇ ਸਮੁੱਚਤਾ ਵੱਲ ਲਿਜਾਣਾ ਪਵੇਗਾ ਜੋ ਇਸ ਪੂਰੀ ਧਰਤੀ ‘ਤੇ ਨਿਰੋਗੀ ਮਨੁੱਖ ਅਤੇ ਪ੍ਰਭਾਵੀ ਸਿਹਤ ਪ੍ਰਣਾਲੀ ਦੀ ਲਹਿਰ ਪੈਦਾ ਕਰ ਸਕਦਾ ਹੈ ਸਾਡੇ ਭਾਰਤੀਆਂ ਲਈ ਇਹ ਮਾਣ ਦਾ ਵਿਸ਼ਾ ਹੋਵੇਗਾ ਕਿ ਆਯੁਰਵੈਦਿਕ ਭਾਰਤ ਦੀ ਵਿਸ਼ਵ ਨੂੰ ਇੱਕ ਮਹਾਨ ਦੇਣ ਹੋਵੇਗੀ ਜੋ ਆਯੁਰਵੈਦ ਭਾਰਤੀਆਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ
ਪਰ ਹੁਣ ਇਹ ਸਮੁੱਚੇ ਵਿਸ਼ਵ ਦਾ ਵਿਸ਼ਾ ਅਤੇ ਮਨੁੱਖ ਮਾਤਰ ਦੇ ਜੀਵਨ ਦਾ ਅੰਗ ਬਣ ਜਾਵੇਗੀ ਭਾਰਤੀ ਯੋਗ ਅਤੇ ਆਯੁਰਵੈਦ ਵਿਲੱਖਣ ਰੋਗ ਇਲਾਜ ਪ੍ਰਣਾਲੀ ਹੈ, ਜਿਸ ਨੂੰ ਇਸ ਤਰ੍ਹਾਂ ਗੁੰਨ੍ਹ ਦਿੱਤਾ ਗਿਆ ਹੈ ਕਿ ਸਰੀਰ ਦੀ ਮਜ਼ਬੂਤੀ ਦੇ ਨਾਲ-ਨਾਲ ਮਾਨਸਿਕ ਅਤੇ ਅਧਿਆਤਮਿਕ ਵਿਕਾਸ ਵੀ ਹੋਵੇ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।